ਐਂਟਰਟੇਨਮੈਂਟ ਡੈਸਕ : ਹਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਾਸ ਦੇ ਪਰਿਵਾਰ ਵਿਚ ਇਸ ਸਮੇਂ ਗਮ ਦਾ ਮਾਹੌਲ ਹੈ। ਨਿਕ ਜੋਨਾਸ ਦੀ ਮੂੰਹ-ਬੋਲੀ ਭੈਣ ਮਾਇਆ ਕਿਬੇਲ, ਜੋ ਮਹਿਜ਼ 30 ਸਾਲਾਂ ਦੀ ਸੀ, ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਮਾਇਆ ਪਿਛਲੇ ਕਾਫੀ ਸਮੇਂ ਤੋਂ ਇੱਕ ਦੁਰਲੱਭ ਜੈਨੇਟਿਕ ਬੀਮਾਰੀ ਨਾਲ ਜੂਝ ਰਹੀ ਸੀ। ਮਾਇਆ ਕਿਬਲ ਨਾ ਸਿਰਫ ਨਿਕ ਜੋਨਸ ਦੀ ਕਰੀਬੀ ਸੀ, ਸਗੋਂ ਉਹ ਜੋਨਾਸ ਪਰਿਵਾਰ ਦੇ ਬਹੁਤ ਨੇੜੇ ਮੰਨੀ ਜਾਂਦੀ ਸੀ। ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਨਿਕ ਜੋਨਸ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: "10 ਬੰਦੇ ਲੈ ਕੇ ਆਵਾਂਗੇ..."; ਮਸ਼ਹੂਰ ਅਦਾਕਾਰਾ ਨੂੰ ਮਿਲੀਆਂ ਰੇਪ ਦੀਆਂ ਧਮਕੀਆਂ, ਸੋਸ਼ਲ ਮੀਡੀਆ 'ਤੇ ਮਚਿਆ ਹੜਕੰਪ

ਮਾਇਆ ਦੀ ਮਾਂ ਕਿਯੋਕੋ ਕਿਬੇਲ ਨੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਭਾਵੁਕ ਪੋਸਟ ਸਾਂਝੀ ਕਰਦਿਆਂ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 7 ਮਾਰਚ ਦੀ ਸਵੇਰ ਮਾਇਆ ਅਚਾਨਕ ਬੇਹੋਸ਼ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਦਿਲ ਅਤੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਆਈ.ਸੀ.ਯੂ. ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਅੱਗੇ ਲਿਖਿਆ, 'ਉਹ ਅਕਸਰ ਦਰਦ ਨਾਲ ਰੋਂਦੀ ਹੋਈ ਸੌਂ ਜਾਂਦੀ ਸੀ। ਹੁਣ ਉਹ ਸਵਰਗ ਵਿੱਚ ਆਪਣੇ ਪਿਤਾ ਕੋਲ ਚਲੀ ਗਈ ਹੈ, ਜਿੱਥੇ ਉਸ ਨੂੰ ਕੋਈ ਦਰਦ ਨਹੀਂ ਹੋਵੇਗਾ।'
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

ਨਿਕ ਜੋਨਾਸ ਅਤੇ ਮਾਇਆ ਬਚਪਨ ਦੇ ਦੋਸਤ ਅਤੇ ਗੁਆਂਢੀ ਸਨ। ਦੋਵੇਂ ਭੈਣ-ਭਰਾਵਾਂ ਵਾਂਗ ਇਕੱਠੇ ਪਲੇ ਸਨ। ਮਾਇਆ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਨਿਕ ਜੋਨਾਸ ਨੇ ਲਿਖਿਆ, "ਮੇਰੀ ਭੈਣ ਹਮੇਸ਼ਾ ਲਈ... ਮੈਂ ਹਮੇਸ਼ਾ ਤੇਰੇ ਨਾਲ ਹਾਂ।" ਕਿਬੇਲ ਅਤੇ ਜੋਨਸ ਪਰਿਵਾਰ ਦਾ ਰਿਸ਼ਤਾ ਦਹਾਕਿਆਂ ਪੁਰਾਣਾ ਹੈ। ਸੋਸ਼ਲ ਮੀਡੀਆ 'ਤੇ ਅਕਸਰ ਨਿਕ ਅਤੇ ਮਾਇਆ ਦੇ ਬਚਪਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ।
ਇਹ ਵੀ ਪੜ੍ਹੋ: ਸਲਮਾਨ ਤੇ ਐਸ਼ਵਰਿਆ ਤੋਂ ਬਾਅਦ ਹੁਣ ਸ਼ਿਲਪਾ ਸ਼ੈੱਟੀ ਨੂੰ ਮਿਲੀ ਕਾਨੂੰਨੀ ਸੁਰੱਖਿਆ, ਜਾਣੋ ਕੀ ਹੈ ਇਹ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
"10 ਬੰਦੇ ਲੈ ਕੇ ਆਵਾਂਗੇ..."; ਮਸ਼ਹੂਰ ਅਦਾਕਾਰਾ ਨੂੰ ਮਿਲੀਆਂ ਰੇਪ ਦੀਆਂ ਧਮਕੀਆਂ, ਸੋਸ਼ਲ ਮੀਡੀਆ 'ਤੇ ਮਚਿਆ ਹੜਕੰਪ
NEXT STORY