ਮੁੰਬਈ (ਬਿਊਰੋ): ਦਿੱਲੀ 'ਚ ਅੱਜ ਛੇਂਵੇ ਪੜਾਅ ਦੀਆਂ ਚੋਣਾਂ ਹੋ ਰਹੀਆਂ ਹਨ।ਅੱਤ ਦੀ ਗਰਮੀ 'ਚ ਵੀ ਲੋਕ ਵੋਟ ਪਾਉਣ ਪੁੱਜ ਰਹੇ ਹਨ। ਇਸ ਦੌਰਾਨ ਅਦਾਕਾਰਾ ਈਸ਼ਾ ਗੁਪਤਾ ਨੇ ਵੀ ਹੋ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਹ ਆਪਣੀ ਮਾਂ ਨਾਲ ਵੋਟ ਪਾਉਣ ਪੁੱਜੀ।

ਉਸ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੀ ਮਾਂ ਨਾਲ ਪੋਜ਼ ਦਿੰਦੇ ਹੋਏ, ਸਿਆਹੀ ਵਾਲੀਆਂ ਉਂਗਲਾਂ ਦਿਖਾਉਂਦੇ ਹੋਏ ਖੁਦ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਈਸ਼ਾ ਨੇ ਇੱਕ "ਵੋਟ" ਸਟਿੱਕਰ ਜੋੜਿਆ ਅਤੇ ਇਸ ਨੂੰ ਕੈਪਸ਼ਨ ਦਿੱਤਾ: "Cmon Delhi,ਅੱਜ ਹੀ ਆਪਣੀ ਵੋਟ ਪਾਓ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਾਲ ਦੀ ਸਭ ਤੋਂ ਵੱਡੀ ਪਰਿਵਾਰਕ ਡਰਾਮਾ ਫ਼ਿਲਮ 'ਨੀ ਮੈਂ ਸੱਸ ਕੁੱਟਣੀ 2' ਦਾ ਟਰੇਲਰ ਹੋਇਆ ਰਿਲੀਜ਼
NEXT STORY