ਨਵੀਂ ਦਿੱਲੀ- ਉੱਘੀ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੇ ਕਿਹਾ ਕਿ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਲੰਡਨ 'ਚ ਆਪਣੇ ਸੰਗੀਤ ਪ੍ਰੋਗਰਾਮ 'ਚ ਉਸ ਨੂੰ ਜੋ ਪਿਆਰ ਅਤੇ ਸਨਮਾਨ ਦਿੱਤਾ, ਉਹ ਉਸ ਲਈ ਯਾਦਗਾਰੀ ਸੀ, ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਦੀ।

ਪਿਛਲੇ ਹਫ਼ਤੇ ਲੰਡਨ 'ਚ ਪੰਜਾਬੀ ਗਾਇਕ ਦੁਸਾਂਝ ਦੇ ਪ੍ਰੋਗਰਾਮ ‘ਕਨਸਰਟ’ 'ਚ ਸ਼ਾਮਲ ਹੋਈ ਹਾਨੀਆ ਨੇ ਇੰਸਟਾਗ੍ਰਾਮ ’ਤੇ ਲਿਖਿਆ ਹੈ, ‘ਦਿਲਜੀਤ ਦੁਸਾਂਝ ਸਰ ਇੱਕ ਹੀ ਦਿਲ ਕਿੰਨੀ ਵਾਰ ਜਿੱਤੋਗੇ।’

ਜ਼ਿਕਰਯੋਗ ਹੈ ਕਿ ਦਿਲਜੀਤ ਵੱਲੋਂ ਹਾਨੀਆ ਨੂੰ ‘ਓ2 ਅਰੀਨਾ’ ਦੇ ਮੰਚ ’ਤੇ ਸੱਦਾ ਦੇਣ ਅਤੇ ਉਸ ਲਈ ਆਪਣਾ ਮਨਪਸੰਦ ਗੀਤ ‘ਲਵਰਜ਼’ ਦਾ ਵੀਡੀਓ ਸ਼ੁੱਕਰਵਾਰ ਨੂੰ ਸ਼ੋਸਲ ਮੀਡੀਆ ’ਤੇ ਆਇਆ। ਇਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ।

ਸੋਮਵਾਰ ਰਾਤ ਨੂੰ ਹਾਨੀਆ ਨੇ ਸ਼ੋਅ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਮੰਚ ਇੰਸਟਾਗ੍ਰਾਮ ਉੱਤੇ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਸ ਨੇ ਦਿਲਜੀਤ ਲਈ ਇੱਕ ਭਾਵੁਕ ਪੋਸਟ ਵੀ ਪਾਈ ਹੈ।

ਆਪਣੇ ਦੋਸਤਾਂ ਨਾਲ ਸੰਗੀਤ ਸਮਾਗਮ 'ਚ ਸ਼ਾਮਲ ਹੋਈ ਅਦਾਕਾਰਾ ਨੇ ਦਿਲਜੀਤ ਅਤੇ ਉਸ ਦੀ ਟੀਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਹਾਨੀਆ ਨੇ ਲਿਖਿਆ ਹੈ, ‘ਦਿਲਜੀਤ ਦੁਸਾਂਝ ਸਰ ਇੱਕ ਹੀ ਦਿਲ ਹੈ ਕਿੰਨੀ ਵਾਰ ਜਿੱਤੋਗੇ।’



ਮੁਸ਼ਕਲਾਂ 'ਚ ਘਿਰੀ ਸ਼ਿਲਪਾ ਸ਼ੈੱਟੀ, ਮਾਮਲਾ ਦਰਜ
NEXT STORY