ਨਵੀਂ ਦਿੱਲੀ (ਬਿਊਰੋ) - ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਖ਼ੂਨੀ ਯੁੱਧ ਲਗਾਤਾਰ ਤੇਜ਼ ਹੋ ਰਿਹਾ ਹੈ। ਇਸ ਦੌਰਾਨ ਹਾਇਫ਼ਾ ਸ਼ਹਿਰ 'ਚ ਸ਼ਾਂਤੀਪੂਰਨ ਪ੍ਰਦਰਸ਼ਨ 'ਚ ਸ਼ਾਮਲ ਹੋਈ ਫਿਲਸਤੀਨੀ ਅਦਾਕਾਰਾ ਮੈਸਾ ਅਬਦ ਇਲਾਹਾਦੀ ਨੂੰ ਕਥਿਤ ਤੌਰ 'ਤੇ ਇਜ਼ਰਾਈਲੀ ਪੁਲਸ ਨੇ ਗੋਲੀ ਮਾਰ ਦਿੱਤੀ।
ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਣਕਾਰੀ ਦਿੰਦਿਆਂ ਉਸ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਪੁਲਸ ਨੇ ਉਸ ਦੀ ਲੱਤ 'ਤੇ ਗੋਲੀ ਮਾਰੀ ਪਰ ਉਹ ਹੁਣ ਇਸ ਤੋਂ ਠੀਕ ਹੋ ਗਈ ਹੈ। ਅਦਾਕਾਰਾ ਨੇ ਪ੍ਰਦਰਸ਼ਨ ਦੌਰਾਨ ਉਸ ਦੀ ਮਦਦ ਲਈ ਅੱਗੇ ਆਉਣ ਵਾਲਿਆਂ ਅਤੇ ਉਸ ਦੀ ਦੇਖਭਾਲ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਅਦਾਕਾਰਾ ਨੇ ਪੋਸਟ 'ਚ ਇਹ ਵੀ ਦੱਸਿਆ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣੀ ਜ਼ਿੰਦਗੀ 'ਚ ਅਜਿਹੀ ਪੋਸਟ ਲਿਖੇਗੀ। ਆਪਣੇ ਪ੍ਰਸ਼ੰਸਕਾਂ ਨਾਲ ਪੋਸਟ ਸ਼ੇਅਰ ਕਰਦੇ ਹੋਏ ਉਸ ਨੇ ਦੱਸਿਆ ਕਿ ਉਸ ਨੂੰ ਕਿੰਨਾ ਬੁਰਾ ਮਹਿਸੂਸ ਹੋ ਰਿਹਾ ਹੈ, ਉਹ ਜਾਣਦੀ ਹੈ ਕਿ ਉਸ ਦੇ ਆਪਣੇ ਲੋਕ ਇਸ ਤੋਂ ਵੀ ਜ਼ਿਆਦਾ ਦੁਖੀ ਹਨ।
ਮੈਸਾ ਨੇ ਲਿਖਿਆ, 'ਐਤਵਾਰ ਨੂੰ ਮੈਂ ਇਕ ਸ਼ਾਂਤਮਈ ਪ੍ਰਦਰਸ਼ਨ 'ਚ ਹਿੱਸਾ ਲਿਆ, ਜਿੱਥੇ ਅਸੀਂ ਸਾਰੇ ਇਕੱਠੇ ਗਾ ਰਹੇ ਸੀ, ਆਪਣੀ ਆਵਾਜ਼ ਦੀ ਤਾਕਤ 'ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ। ਮੈਂ ਆਪਣੇ ਆਪ ਨੂੰ ਉਥੇ ਗੁਣਗੁਣਾ ਰਹੀ ਸੀ ਅਤੇ ਉਥੇ ਵਾਪਰ ਰਹੇ ਸਮਾਗਮਾਂ ਦੀ ਸ਼ੂਟਿੰਗ ਕਰ ਰਹੀ ਸੀ। ਪ੍ਰਦਰਸ਼ਨ ਤੋਂ ਜਲਦੀ ਬਾਅਦ ਹੀ ਇੱਕ ਫੋਜੀ ਨੇ ਗ੍ਰੇਨੇਡਜ਼ (ਬਾਰੂਦ ਦਾ ਗੋਲਾ) ਅਤੇ ਗੈਸ ਗ੍ਰੇਨੇਡ (ਗੈਸ ਦੇ ਗੋਲੇ) ਸੁੱਟਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਚੀਜ਼ਾਂ ਵਧ ਰਹੀਆਂ ਹਨ। ਮੈਂ ਸੜਕ ਦੇ ਕਿਨਾਰੇ ਖੜ੍ਹੀ ਸੀ, ਜੋ ਮੈਨੂੰ ਸੁਰੱਖਿਅਤ ਲੱਗਦਾ ਸੀ। ਮੈਂ ਇਕੱਲੀ ਸੀ ਅਤੇ ਮੇਰੀ ਪਿੱਠ ਫੋਜੀ ਦੀ ਪਿੱਠ ਦੇ ਸਾਹਮਣੇ ਸੀ। ਬਾਹੀਆ ਗਾਰਡਨ 'ਚ, ਫਿਲਸਤੀਨੀ ਝੰਡੇ ਨੂੰ ਛੂਟ ਕਰ ਰਹੀ ਸੀ ਅਤੇ ਮੈਂ ਕਿਸੇ ਨੂੰ ਡਰਾ ਨਹੀਂ ਰਹੀ ਸੀ।'
ਮੈਸਾ ਨੇ ਅੱਗੇ ਲਿਖਿਆ, 'ਮੈਂ ਆਪਣੀ ਕਾਰ ਵੱਲ ਵਧੀ ਅਤੇ ਮੈਂ ਆਪਣੇ ਨੇੜੇ ਬੰਬ ਫੱਟਣ ਦੀ ਆਵਾਜ਼ ਸੁਣੀ। ਮੈਂ ਮਹਿਸੂਸ ਕੀਤਾ ਕਿ ਮੇਰੀ ਜੀਨਸ ਫਟ ਗਈ ਸੀ ਇਹ ਪਹਿਲੀ ਗੱਲ ਸੀ, ਜਿਸਦਾ ਮੈਂ ਮਹਿਸੂਸ ਕੀਤਾ। ਮੈਂ ਅੱਗੇ ਤੁਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹ ਸਭ ਨਾ ਕਰ ਸਕੀ। ਮੈਂ ਵੇਖਿਆ ਕਿ ਮੇਰੀ ਲੱਤ 'ਚੋਂ ਲਹੂ ਵਗ ਰਿਹਾ ਹੈ ਅਤੇ ਮੇਰੀ ਚਮੜੀ ਬਾਹਰ ਆ ਗਈ ਹੈ। ਇਕ ਨੌਜਵਾਨ ਮੁੰਡਾ ਮੇਰੇ ਕੋਲ ਖੜ੍ਹਾ ਸੀ। ਉਹ ਮੇਰੇ ਕੋਲ ਆਇਆ, ਜਿਸਦੀ ਸਹਾਇਤਾ ਨਾਲ ਮੈਂ ਤੁਰ ਸਕੀ।'
ਇਸ ਤੋਂ ਇਲਾਵਾ ਮੈਸਾ ਨੇ ਲਿਖਿਆ, 'ਮੈਂ ਹੈਰਾਨ ਸੀ ਕਿ ਮੇਰੇ ਨਾਲ ਅਚਾਨਕ ਕੀ ਹੋਇਆ? ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਮੇਰੀ ਲੱਤ 'ਤੇ ਗੋਲੀ ਮਾਰੀ ਕਿਉਂਕਿ ਲੱਤ ਦੀ ਸਥਿਤੀ ਬਹੁਤ ਖ਼ਰਾਬ ਲੱਗ ਰਹੀ ਸੀ। ਮੈਂ ਨਹੀਂ ਜਾਣ ਸਕਦੀ ਸੀ ਕਿ ਇਹ ਸਟੰਟ ਗ੍ਰਨੇਡ ਸੀ ਜਾਂ ਕੋਈ ਚੀਜ਼। ਮੈਨੂੰ ਪਤਾ ਹੈ ਕਿ ਮੈਂ ਦਰਦ ਨਾਲ ਚੀਕ ਰਹੀ ਸੀ। ਮੈਂ ਪੈਰਾਂ ਦੀ ਹਾਲਤ ਵੇਖ ਕੇ ਪਰੇਸ਼ਾਨ ਹੋ ਰਹੀ ਸੀ। ਸਾਰੇ ਜਵਾਨ ਮੁੰਡੇ ਕੁੜੀਆਂ ਇਜ਼ਰਾਈਲੀ ਫੋਰਸ ਦੇ ਸਾਹਮਣੇ ਚੀਕ ਰਹੇ ਸਨ ਅਤੇ ਮੈਂ ਉਨ੍ਹਾਂ ਦੇ ਸਾਹਮਣੇ ਦਰਦ ਨਾਲ ਕੁਰਾਹ ਰਹੀ ਸੀ ਅਤੇ ਲੋਕ ਮੈਨੂੰ ਬਚਾਉਣ ਲਈ ਆਏ ਅਤੇ ਪ੍ਰਦਰਸ਼ਨ ਤੋਂ ਮੈਨੂੰ ਦੂਰ ਕਰ ਦਿੱਤਾ। ਮੇਰਾ ਇਕ ਨੇੜਲੇ ਪਾਰਕ 'ਚ ਇਲਾਜ ਕੀਤਾ ਗਿਆ। ਉਨ੍ਹਾਂ ਲੋਕਾਂ 'ਚ ਇਕ ਪੈਰਾਮੇਡਿਕ ਵੀ ਸੀ, ਜਿਸ ਨੇ ਮੇਰੀ ਲੱਤ ਦਾ ਲਹੂ ਬੰਦ ਕਰ ਦਿੱਤਾ। ਲੜਕੇ ਅਤੇ ਲੜਕੀਆਂ ਨੇ ਇਕ ਐਂਬੂਲੈਂਸ ਬੁਲਾ ਲਈ ਜੋ ਅੱਧੇ ਘੰਟੇ ਬਾਅਦ ਆਈ ਸੀ। ਪੁਲਸ ਉਸ ਜਗ੍ਹਾ 'ਤੇ ਕਿਸੇ ਨੂੰ ਆਉਣ ਨਹੀਂ ਦੇ ਰਹੀ ਸੀ ਅਤੇ ਵਿਰੋਧ ਪ੍ਰਦਰਸ਼ਨ 'ਚ ਜ਼ਖਮੀ ਲੋਕਾਂ ਦੀ ਸੇਵਾ 'ਚ ਲੱਗੀ ਹੋਈ ਸੀ। ਪੁਲਸ ਕਿਸੇ ਵੀ ਫਿਲੀਸਤੀਨੀ ਨੂੰ ਮਾਰਨ ਤੋਂ ਪਿੱਛੇ ਨਹੀਂ ਹਟਦੀ। ਮੈਨੂੰ ਕੋਈ ਸ਼ੱਕ ਨਹੀਂ, ਇੱਕ ਫਿਲੀਸਤੀਨੀ ਹੋਣ ਦੇ ਨਾਤੇ ਮੈਨੂੰ ਕਈ ਵਾਰ ਧਮਕੀਆਂ ਮਿਲੀਆਂ ਹਨ ਪਰ ਇਸ ਵਾਰ ਇਹ ਸਪੱਸ਼ਟ ਹੈ ਕਿ ਅਸੀਂ ਲੜਾਈ 'ਚ ਹਾਂ ਅਤੇ ਸਾਨੂੰ ਮੌਤ ਤੋਂ ਵੱਖ ਕਰਨ ਵਾਲੀ ਇਕੋ ਚੀਜ਼ ਹੈ ਉਹ ਹੈ ਕਿਸਮਤ।'
ਦੱਸਣਯੋਗ ਹੈ ਕਿ ਚੈਨਲ 4 ਸੀਰੀਜ਼ ਬਗਦਾਦ ਸੈਂਟਰਲ ਅਤੇ ਨੈਟਫਲਿਕਸ ਓਰਿਜਨਲ ਦਿ ਏਂਜਲ ਸ਼ਾਮਲ ਫਿਲੀਸਤੀਨੀ ਅਦਾਕਾਰਾ ਕਥਿਤ ਤੌਰ 'ਤੇ ਇਕ ਪ੍ਰਦਰਸ਼ਨ ਦੌਰਾਨ ਇਜ਼ਰਾਈਲੀ ਪੁਲਿਸ ਦੁਆਰਾ ਗੋਲੀ ਲੱਗਣ ਤੋਂ ਬਾਅਦ ਠੀਕ ਹੋ ਗਈ ਹੈ।
ਨੇਹਾ ਕੱਕੜ ਨੇ ਸਾਂਝਾ ਕੀਤਾ ਨਵੇਂ ਗਾਣੇ ‘ਖੜ੍ਹ ਤੈਨੂੰ ਮੈਂ ਦੱਸਾਂ’ ਦਾ ਪੋਸਟਰ, ਇਸ ਦਿਨ ਹੋਵੇਗਾ ਰਿਲੀਜ਼
NEXT STORY