ਬਾਲੀਵੁੱਡ ਡੈਸਕ: ਨੀਰੂ ਬਾਜਵਾ ਖ਼ੂਬਸੂਰਤੀ ਦੇ ਨਾਲ-ਨਾਲ ਅਦਾਕਾਰੀ ਨਾਲ ਦੁਨੀਆ ਭਰ ’ਚ ਆਪਣਾ ਨਾਂ ਬਣਾ ਰਹੀ ਹੈ। ਪੰਜਾਬੀ ਸਿਨੇਮਾ ’ਚ ਨੀਰੂ ਕਈ ਮਸ਼ਹੂਰ ਹਸਤਿਆਂ ’ਚੋਂ ਇਕ ਹੈ। ਅਦਾਕਾਰਾ ਨੇ ਕਈ ਹਿੱਟ ਫ਼ਿਲਮਾਂ ਕੀਤੀਆਂ ਹਨ। ਅਦਾਕਾਰਾ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ ’ਚ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਆਪਣੇ ਲੰਡਨ ਟ੍ਰਿਪ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ : ਆਰ ਮਾਧਵਾਨ ਫ਼ਿਲਮ ਰਾਕੇਟਰੀ ਦੀ ਸਫ਼ਲਤਾ ਤੋਂ ਬਾਅਦ ਟੀਮ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦੇਖੋ ਤਸਵੀਰਾਂ
ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਤਸਵੀਰਾਂ ’ਚ ਨੀਰੂ ਦੇ ਨਾਲ ਉਨ੍ਹਾਂ ਦੇ ਪਤੀ ਹੈਰੀ ਜਵੰਧਾ ਅਤੇ ਧੀ ਨਜ਼ਰ ਆ ਰਹੀ ਹੈ।
ਨੀਰੂ ਅਕਸਰ ਪਤੀ ਅਤੇ ਬੱਚਿਆ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਜੋ ਕਿ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੁੰਦੀਆਂ ਹਨ। ਪ੍ਰਸ਼ੰਸ਼ਕ ਵੀ ਨੀਰੂ ਦੀਆਂ ਮਸਤੀ ਭਰੀਆਂ ਤਸਵੀਰਾਂ ਅਤੇ ਵੀਡੀਓ ਨੂੰ ਬੇਹੱਦ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ : ‘ਹਮਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਪੂਰੇ ਹੋਏ 8 ਸਾਲ, ਵਰੁਣ ਧਵਨ ਨੇ ਸਾਂਝੀ ਕੀਤੀ ਸਿਧਾਰਥ ਸ਼ੁਰਲਾ ਨਾਲ ਤਸਵੀਰ
ਇਨ੍ਹਾਂ ਤਸਵੀਰਾਂ ’ਚ ਨੀਰੂ ਬਾਜਵਾ ਦੀ ਲੁੱਕ ਦੀ ਗੱਲ ਕਰੀਏ ਤਾਂ ਨੀਰੂ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਸ਼ਰਟ ਪਾਈ ਹੈ। ਮਿਨੀਮਲ ਮੇਕਅੱਪ ਅਤੇ ਖ਼ੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।
ਇਸ ਦੇ ਨਾਲ ਨੀਰੂ ਦੇ ਪਤੀ ਪਿੰਕ ਟੀ-ਸ਼ਰਟ ਅਤੇ ਜੀਂਸ ’ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੈਰੀ ਜਵੰਧਾ ਨੇ ਸਫ਼ੇਦ ਸ਼ੂਅ ਪਾਏ ਹਨ। ਜੋੜੇ ਨਾਲ ਧੀ ਵੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਦਾ ਅੱਜ ਪੰਜਾਬੀ ਸਿਨੇਮਾ ਜਾ ਮਸ਼ਹੂਰ ਨਾਂ ਹੈ। ਹਰ ਕੋਈ ਨੀਰੂ ਬਾਜਵਾ ਦਾ ਦੀਵਾਨਾ ਹੈ। ਨੀਰੂ ਬਾਜਵਾ ਬੇਹੱਦ ਖ਼ੂਬਸੂਰਤ ਅਦਾਕਾਰਾ ਹੈ।
ਨੀਰੂ ਦੇ ਫ਼ਿਲਮੀ ਕਰੀਅਰ ਦੀ ਗੱਲ ਕਰਿਏ ਤਾਂ ਹਾਲ ਹੀ ’ਚ ਨੀਰੂ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਨਾਲ ਫ਼ਿਲਮ ‘ਕੋਕਾ’ ’ਚ ਨਜ਼ਰ ਆਈ ਸੀ। ਫ਼ਿਲਮ ਨੂੰ ਦਰਸ਼ਕਾਂ ਨੇ ਬਹੱਦ ਪਸੰਦ ਕੀਤਾ। ਇਸ ਤੋਂ ਇਲਾਵਾ ਨੀਰੂ ਜਲਦ ਹੀ ਫ਼ਿਲਮ ‘ਕਲੀ ਜੋਟਾ’ ’ਚ ਨਜ਼ਰ ਆਵੇਗੀ। ਇਸ ’ਚ ਨੀਰੂ ਨਾਲ ਅਦਾਕਾਰ ਅਤੇ ਗਾਇਕ ਸਤਿੰਦਰ ਸਰਤਾਜ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 3 ਫਰਵਰੀ ਨੂੰ ਰਿਲੀਜ਼ ਹੋਵੇਗੀ।
ਸਾਰਾ ਅਲੀ ਖ਼ਾਨ ਦਾ ਕਿਸ ਸਾਊਥ ਸੁਪਰਸਟਾਰ ’ਤੇ ਆਇਆ ਦਿਲ? ਜਾਨ੍ਹਵੀ ਕਪੂਰ ਹੋਈ ਹੱਸ-ਹੱਸ ਦੂਹਰੀ
NEXT STORY