ਹਾਵੜਾ (ਪੱਛਮੀ ਬੰਗਾਲ), (ਪੀ. ਟੀ.)– ਪੱਛਮੀ ਬੰਗਾਲ ਦੇ ਹਾਵੜਾ ਜ਼ਿਲੇ ’ਚ ਬੁੱਧਵਾਰ ਨੂੰ ਝਾਰਖੰਡ ਦੀ ਇਕ ਅਦਾਕਾਰਾ ਰੀਆ ਕੁਮਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਮੁਤਾਬਕ ਝਾਰਖੰਡ ਦੀ ਰਹਿਣ ਵਾਲੀ ਰੀਆ ਕੁਮਾਰੀ ਆਪਣੇ ਪਤੀ ਪ੍ਰਕਾਸ਼ ਕੁਮਾਰ ਤੇ ਆਪਣੀ 2 ਸਾਲਾ ਬੇਟੀ ਨਾਲ ਕਾਰ ’ਚ ਨੈਸ਼ਨਲ ਹਾਈਵੇ 16 ਰਾਹੀਂ ਕੋਲਕਾਤਾ ਜਾ ਰਹੀ ਸੀ।
ਪ੍ਰਕਾਸ਼ ਕੁਮਾਰ ਇਕ ਫ਼ਿਲਮ ਨਿਰਮਾਤਾ ਹਨ। ਪੁਲਸ ਨੇ ਦੱਸਿਆ ਕਿ ਪ੍ਰਕਾਸ਼ ਕੁਮਾਰ ਬਗਨਾਨ ਥਾਣਾ ਖੇਤਰ ਦੇ ਮਹੀਸ਼ਰੇਖਾ ਕੋਲ ਸਵੇਰੇ 6 ਵਜੇ ਦੇ ਕਰੀਬ ਪੇਸ਼ਾਬ ਕਰਨ ਰੁਕਿਆ। ਇਸ ਦੌਰਾਨ 3 ਲੋਕਾਂ ਦੇ ਇਕ ਗਿਰੋਹ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਉਸ ਦਾ ਸਾਮਾਨ ਲੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਰੀਆ ਨੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੀਆਂ 10 ਵੱਡੀਆਂ ਫ਼ਿਲਮਾਂ, ਜੋ ਬਾਕਸ ਆਫਿਸ ’ਤੇ ਡਿੱਗੀਆਂ ਮੂਧੇ ਮੂੰਹ
ਪ੍ਰਕਾਸ਼ ਕੁਮਾਰ ਆਪਣੀ ਪਤਨੀ ਨੂੰ ਕਾਰ ’ਚ ਲੈ ਕੇ ਮਦਦ ਦੀ ਭਾਲ ’ਚ ਕਰੀਬ 3 ਕਿਲੋਮੀਟਰ ਤੱਕ ਇਧਰ-ਉਧਰ ਭਟਕਦਾ ਰਿਹਾ। ਕੁਲਗਛੀਆ-ਪੀਰਤਾਲਾ ’ਚ ਹਾਈਵੇ ਦੇ ਕਿਨਾਰੇ ਉਸ ਨੇ ਕੁਝ ਲੋਕਾਂ ਨੂੰ ਦੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਆਪਣੀ ਹੱਡਬੀਤੀ ਦੱਸੀ।
ਸਥਾਨਕ ਲੋਕਾਂ ਨੇ ਰੀਆ ਨੂੰ ਉਲੂਬੇਰੀਆ ਦੇ ਐੱਸ. ਸੀ. ਸੀ. ਮੈਡੀਕਲ ਕਾਲਜ ਤੇ ਹਸਪਤਾਲ ਲਿਜਾਣ ’ਚ ਮਦਦ ਕੀਤੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਂਚ ਦੇ ਨਾਲ-ਨਾਲ ਪੁਲਸ ਇਸ ਸਬੰਧ ’ਚ ਪ੍ਰਕਾਸ਼ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਿਤਾਭ ਬੱਚਨ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰੀ ਦਾ ਡਰ ਦਿਖਾ ਕੇ ਮਾਰੀ ਠੱਗੀ, 3 ਗ੍ਰਿਫ਼ਤਾਰ
NEXT STORY