ਨਵੀਂ ਦਿੱਲੀ—ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕ੍ਰਿਸਮਿਸ ਦਾ ਤਿਉਹਾਰ ਆਪਣੇ ਪਰਿਵਾਰ ਦੇ ਨਾਲ ਮਨਾਇਆ ਅਤੇ ਸੈਂਟਾ ਕਲਾਜ਼ ਦੇ ਨਾਲ ਬੱਗੀ ਦੀ ਸਵਾਰੀ ਕੀਤੀ। 'ਨੱਚ ਬਲੀਏ' ਦੀ ਜੱਜ ਰਹਿ ਚੁੱਕੀ ਸ਼ਿਲਪਾ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਜਿਸ 'ਚ ਉਹ ਆਪਣੇ ਬੇਟੇ ਵਿਯਾਨ ਰਾਜ ਕੁੰਦਰਾ ਅਤੇ ਪਤੀ ਰਾਜ ਕੁੰਦਰਾ ਦੇ ਨਾਲ ਸੈਂਟਾ ਦੀ ਬੱਗੀ 'ਚ ਸਵਾਰ ਹੈ। ਉਸ ਨੇ ਤਸਵੀਰ ਸਾਂਝੀ ਕਰਦੇ ਹੋਏ ਸਾਰਿਆਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ ਹੈ। ਉਸ ਨੇ ਲਿਖਿਆ ਹੈ ਕਿ ਮੈਰੀ ਕ੍ਰਿਸਮਿਸ ਕੁੰਦਰਾ ਪਰਿਵਾਰ ਵਲੋਂ। ਸ਼ਿਲਪਾ ਦੇ ਘਰ 'ਚ ਪਿਛਲੇ ਦੋ ਹਫਤਿਆਂ ਤੋਂ ਕ੍ਰਿਸਮਿਸ ਦੀ ਧੂਮ ਹੈ। ਇਸ ਦੌਰਾਨ ਉਸ ਨੇ ਕ੍ਰਿਸਮਿਸ ਦੀਆਂ ਤਿਆਰੀਆਂ ਨਾਲ ਜੁੜੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।
'ਸੁਪਰ ਹੀਰੋ' ਫਿਲਮ ਦੀ ਕਹਾਣੀ ਤਿਆਰ : ਅਯਾਨ
NEXT STORY