ਐਂਟਰਟੇਨਮੈਂਟ ਡੈਸਕ- ਸਰਕਾਰ ਨੇ ਅਸ਼ਲੀਲ ਸਮੱਗਰੀ ਦਿਖਾਉਣ ਵਾਲੀਆਂ 25 ਐਪਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਅਤੇ ਕੱਲ੍ਹ ਉਨ੍ਹਾਂ 'ਤੇ ਪਾਬੰਦੀ ਲਗਾ ਦਿੱਤੀ। ਪਾਬੰਦੀਸ਼ੁਦਾ ਐਪਾਂ ਵਿੱਚ ALTT ਦਾ ਨਾਮ ਵੀ ਸ਼ਾਮਲ ਹੈ, ਜੋ ਪਹਿਲਾਂ Alt Balaji ਸੀ। Alt Balaji ਦੇ ਸੰਸਥਾਪਕ ਏਕਤਾ ਕਪੂਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਸਨ। ਇਸ ਦੇ ਨਾਲ ਹੀ, ਏਕਤਾ ਕਪੂਰ ਨੇ ਹੁਣ ਇਸ ਖ਼ਬਰ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਕਿ ਉਨ੍ਹਾਂ ਦੇ OTT ਪਲੇਟਫਾਰਮ ALTT ਨੂੰ ਭਾਰਤ ਸਰਕਾਰ ਦੁਆਰਾ 'ਅਸ਼ਲੀਲ ਸਮੱਗਰੀ' ਨੂੰ ਸਟ੍ਰੀਮ ਕਰਨ ਲਈ ਪਾਬੰਦੀ ਲਗਾਈ ਗਈ ਸੀ।

ਏਕਤਾ ਕਪੂਰ ਨੇ ਆਪਣੇ ਬਿਆਨ ਵਿੱਚ ਕਿਹਾ- 'BSE ਅਤੇ NSE 'ਤੇ ਸੂਚੀਬੱਧ ਬਾਲਾਜੀ ਟੈਲੀਫਿਲਮਜ਼ ਲਿਮਟਿਡ, ਇੱਕ ਪੇਸ਼ੇਵਰ ਤੌਰ 'ਤੇ ਸੰਚਾਲਿਤ ਮੀਡੀਆ ਸੰਗਠਨ ਹੈ ਅਤੇ ALT ਡਿਜੀਟਲ ਮੀਡੀਆ ਐਂਟਰਟੇਨਮੈਂਟ ਲਿਮਟਿਡ (ਪਹਿਲਾਂ ਇਸਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ) ਦੀ ਮਾਨਯੋਗ NCLT ਦੁਆਰਾ ਹਾਲ ਹੀ ਵਿੱਚ ਪ੍ਰਵਾਨਗੀ ਤੋਂ ਬਾਅਦ, ਇਹ 20 ਜੂਨ 2025 ਤੋਂ ALTT ਦਾ ਸੰਚਾਲਨ ਕਰਦੀ ਹੈ।'

ਉਨ੍ਹਾਂ ਅੱਗੇ ਲਿਖਿਆ- 'ਮੀਡੀਆ ਵਿੱਚ ਰਿਪੋਰਟਾਂ ਹਨ ਕਿ ਅਧਿਕਾਰੀਆਂ ਦੁਆਰਾ ALTT 'ਤੇ ਪਾਬੰਦੀ ਲਗਾਈ ਗਈ ਹੈ, ਹਾਲਾਂਕਿ ਅਜਿਹੀਆਂ ਰਿਪੋਰਟਾਂ ਦੇ ਉਲਟ, ਏਕਤਾ ਕਪੂਰ ਅਤੇ ਸ਼੍ਰੀਮਤੀ ਸ਼ੋਭਾ ਕਪੂਰ ਕਿਸੇ ਵੀ ਤਰ੍ਹਾਂ ALTT ਨਾਲ ਜੁੜੀਆਂ ਨਹੀਂ ਹਨ ਅਤੇ ਉਨ੍ਹਾਂ ਨੇ ਜੂਨ 2021 ਵਿੱਚ ਹੀ ALTT ਨਾਲ ਆਪਣੇ ਸਬੰਧ ਤੋੜ ਲਏ ਸਨ। ਬਾਲਾਜੀ ਟੈਲੀਫਿਲਮਜ਼ ਲਿਮਟਿਡ ਸਾਰੇ ਲਾਗੂ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ ਅਤੇ ਕਾਰਪੋਰੇਟ ਗਵਰਨੈਂਸ ਦੇ ਉੱਚਤਮ ਮਿਆਰਾਂ ਨਾਲ ਆਪਣਾ ਕਾਰੋਬਾਰ ਚਲਾਉਂਦਾ ਰਹਿੰਦਾ ਹੈ।' ਉਨ੍ਹਾਂ ਮੀਡੀਆ ਨੂੰ ਖ਼ਬਰਾਂ ਪੇਸ਼ ਕਰਨ ਤੋਂ ਪਹਿਲਾਂ ਫੈਕਟਸ ਚੈੱਕ ਦੀ ਬੇਨਤੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਏਕਤਾ ਕਪੂਰ ਇਨ੍ਹੀਂ ਦਿਨੀਂ ਆਪਣੇ ਮਸ਼ਹੂਰ ਟੀਵੀ ਸੀਰੀਅਲ 'ਕਿਓਂਕੀ ਸਾਸ ਭੀ ਕਭੀ ਬਹੂ ਥੀ' ਦੇ ਦੂਜੇ ਭਾਗ ਲਈ ਖ਼ਬਰਾਂ ਵਿੱਚ ਹੈ।
ਕੰਗਨਾ ਦੇ ਵਿਵਾਦਿਤ ਬਿਆਨ ਨਾਲ ਗਰਮਾਈ ਪੰਜਾਬ ਦੀ ਸਿਆਸਤ
NEXT STORY