ਮੁੰਬਈ- ਬਾਲੀਵੁੱਡ ਅਤੇ ਓ.ਟੀ.ਟੀ. ਦੀ ਮਸ਼ਹੂਰ ਅਦਾਕਾਰਾ ਸਯਾਨੀ ਗੁਪਤਾ ਅਕਸਰ ਆਪਣੇ ਦਮਦਾਰ ਕਿਰਦਾਰਾਂ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਸਯਾਨੀ ਨੇ ਪਰਦੇ 'ਤੇ ਫਿਲਮਾਏ ਜਾਣ ਵਾਲੇ ਇੰਟੀਮੇਟ ਸੀਨਜ਼ ਨੂੰ ਲੈ ਕੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਦੋ ਕੈਮਰਿਆਂ ਸਾਹਮਣੇ ਸੀ 'ਨਿਊਡ'
ਸਯਾਨੀ ਗੁਪਤਾ ਨੇ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਨੇ ਇੱਕ ਫਿਲਮ ਲਈ ਬਿਨਾਂ ਕੱਪੜਿਆਂ ਦੇ ਸੀਨ ਸ਼ੂਟ ਕੀਤਾ ਸੀ। ਅਦਾਕਾਰਾ ਨੇ ਬੜੀ ਬੇਬਾਕੀ ਨਾਲ ਕਿਹਾ, "ਮੈਂ ਦੋ ਕੈਮਰਿਆਂ ਦੇ ਸਾਹਮਣੇ ਨਿਊਡ ਸੀ ਅਤੇ ਮੈਨੂੰ ਇਸ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੋਈ"। ਉਨ੍ਹਾਂ ਦੱਸਿਆ ਕਿ ਅਕਸਰ ਦਰਸ਼ਕ ਇਹ ਸੋਚਦੇ ਹਨ ਕਿ ਅਜਿਹੇ ਸੀਨ ਕਿਵੇਂ ਸ਼ੂਟ ਹੁੰਦੇ ਹਨ ਅਤੇ ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਖੁੱਲ੍ਹ ਕੇ ਦਿੱਤਾ ਹੈ।

ਸੈੱਟ 'ਤੇ ਮੌਜੂਦ ਸਨ ਦੋ ਮਰਦ
ਅਦਾਕਾਰਾ ਨੇ ਦੱਸਿਆ ਕਿ ਭਾਵੇਂ ਉਹ ਇੱਕ 'ਕਲੋਜ਼ ਸੈੱਟ' ਸੀ, ਪਰ ਉੱਥੇ ਦੋ ਪੁਰਸ਼ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਸੈੱਟ 'ਤੇ ਸੰਕੇਤ ਅਤੇ ਉਨ੍ਹਾਂ ਦੇ ਸੈਕਿੰਡ ਡੀ.ਪੀ. ਮੌਜੂਦ ਸਨ, ਜੋ ਕਿ ਦੋਵੇਂ ਮਰਦ ਸਨ। ਸਯਾਨੀ ਮੁਤਾਬਕ, ਇੰਨੇ ਸੰਵੇਦਨਸ਼ੀਲ ਸੀਨ ਨੂੰ ਸ਼ੂਟ ਕਰਦੇ ਸਮੇਂ ਸੈੱਟ ਦਾ ਮਾਹੌਲ ਬਹੁਤ ਹੀ ਸਹਿਜ ਅਤੇ ਆਰਾਮਦਾਇਕ ਸੀ।
'ਭਰੋਸਾ' ਹੈ ਸਭ ਤੋਂ ਜ਼ਰੂਰੀ
ਸਯਾਨੀ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਇੰਟੀਮੇਟ ਸੀਨ ਲਈ ਪੁੱਛਿਆ ਗਿਆ ਅਤੇ ਉਨ੍ਹਾਂ ਨੇ ਹਾਂ ਕੀਤੀ, ਤਾਂ ਉਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ 'ਯਕੀਨ' ਸੀ,। ਉਨ੍ਹਾਂ ਕਿਹਾ, "ਜਿਨ੍ਹਾਂ ਲੋਕਾਂ ਨਾਲ ਤੁਸੀਂ ਕੰਮ ਕਰ ਰਹੇ ਹੋ, ਉਨ੍ਹਾਂ 'ਤੇ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ"। ਅਦਾਕਾਰਾ ਮੁਤਾਬਕ ਜੇਕਰ ਤੁਹਾਨੂੰ ਆਪਣੀ ਟੀਮ 'ਤੇ ਭਰੋਸਾ ਹੈ, ਤਾਂ ਤੁਸੀਂ ਅਜਿਹੇ ਚੁਣੌਤੀਪੂਰਨ ਸੀਨ ਬੜੀ ਆਸਾਨੀ ਨਾਲ ਫਿਲਮਾ ਸਕਦੇ ਹੋ।
'ਟੌਕਸਿਕ' ਫਿਲਮ ਤੋਂ ਤਾਰਾ ਸੁਤਾਰੀਆ ਦਾ ਦਮਦਾਰ ਲੁੱਕ ਰਿਲੀਜ਼
NEXT STORY