ਮੁੰਬਈ (ਬਿਊਰੋ)– ਪ੍ਰਭਾਸ ਸਟਾਰਰ ਫ਼ਿਲਮ ‘ਆਦੀਪੁਰੂਸ਼’ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ ’ਚ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ, ਜਿਸ ਰਾਹੀਂ ਮੇਕਰਜ਼ ਨੇ ਫ਼ਿਲਮ ’ਚੋਂ ਪ੍ਰਭਾਸ ਦੀ ਭਗਵਾਨ ਰਾਮ ਵਾਲੀ ਲੁੱਕ ਜਾਰੀ ਕੀਤੀ। ਇਸ ਪੋਸਟਰ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਪਰ ਕੁਝ ਪ੍ਰਸ਼ੰਸਕ ਇਸ ਪੋਸਟਰ ਤੋਂ ਜ਼ਿਆਦਾ ਇੰਪ੍ਰੈੱਸ ਨਹੀਂ ਹੋਏ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪ੍ਰਤੀਕਿਰਿਆ ਦਿੰਦਿਆਂ ਫੈਨ ਮੇਡ ਪੋਸਟਰ ਨੂੰ ਹੀ ਬਿਹਤਰ ਦੱਸਿਆ।
ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ
ਓਮ ਰਾਓਤ ਨੇ ਫ਼ਿਲਮ ਦਾ ਪਹਿਲਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਆਰੰਭ। ਸਾਡੇ ਨਾਲ ਇਸ ਜਾਦੂਈ ਸਫਰ ’ਚ ਜੁੜੋ। ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਸਰਯੂ ਨਦੀ ਦੇ ਕੰਢੇ। ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਟੀਜ਼ਰ 2 ਅਕਤੂਬਰ ਨੂੰ ਸ਼ਾਮ 7 ਵੱਜ ਕੇ 11 ਮਿੰਟ ’ਤੇ ਰਿਲੀਜ਼ ਕੀਤਾ ਜਾਵੇਗਾ।’’
ਨਿਰਦੇਸ਼ਕ ਦੀ ਇਸ ਪੋਸਟ ’ਤੇ ਢੇਰ ਸਾਰੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ‘‘ਫੈਨ ਮੇਡ ਪੋਸਟਰ ਇਸ ਤੋਂ ਵਧੀਆ ਸੀ।’’ ਉਥੇ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਪ੍ਰਭਾਸ ਦਾ ਲੁੱਕ ਯਾਰ। ਮੈਨੂੰ ਲੱਗ ਰਿਹਾ ਸੀ ਕਿ ਸ਼ੂਟਿੰਗ ਸਮੇਂ ਬਹੁਤ ਅਜੀਬ ਲੱਗ ਰਿਹਾ ਹੈ ਪਰ ਵੀ. ਐੱਫ. ਐਕਸ. ਨਾਲ ਸ਼ਾਇਦ ਠੀਕ ਕਰ ਦੇਣਗੇ ਪਰ...।’’
ਇਕ ਹੋਰ ਯੂਜ਼ਰ ਨੇ ਲਿਖਿਆ, ‘‘ਨੌਟ ਇੰਪ੍ਰੈੱਸਡ ਭਾਈ।’’ ਇਕ ਹੋਰ ਸ਼ਖ਼ਸ ਨੇ ਲਿਖਿਆ, ‘‘ਮੈਂ ਬਿਹਤਰ ਫੇਸ ਕੱਟ ਨਾਲ ਇਕ ਬਿਹਤਰ ਪੋਸਟਰ ਦੀ ਉਮੀਦ ਕੀਤੀ ਸੀ।’’
ਇਕ ਯੂਜ਼ਰ ਲਿਖਦਾ ਹੈ, ‘‘ਪ੍ਰਸ਼ੰਸਕਾਂ ਲਈ ਚੰਗਾ ਹੈ ਪਰ ਦੂਜਿਆਂ ਲਈ ਇੰਪ੍ਰੈਸਿਵ ਨਹੀਂ ਹੈ।’’ ਦੱਸ ਦੇਈਏ ਕਿ ‘ਆਦੀਪੁਰੂਸ਼’ ਰਾਹੀਂ ਓਮ ਰਾਓਤ ਰਾਮਾਇਣ ਦੀ ਕਹਾਣੀ ਨੂੰ ਦਰਸ਼ਕਾਂ ਤਕ ਅਲੱਗ ਅੰਦਾਜ਼ ’ਚ ਪਹੁੰਚਾਉਣਾ ਚਾਹੁੰਦੇ ਹਨ। ਹੁਣ ਤਕ ਮੌਜੂਦ ਜਾਣਕਾਰੀ ਮੁਤਾਬਕ ਉਹ ਫ਼ਿਲਮ ਰਾਹੀਂ ਰਾਮਾਇਣ ਦੀ ਕਹਾਣੀ ਨੂੰ ਇਕ ਅਲੱਗ ਐਂਗਲ ਤੋਂ ਦਰਸ਼ਕਾਂ ਸਾਹਮਣੇ ਰੱਖਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਤਕੁਮੈਂਟ ਕਰਕੇ ਸਾਂਝੀ ਕਰੋ।
ਵਿਵਾਦਾਂ ਵਿਚਾਲੇ ਗਾਇਕ ਸ਼ੈਰੀ ਮਾਨ ਨੇ ਫ਼ਿਰ ਲਿਖੀ ਪੋਸਟ, ਹੁਣ ਆਖ ਦਿੱਤੀਆਂ ਇਹ ਗੱਲਾਂ
NEXT STORY