ਮੁੰਬਈ (ਏਜੰਸੀ) : ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਪਤੀ ਸੋਹੇਲ ਖਤੂਰੀਆ ਨਾਲ ਤਲਾਕ ਤੋਂ ਬਾਅਦ ਹੰਸਿਕਾ ਸ਼ਾਂਤੀ ਦੀ ਭਾਲ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੀ। ਅਦਾਕਾਰਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ: 'ਧੁਰੰਦਰ 2' ਦੇਖਣ ਜਾ ਰਹੇ ਪ੍ਰਸ਼ੰਸਕਾਂ ਅੱਗੇ ਡਾਇਰੈਕਟਰ ਆਦਿਤਿਆ ਧਰ ਨੇ ਜੋੜੇ ਹੱਥ ! ਕੀਤੀ ਇਹ ਖਾਸ ਅਪੀਲ
ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਹੰਸਿਕਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਧਾਰਮਿਕ ਯਾਤਰਾ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਗੁਲਾਬੀ ਰੰਗ ਦੇ ਸਾਦੇ ਸੂਟ ਵਿੱਚ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਨੇ ਆਪਣਾ ਸਿਰ ਢਕਿਆ ਹੋਇਆ ਹੈ। ਤਸਵੀਰਾਂ ਦੀ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, "ਉਸ ਪ੍ਰਮਾਤਮਾ ਨੇ ਹਮੇਸ਼ਾ ਸੰਭਾਲਿਆ ਹੈ। ਵਾਹਿਗੁਰੂ ਦੀ ਮਿਹਰ ਨਾਲ।" ਇਸ ਮੌਕੇ ਹੰਸਿਕਾ ਦੇ ਨਾਲ ਉਨ੍ਹਾਂ ਦੀ ਮਾਤਾ ਮੋਨਾ ਮੋਟਵਾਨੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਵਿਆਹ ਦੇ 10 ਸਾਲਾਂ ਬਾਅਦ ਮਾਂ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ ਛਿੜੀ Pregnancy ਦੀ ਚਰਚਾ
'ਚੜ੍ਹਦੀ ਕਲਾ' ਵਿੱਚ ਰਹਿਣ ਦਾ ਦਿੱਤਾ ਸੰਦੇਸ਼
ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੰਸਿਕਾ ਨੇ ਇਸ ਯਾਤਰਾ ਤੋਂ ਕੁੱਝ ਦਿਨ ਪਹਿਲਾਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ "ਚੜ੍ਹਦੀ ਕਲਾ" ਲਿਖ ਕੇ ਆਪਣੀ ਮਜ਼ਬੂਤ ਮਾਨਸਿਕਤਾ ਦਾ ਸਬੂਤ ਦਿੱਤਾ ਸੀ। ਦੱਸ ਦੇਈਏ ਕਿ ਹੰਸਿਕਾ ਅਤੇ ਸੋਹੇਲ ਦਾ ਵਿਆਹ ਦਸੰਬਰ 2022 ਵਿੱਚ ਜੈਪੁਰ ਦੇ ਇੱਕ ਆਲੀਸ਼ਾਨ ਪੈਲੇਸ ਵਿੱਚ ਹੋਇਆ ਸੀ। ਹਾਲਾਂਕਿ, ਕੁਝ ਸਮੇਂ ਤੋਂ ਦੋਵਾਂ ਦੇ ਰਿਸ਼ਤੇ ਵਿੱਚ ਖਟਾਸ ਦੀਆਂ ਚਰਚਾਵਾਂ ਸਨ, ਜੋ ਉਦੋਂ ਸੱਚ ਸਾਬਤ ਹੋਈਆਂ ਜਦੋਂ ਹੰਸਿਕਾ ਨੇ ਆਪਣੇ ਸੋਸ਼ਲ ਮੀਡੀਆ ਤੋਂ ਸੋਹੇਲ ਦੀਆਂ ਸਾਰੀਆਂ ਤਸਵੀਰਾਂ ਹਟਾ ਦਿੱਤੀਆਂ।
ਇਹ ਵੀ ਪੜ੍ਹੋ: ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਖਪੱਥ ਮਿਲੀ ਲਾਸ਼, ਪਤੀ ਨੇ ਹੀ ਕੀਤੀ ਵਾਰਦਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਮੈਂ ਵਾਪਸ ਆਊਂਗਾ' 'ਚ ਮੁੱਖ ਅਦਾਕਾਰਾ ਵਜੋਂ ਕਾਸਟ ਹੋਣਾ ਇੱਕ ਸੁਪਨੇ ਦੇ ਸੱਚ ਹੋਣ ਵਰਗਾ : ਸ਼ਰਵਰੀ
NEXT STORY