ਬਾਲੀਵੁੱਡ ਡੈਸਕ- ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ 9 ਸਤੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਲਈ ਤਿਆਰ ਹੈ। ਅਯਾਨ ਮੁਖਰਜੀ ਇਸ ਮੈਗਾ ਬਜਟ ਫ਼ਿਲਮ ਨੂੰ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ’ਚ ਵੀ ਰਿਲੀਜ਼ ਕਰ ਰਹੇ ਹਨ। ਇਸ ਦੇ ਨਾਲ ਹੀ ਰਿਲੀਜ਼ ਤੋਂ 6 ਦਿਨ ਪਹਿਲਾਂ, ਨਿਰਮਾਤਾਵਾਂ ਨੇ ਪ੍ਰੀ-ਰਿਲੀਜ਼ ਪ੍ਰੋਮੋ ਨੂੰ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ : ਫ਼ਿਲਮ ‘ਗੁੱਡਬਾਏ’ ਦਾ ਪਹਿਲਾ ਪੋਸਟਰ ਆਇਆ ਸਾਹਮਣੇ, ਅਮਿਤਾਭ-ਰਸ਼ਮਿਕਾ ਪਤੰਗ ਉਡਾਉਂਦੇ ਆ ਰਹੇ ਨਜ਼ਰ
ਅਯਾਨ ਮੁਖਰਜੀ ਇਸ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ ਦੱਸਿਆ ਕਿ ‘ਫ਼ਿਲਮ ਦੀ ਰਿਲੀਜ਼ ’ਚ 6 ਦਿਨ ਬਾਕੀ ਹਨ ਅਤੇ ਇਸ ਦੀ ਐਡਵਾਂਸ ਟਿਕਟ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖਿਆ ਕਿ ‘ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਇਸ ਫ਼ਿਲਮ ਦਾ 3ਡੀ ਵਰਜ਼ਨ ਹੋਰ ਵੀ ਖ਼ਾਸ ਹੋਣ ਵਾਲਾ ਹੈ।’
ਇਸ ਦੇ ਨਾਲ ਹੀ ਫ਼ਿਲਮ ਐਨਾਲਿਸਟ ਤਰਣ ਆਦਰਸ਼ ਨੇ ਇਸ ਬਾਰੇ ਟਵੀਟ ਕਰਦੇ ਦੱਸਿਆ ਕਿ ‘ਬ੍ਰਹਮਾਸਤਰ’ ਦੀ ਐਡਵਾਂਸ ਬੁਕਿੰਗ ਸਿਰਫ਼ ਇਕ ਦਿਨ ’ਚ 10,000 ਅੰਰੜਾ ਪਾਰ ਕਰ ਗਈ ਹੈ। ਉਨ੍ਹਾਂ ਨੇ ਟਵੀਟ ਰਾਹੀ ਜਾਣਕਾਰੀ ਦਿੱਤੀ ਕਿ ‘ਐਡਵਾਂਸ ਬੁਕਿੰਗ ਸਟੇਟਸ, ਆਖ਼ਰਕਾਰ ਇੰਡਸਟਰੀ ਦੇ ਲਈ ਰਾਹਤ ਦੀ ਖ਼ਬਰ, ਬ੍ਰਹਮਾਸਤਰ ਦੀ ਰੋਜ਼ਾਨਾ ਐਡਵਾਂਸ ਬੁਕਿੰਗ ਦੇ ਅੰਕੜੇ ਸਾਹਮਣੇ ਆਏ ਹਨ। ਇਹ ਅੰਕੜੇ ਮਲਟੀਪਲੈਕਸ ਦੇ ਹਨ। ਪਹਿਲੇ ਦਿਨ 11,558 ਟਿਕਟਾਂ ਵਿਕੀਆਂ ਹਨ।’
ਇਹ ਵੀ ਪੜ੍ਹੋ : 200 ਕਰੋੜ ਦੀ ਧੋਖਾਧੜੀ ਦੇ ਮਾਮਲੇ ’ਚ ਨੋਰਾ ਫ਼ਤੇਹੀ ਤੋਂ 7 ਘੰਟੇ ਪੁੱਛਗਿੱਛ, ਠੱਗ ਸੁਕੇਸ਼ ਤੋਂ ਤੋਹਫ਼ੇ ਵਜੋਂ ਲਈ ਮਹਿੰਗੀ ਕਾਰ
ਦੱਸ ਦੇਈਏ ਕਿ ਅੱਜ 3 ਸਤੰਬਰ ਤੋਂ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਬਾਈਕਾਟ ਟ੍ਰੈਂਡ ਦੇ ਬਾਵਜੂਦ ਫ਼ਿਲਮ ਦੀਆਂ ਟਿਕਟਾਂ ਦੀ ਵਿਕਰੀ ਅੰਨ੍ਹੇਵਾਹ ਹੋ ਰਹੀ ਹੈ। ਅਜਿਹੇ ’ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪ੍ਰਸ਼ੰਸਕ ਫ਼ਿਲਮ ਨੂੰ ਦੇਖਣ ਲਈ ਬੇਤਾਬ ਹਨ।
ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ ਦੇਖ ‘ਬਲੱਸ਼’ ਕਰਨ ਲੱਗੀ ਸੀ ਸ਼ਹਿਨਾਜ਼ ਗਿੱਲ
NEXT STORY