ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਗਾਇਕ ਸਾਜ ਦੇ ਵਿਆਹ ਦੇ ਚਰਚੇ ਇਨ੍ਹੀਂ ਦਿਨੀਂ ਜ਼ੋਰਾਂ ’ਤੇ ਹਨ। ਦੋਵੇਂ ਵੱਖ-ਵੱਖ ਕਲਾਕਾਰਾਂ ਨੂੰ ਵਿਆਹ ਦਾ ਸੱਦਾ ਦੇ ਰਹੇ ਹਨ। ਹਾਲ ਹੀ ’ਚ ਅਫਸਾਨਾ ਖ਼ਾਨ ਨੇ ਗੁਰਦਾਸ ਮਾਨ, ਹਨੀ ਸਿੰਘ ਤੇ ਨੀਰੂ ਬਾਜਵਾ ਨੂੰ ਵਿਆਹ ਦਾ ਸੱਦਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : 28 ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ, ਮੁੜ ਵੈਂਟੀਲੇਟਰ ’ਤੇ ਕੀਤਾ ਸ਼ਿਫਟ
ਇਨ੍ਹਾਂ ਸਿਤਾਰਿਆਂ ਨੂੰ ਮਿਲਣ ਸਮੇਂ ਦੀਆਂ ਵੀਡੀਓਜ਼ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਅਫਸਾਨਾ ਖ਼ਾਨ ਨੇ ਪਹਿਲੀ ਵੀਡੀਓ ਨੀਰੂ ਬਾਜਵਾ ਨਾਲ ਸਾਂਝੀ ਕੀਤੀ। ਇਸ ਵੀਡੀਓ ’ਚ ਅਫਸਾਨਾ ਖ਼ਾਨ ਤੇ ਸਾਜ ਨੀਰੂ ਬਾਜਵਾ ਤੇ ਖ਼ੁਦਾਬਕਸ਼ ਨਾਲ ਮਿਲ ਕੇ ਕੇਕ ਕੱਟ ਰਹੇ ਹਨ।
ਦੂਜੀ ਵੀਡੀਓ ’ਚ ਅਫਸਾਨਾ ਖ਼ਾਨ ਹਨੀ ਸਿੰਘ ਨੂੰ ਮਿਲਣ ਪਹੁੰਚਦੀ ਹੈ। ਇਸ ਦੌਰਾਨ ਉਹ ਹਨੀ ਸਿੰਘ ਨਾਲ ਮਿਲ ਕੇ ਆਪਣਾ ਮਸ਼ਹੂਰ ਗੀਤ ‘ਤਿਤਲੀਆਂ’ ਵੀ ਗਾਉਂਦੀ ਹੈ।
ਤੀਜੀ ਤੇ ਆਖਰੀ ਵੀਡੀਓ ’ਚ ਅਫਸਾਨਾ ਖ਼ਾਨ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਨੂੰ ਮਿਲਦੀ ਹੈ। ਗੁਰਦਾਸ ਮਾਨ ਵੀਡੀਓ ’ਚ ਅਫਸਾਨਾ ਤੇ ਸਾਜ ਦੇ ਵਿਆਹ ਦਾ ਡੱਬਾ ਦੇਖ ਕੇ ਖ਼ੁਸ਼ ਹੁੰਦੇ ਹਨ। ਇਨ੍ਹਾਂ ਵੀਡੀਓਜ਼ ਦੀ ਬੈਕਗਰਾਊਂਡ ’ਚ ਅਫਸਾਨਾ ਖ਼ਾਨ ਤੇ ਸਾਜ ਦਾ ਗੀਤ ‘ਲੱਖ ਲੱਖ ਵਧਾਈਆਂ’ ਚੱਲਦਾ ਸੁਣਾਈ ਦੇ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਿਮਰਤ ਖਹਿਰਾ ਦਾ ‘ਛੱਲਾ’ ਗੀਤ ਲੋਕਾਂ ਨੇ ਕੀਤਾ ਪਸੰਦ, ਮਿਲੇ ਇੰਨੇ ਵਿਊਜ਼ (ਵੀਡੀਓ)
NEXT STORY