ਚੰਡੀਗੜ੍ਹ : ਜਲੰਧਰ ਤੋਂ ਐੱਮ. ਪੀ. ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਾਜਪਾ ਵਿਚ ਸ਼ਾਮਲ ਹੋਣ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕੱਸਿਆ ਹੈ। ਆਪਣੇ ਐੱਕਸ ਖਾਤੇ 'ਤੇ ਬਾਜਵਾ ਨੇ ਲਿਖਿਆ ਕਿ ਉਹ ਸਾਡਾ ਇਕ ਲੈ ਕੇ ਗਏ ਤੇ ਉਹ ਉਨ੍ਹਾਂ ਦੇ ਦੋ ਲੈ ਗਏ। ਭਗਵੰਤ ਮਾਨ ਜੀ ਤੁਸੀ ਸਾਡੇ ਰਾਹ ਵਿਚ ਜਿਹੜਾ ਟੋਆ ਪੁੱਟਿਆ ਸੀ, ਹੁਣ ਤੁਸੀ ਖ਼ੁਦ ਉਸ ਖੂਹ ਵਿਚ ਮੂਧੇ-ਮੂੰਹ ਜਾ ਡਿੱਗੇ ਹੋ।
ਇਹ ਵੀ ਪੜ੍ਹੋ : ਸੁਸ਼ੀਲ ਰਿੰਕੂ ਤੇ ਅੰਗੂਰਾਲ 'ਤੇ CM ਮਾਨ ਦਾ ਆਇਆ ਬਿਆਨ, ਕਿਹਾ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ
ਇਸ ਦੇ ਨਾਲ ਹੀ ਬਾਜਵਾ ਨੇ ਉਹ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿਚ ਸਾਬਕਾ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਕਾਂਗਰਸ ਵਿਚ ਸ਼ਾਮਲ ਹੁੰਦੇ ਹਨ ਅਤੇ ਉਹ ਤਸਵੀਰਾਂ ਵੀ ਹਨ ਜਿਸ ਵਿਚ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਭਾਜਪਾ ਵਿਚ ਸ਼ਮੂਲੀਅਤ ਕਰ ਰਹੇ ਹਨ।
ਇਹ ਵੀ ਪੜ੍ਹੋ : ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਰਿੰਕੂ ਦਾ ਵੱਡਾ ਬਿਆਨ, ਦੱਸਿਆ ਕਿਉਂ ਛੱਡੀ ਆਮ ਆਦਮੀ ਪਾਰਟੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਸ਼ਲ ਮੀਡੀਆ 'ਤੇ ਅਜੇ 'ਆਪ' ਦੇ ਹੀ ਨੇ ਸੁਸ਼ੀਲ ਕੁਮਾਰ ਰਿੰਕੂ
NEXT STORY