ਮੁੰਬਈ (ਬਿਊਰੋ) - 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਟੀ. ਵੀ. ਸ਼ੋਅ 'ਚ 'ਨੱਟੂ ਕਾਕਾ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਘਣਸ਼ਾਮ ਨਾਇਕ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਇਸ ਬਿਮਾਰੀ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਕੰਮ ਨਹੀਂ ਛੱਡਿਆ ਸੀ। 'ਨੱਟੂ ਕਾਕਾ' ਦੀ ਮੌਤ ਤੋਂ ਬਾਅਦ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਸਾਰੀ ਟੀਮ ਸਦਮੇ 'ਚ ਹੈ। ਇਸ ਸਭ ਦੇ ਚਲਦਿਆਂ ਅਦਾਕਾਰ ਰਾਜ ਅਨਾਦਕਤ ਨੇ ਘਣਸ਼ਾਮ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ।
ਤਸਵੀਰ 'ਚ ਘਣਸ਼ਾਮ ਤੇ ਰਾਜ ਮੇਕਅੱਪ ਰੂਮ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਦੋਵੇਂ ਮੁਸਕਰਾ ਰਹੇ ਹਨ। ਤਸਵੀਰ ਨੂੰ ਸਾਂਝਾ ਕਰਦੇ ਹੋਏ ਰਾਜ ਨੇ ਲਿਖਿਆ ਹੈ, ''ਮੈਂ ਤੇ ਕਾਕਾ ਮੇਕਅੱਪ ਕਰਵਾ ਰਹੇ ਸੀ ਤੇ ਉਹ ਕਾਫ਼ੀ ਸਮੇਂ ਬਾਅਦ ਸੈੱਟ 'ਤੇ ਆਏ ਸਨ। ਉਨ੍ਹਾਂ ਨੇ ਕਮਰੇ 'ਚ ਐਂਟਰੀ ਲਈ ਤੇ ਕਿਹਾ ਆਵ ਬੇਟਾ ਕੇਮ ਚੇ, ਮੈਂ ਉਨ੍ਹਾਂ ਦਾ ਆਸ਼ਿਰਵਾਦ ਲਿਆ। ਕਈ ਦਿਨਾਂ ਬਾਅਦ ਸੈੱਟ 'ਤੇ ਆ ਕੇ ਕਾਫ਼ੀ ਖੁਸ਼ ਸਨ। ਉਨ੍ਹਾਂ ਨੇ ਮੇਰੇ ਪਰਿਵਾਰ ਬਾਰੇ ਪੁੱਛਿਆ ਅਤੇ ਕਿਹਾ ਰੱਬ ਸਭ ਦਾ ਭਲਾ ਕਰੇ। ਇੰਨੀਂ ਉਮਰ 'ਚ ਉਨ੍ਹਾਂ ਦੀ ਮਿਹਨਤ ਅਤੇ ਲਗਨ ਤਾਰੀਫ਼ ਦੇ ਕਾਬਿਲ ਸੀ। ਅਸੀਂ ਉਹ ਕਿੱਸੇ ਕਦੇ ਨਹੀਂ ਭੁੱਲਾਂਗੇ, ਜਿਹੜੇ ਉਹ ਸਾਡੇ ਨਾਲ ਸਾਂਝੇ ਕਰਦੇ ਸਨ।''
ਦੱਸ ਦਈਏ ਕਿ ਘਣਸ਼ਾਮ ਨੂੰ ਮੇਕਅਪ ਕਰਵਾਉਣਾ ਬਹੁਤ ਵਧੀਆ ਲੱਗਦਾ ਸੀ। ਉਹ ਚਾਹੁੰਦੇ ਸੀ ਜਦੋਂ ਉਹ ਮਰਨ ਉਦੋਂ ਉਨ੍ਹਾਂ ਦਾ ਮੇਕਅਪ ਕੀਤਾ ਹੋਵੇ ।
15 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ‘ਹੌਂਸਲਾ ਰੱਖ’, ਟਰੇਲਰ ਤੇ ਗੀਤਾਂ ਨੇ ਪਾਈਆਂ ਧੁੰਮਾਂ
NEXT STORY