Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 05, 2026

    5:30:09 AM

  • roshan healthcare ayurvedic treatment

    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ...

  • pakistani defense minister khawaja asif  s taunt

    'ਭਾਰਤ ਨੇ ਕੁਝ ਕੀਤਾ ਤਾਂ ਕੋਲਕਾਤਾ 'ਤੇ ਕਰਾਂਗੇ...

  • 5 accused arrested in grenade attack on bjp office

    ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ 5 ਮੁਲਜ਼ਮ...

  • iran revolutionary guard struck two us black hawk helicopters

    ਟਰੰਪ ਦੀ ਧਮਕੀ ਦਰਮਿਆਨ ਈਰਾਨ ਦਾ ਵੱਡਾ ਦਾਅਵਾ! US...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਇੱਛਾ ਮੌਤ : ਤਰਸ, ਸੰਵਿਧਾਨ ਅਤੇ ਕਾਨੂੰਨ ਦੀ ਕਸੌਟੀ ’ਤੇ ਇਕ ਇਤਿਹਾਸਕ ਸਵਾਲ

BLOG News Punjabi(ਬਲਾਗ)

ਇੱਛਾ ਮੌਤ : ਤਰਸ, ਸੰਵਿਧਾਨ ਅਤੇ ਕਾਨੂੰਨ ਦੀ ਕਸੌਟੀ ’ਤੇ ਇਕ ਇਤਿਹਾਸਕ ਸਵਾਲ

  • Edited By Anmol Tagra,
  • Updated: 13 Mar, 2026 01:33 PM
Blog
artcile on euthanasia
  • Share
    • Facebook
    • Tumblr
    • Linkedin
    • Twitter
  • Comment

ਭਾਰਤ ’ਚ ਜੀਵਨ ਅਤੇ ਮੌਤ ਨਾਲ ਜੁੜੇ ਸਵਾਲ ਸਿਰਫ ਭਾਵਨਾਤਮਕ ਜਾਂ ਧਾਰਮਿਕ ਚਰਚਾ ਤੱਕ ਸੀਮਤ ਨਹੀਂ ਹਨ, ਸਗੋਂ ਉਹ ਸੰਵਿਧਾਨ, ਨਿਆਂਪਾਲਿਕਾ ਅਤੇ ਕਾਨੂੰਨੀ ਵਿਵਸਥਾ ਦੀ ਗੰਭੀਰ ਪ੍ਰੀਖਿਆ ਵੀ ਲੈਂਦੇ ਹਨ। ਹਾਲ ਹੀ ’ਚ ਦੇਸ਼ ਦੀ ਚੋਟੀ ਦੀ ਅਦਾਲਤ ਵੱਲੋਂ ਇਕ ਨੌਜਵਾਨ ਦੇ ਮਾਮਲੇ ’ਚ ਜੀਵਨ ਰੱਖਿਅਕ ਉਪਕਰਨ ਹਟਾਉਣ ਦੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇੱਛਾ ਮੌਤ ਦਾ ਵਿਸ਼ਾ ਇਕ ਵਾਰ ਫਿਰ ਰਾਸ਼ਟਰੀ ਬਹਸਿ ਦੇ ਕੇਂਦਰ ’ਚ ਆ ਗਿਆ ਹੈ। ਸਾਲਾਂ ਤੋਂ ਕੋਮਾ ’ਚ ਪਏ ਵਿਅਕਤੀ ਦੇ ਸਬੰਧ ’ਚ ਦਿੱਤਾ ਗਿਆ ਇਹ ਫੈਸਲਾ ਸਿਰਫ ਇਕ ਪਰਿਵਾਰ ਦੀ ਪੀੜਾ ਨਾਲ ਜੁੜਿਆ ਮਾਮਲਾ ਨਹੀਂ ਹੈ, ਸਗੋਂ ਇਹ ਭਾਰਤੀ ਨਿਆਂ ਵਿਵਸਥਾ ਦੇ ਸਾਹਮਣੇ ਖੜ੍ਹੇ ਉਸ ਗੁੰਝਲਦਾਰ ਸਵਾਲ ਨੂੰ ਵੀ ਸਾਹਮਣੇ ਲਿਆਉਂਦਾ ਹੈ ਕਿ ਕੀ ਵਿਅਕਤੀ ਨੂੰ ਸ਼ਾਨ ਨਾਲ ਮੌਤ ਚੁਣਨ ਦਾ ਅਧਿਕਾਰ ਹੋ ਸਕਦਾ ਹੈ?

ਸੰਵਿਧਾਨ ਅਤੇ ਜੀਵਨ ਦੇ ਅਧਿਕਾਰ ਦੀ ਵਿਆਖਿਆ : ਭਾਰਤੀ ਸੰਵਿਧਾਨ ਦੀ ਧਾਰਾ 21 ਹਰੇਕ ਵਿਅਕਤੀ ਨੂੰ ‘ਜੀਵਨ ਅਤੇ ਨਿੱਜੀ ਸੁਤੰਤਰਤਾ ਦਾ ਅਧਿਕਾਰ’ ਪ੍ਰਦਾਨ ਕਰਦੀ ਹੈ। ਸ਼ੁਰੂਆਤੀ ਸਾਲਾਂ ’ਚ ਇਸ ਦੀ ਵਿਆਖਿਆ ਸਿਰਫ ਜੀਵਨ ਦੀ ਰੱਖਿਆ ਤੱਕ ਸੀਮਤ ਮੰਨੀ ਜਾਂਦੀ ਸੀ, ਪਰ ਸਮੇਂ ਦੇ ਨਾਲ ਸੁਪਰੀਮ ਕੋਰਟ ਨੇ ਇਸ ਨੂੰ ਵਿਆਪਕ ਅਰਥ ਦਿੰਦੇ ਹੋਏ ਇਹ ਸਪੱਸ਼ਟ ਕੀਤਾ ਕਿ ਜੀਵਨ ਦਾ ਅਰਥ ਸਿਰਫ ਸਾਹ ਲੈਣਾ ਨਹੀਂ ਹੈ, ਸਗੋਂ ‘ਸ਼ਾਨ ਨਾਲ ਜੀਵਨ ਜਿਊਣਾ’ ਵੀ ਹੈ।

ਇਸੇ ਸਿਧਾਂਤ ਨਾਲ ਇਹ ਸਵਾਲ ਵੀ ਜੁੜਦਾ ਹੈ ਕਿ ਜੇਕਰ ਕਸਿੇ ਵਿਅਕਤੀ ਦਾ ਜੀਵਨ ਸਿਰਫ ਬਨਾਉਟੀ ਉਪਕਰਨਾਂ ’ਤੇ ਨਿਰਭਰ ਹੋ ਜਾਵੇ ਅਤੇ ਉਸ ਦੇ ਸਿਹਤਮੰਦ ਹੋਣ ਦੀ ਕੋਈ ਸੰਭਾਵਨਾ ਨਾ ਹੋਵੇ, ਤਾਂ ਕੀ ਉਸ ਨੂੰ ਅਨਿਸ਼ਚਿਤ ਸਮੇਂ ਤੱਕ ਉਸੇ ਸਥਿਤੀ ’ਚ ਬਣਾਈ ਰੱਖਣਾ ਨਿਆਂਸੰਗਤ ਹੈ?

ਅਦਾਲਤਾਂ ਦੇ ਮਹੱਤਵਪੂਰਨ ਫੈਸਲੇ : ਇੱਛਾ ਮੌਤ ਦੇ ਵਿਸ਼ੇ ’ਚ ਭਾਰਤੀ ਨਿਆਂਪਾਲਿਕਾ ਨੇ ਸਮੇਂ-ਸਮੇਂ ’ਤੇ ਮਹੱਤਵਪੂਰਨ ਫੈਸਲੇ ਦਿੱਤੇ ਹਨ।

1994 ’ਚ ‘ P. Rathinam v. Union of India’ ’ਚ ਸੁਪਰੀਮ ਕੋਰਟ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਅਪਰਾਧ ਮੰਨਣ ਵਾਲੀ ਧਾਰਾ 309 ’ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਜੀਵਨ ਦੇ ਅਧਿਕਾਰ ’ਚ ਮੌਤ ਦਾ ਅਧਿਕਾਰ ਵੀ ਸ਼ਾਮਲ ਹੋ ਸਕਦਾ ਹੈ।

ਹਾਲਾਂਕਿ ਬਾਅਦ ’ਚ 1996 ਦੇ ਫੈਸਲੇ ‘Gian Kaur v. State of Punjab’ ’ਚ ਅਦਾਲਤ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਵਿਅਕਤੀ ਨੂੰ ਖੁਦਕੁਸ਼ੀ ਦਾ ਅਧਿਕਾਰ ਨਹੀਂ ਦਿੰਦਾ, ਪਰ ਇਹ ਵੀ ਕਿਹਾ ਕਿ ‘ਸ਼ਾਨ ਦੇ ਨਾਲ ਮੌਤ ਦਾ ਅਧਿਕਾਰ’ ਜੀਵਨ ਦੇ ਅਧਿਕਾਰ ਦੀ ਧਾਰਨਾ ਤੋਂ ਪੂਰੀ ਤਰ੍ਹਾਂ ਵੱਖ ਨਹੀਂ ਹੈ।

ਇੱਛਾ ਮੌਤ ਦੇ ਪ੍ਰਸ਼ਨ ਨੂੰ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ ਕਰਨ ਵਾਲਾ ਮਹੱਤਵਪੂਰਨ ਫੈਸਲਾ 2011 ’ਚ ‘Aruna Shanbaug v. Union of India’ ’ਚ ਆਇਆ। ਇਸ ਮਾਮਲੇ ’ਚ ਸੁਪਰੀਮ ਕੋਰਟ ਨੇ ਪਹਿਲੀ ਵਾਰ ‘ਗੈਰ-ਸਰਗਰਮ ਮੌਤ’ (Passive Euthanasia) ਨੂੰ ਸੀਮਤ ਹਾਲਤ ’ਚ ਮਨਜ਼ੂਰੀ ਦਿੱਤੀ ਅਤੇ ਇਹ ਕਿਹਾ ਕਿ ਜੀਵਨ ਰੱਖਿਅਕ ਉਪਕਰਨ ਹਟਾਉਣ ਦਾ ਫੈਸਲਾ ਅਦਾਲਤ ਦੀ ਮਨਜ਼ੂਰੀ ਨਾਲ ਹੀ ਲਿਆ ਜਾ ਸਕਦਾ ਹੈ। ਇਸ ਤੋਂ ਬਾਅਦ 2018 ’ਚ ‘Common Cause v. Union of India’ ’ਚ ਸੰਵਿਧਾਨਕ ਬੈਂਚ ਨੇ ਇਤਿਹਾਸਕ ਫੈਸਲਾ ਦਿੰਦੇ ਹੋਏ ‘ਲਿਵਿੰਗ ਵਿਲ’ ਦੀ ਧਾਰਨਾ ਨੂੰ ਮਾਨਤਾ ਦਿੱਤੀ। ਇਸ ਦਾ ਅਰਥ ਇਹ ਹੈ ਕਿ ਕੋਈ ਵਿਅਕਤੀ ਸਿਹਤਮੰਦ ਅਵਸਥਾ ’ਚ ਹੀ ਲਿਖਤੀ ਤੌਰ ’ਤੇ ਇਹ ਹੁਕਮ ਦੇ ਸਕਦਾ ਹੈ ਕਿ ਜੇਕਰ ਭਵਿੱਖ ’ਚ ਉਹ ਅਸਾਧ ਸਥਿਤੀ ’ਚ ਪਹੁੰਚ ਜਾਵੇ ਤਾਂ ਉਸ ਲਈ ਬਨਾਉਟੀ ਜੀਵਨ ਰੱਖਿਅਕ ਇਲਾਜ ਨਾ ਕੀਤਾ ਜਾਵੇ। ਹਾਲੀਆ ਮਾਮਲੇ ’ਚ ਅਦਾਲਤ ਵੱਲੋਂ ਦਿੱਤੀ ਗਈ ਮਨਜ਼ੂਰੀ ਇਸੇ ਨਿਆਂਇਕ ਪਰੰਪਰਾ ਦਾ ਵਿਵਹਾਰਕ ਵਸਿਥਾਰ ਮੰਨੀ ਜਾ ਰਹੀ ਹੈ।

ਇੱਛਾ ਮੌਤ ਦੀਆਂ ਕਸਿਮਾਂ ਅਤੇ ਕਾਨੂੰਨੀ ਸਥਿਤੀ : ਕਾਨੂੰਨ ਦੀ ਨਜ਼ਰ ’ਚ ਇੱਛਾ ਮੌਤ ਦੋ ਕਸਿਮਾਂ ਦੀ ਮੰਨੀ ਜਾਂਦੀ ਹੈ।

ਸਰਗਰਮ ਇੱਛਾ ਮੌਤ (Active Euthanasia), ਜਸਿ ’ਚ ਕਸਿੇ ਦਵਾਈ ਜਾਂ ਇੰਜੈਕਸ਼ਨ ਦੇ ਜ਼ਰੀਏ ਜਾਣਬੁੱਝ ਕੇ ਜੀਵਨ ਸਮਾਪਤ ਕੀਤਾ ਜਾਂਦਾ ਹੈ। ਭਾਰਤ ’ਚ ਇਹ ਅਜੇ ਵੀ ਗੈਰ-ਕਾਨੂੰਨੀ ਹੈ ਅਤੇ ਇਸ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ।

ਗੈਰ-ਸਰਗਰਮ ਇੱਛਾ ਮੌਤ (Passive Euthanasia) : ਜਸਿ ’ਚ ਜੀਵਨ ਰੱਖਿਅਕ ਉਪਕਰਨ ਜਾਂ ਇਲਾਜ ਹਟਾ ਲਿਆ ਜਾਂਦਾ ਹੈ ਤਾਂ ਜੋ ਕੁਦਰਤੀ ਮੌਤ ਹੋ ਸਕੇ। ਸੁਪਰੀਮ ਕੋਰਟ ਨੇ ਸਖ਼ਤ ਦਿਸ਼ਾ-ਨਿਰਦੇਸ਼ਾਂ ਦੇ ਨਾਲ ਇਸ ਨੂੰ ਸੀਮਤ ਹਾਲਤ ’ਚ ਮਨਜ਼ੂਰੀ ਦਿੱਤੀ ਹੈ।

ਸਮਾਜਿਕ ਅਤੇ ਨੈਤਿਕ ਖਦਸ਼ੇ : ਕਾਨੂੰਨ ਦੇ ਇਸ ਮਾਨਵੀ ਪੱਖ ਦੇ ਨਾਲ ਕੁਝ ਗੰਭੀਰ ਖਦਸ਼ੇ ਵੀ ਜੁੜੇ ਹੋਏ ਹਨ। ਜੇਕਰ ਇਸ ਵਿਵਸਥਾ ’ਤੇ ਲੋੜੀਂਦੀ ਨਿਗਰਾਨੀ ਨਾ ਹੋਵੇ ਤਾਂ ਇਸ ਦੀ ਦੁਰਵਰਤੋਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਰਥਿਕ ਬੋਝ, ਜਾਇਦਾਦ ਵਿਵਾਦ ਜਾਂ ਪਰਿਵਾਰਕ ਦਬਾਅ ਦੇ ਕਾਰਨ ਕਸਿੇ ਮਰੀਜ਼ ਨੂੰ ਜੀਵਨ ਤੋਂ ਵਾਂਝੇ ਕਰਨ ਦਾ ਖਤਰਾ ਵੀ ਉੱਠ ਸਕਦਾ ਹੈ। ਇਹੀ ਕਾਰਨ ਹੈ ਕਿ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ’ਚ ਮੈਡੀਕਲ ਬੋਰਡ, ਨਿਆਂਇਕ ਮਨਜ਼ੂਰੀ ਅਤੇ ਵਸਿਤ੍ਰਿਤ ਪ੍ਰਕਿਰਿਆ ਲਾਜ਼ਮੀ ਹੋਵੇਗੀ।

ਭਵਿੱਖ ਦੀ ਦਿਸ਼ਾ : ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਭਾਰਤ ’ਚ ਇੱਛਾ ਮੌਤ ਦਾ ਵਿਸ਼ਾ ਆਉਣ ਵਾਲੇ ਸਾਲਾਂ ’ਚ ਹੋਰ ਵੀ ਗੰਭੀਰ ਬਹਸਿ ਦਾ ਵਿਸ਼ਾ ਬਣੇਗਾ। ਮੈਡੀਕਲ ਵਿਗਿਆਨ ਦੀ ਤਰੱਕੀ ਦੇ ਨਾਲ-ਨਾਲ ਅਜਿਹੇ ਮਾਮਲਿਆਂ ਦੀ ਗਿਣਤੀ ਵੀ ਵਧ ਸਕਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਸੰਸਦ ਅਤੇ ਨਿਆਂਪਾਲਿਕਾ ਮਿਲ ਕੇ ਇਸ ਵਿਸ਼ੇ ’ਤੇ ਇਕ ਸਪੱਸ਼ਟ ਅਤੇ ਸੰਤੁਲਿਤ ਕਾਨੂੰਨੀ ਢਾਂਚਾ ਤਿਆਰ ਕਰਨ।

ਇਹ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਸਮਾਜ ’ਚ ਇਸ ਵਿਸ਼ੇ ’ਤੇ ਪਰਿਪੱਕ ਅਤੇ ਸੰਵੇਦਨਸ਼ੀਲ ਚਰਚਾ ਹੋਵੇ। ਇੱਛਾ ਮੌਤ ਨੂੰ ਸਿਰਫ ਭਾਵਨਾਤਮਕ ਪ੍ਰਤੀਕਿਰਿਆ ਜਾਂ ਧਾਰਮਿਕ ਵਿਵਾਦ ਦੇ ਤੌਰ ’ਤੇ ਦੇਖਣ ਦੀ ਬਜਾਏ ਇਸ ਨੂੰ ਮਾਨਵੀ ਪੀੜਾ, ਮੈਡੀਕਲ ਵਿਗਿਆਨ ਦੀਆਂ ਹੱਦਾਂ ਅਤੇ ਸੰਵਿਧਾਨਕ ਅਧਿਕਾਰਾਂ ਦੇ ਵਿਆਪਕ ਸੰਦਰਭ ’ਚ ਸਮਝਣਾ ਹੋਵੇਗਾ।

ਸਿੱਟਾ : ਇਕ ਐਡਵੋਕੇਟ ਦੇ ਤੌਰ ’ਤੇ ਇਹ ਕਹਿਣਾ ਉਚਿਤ ਹੋਵੇਗਾ ਕਿ ਕਾਨੂੰਨ ਦਾ ਉਦੇਸ਼ ਸਿਰਫ ਜੀਵਨ ਨੂੰ ਕਸਿੇ ਵੀ ਕੀਮਤ ’ਤੇ ਬਣਾਈ ਰੱਖਣਾ ਨਹੀਂ ਹੈ, ਸਗੋਂ ਮਨੁੱਖ ਦੀ ਸ਼ਾਨ ਅਤੇ ਸੰਵੇਦਨਸ਼ੀਲਤਾ ਦੀ ਰੱਖਿਆ ਕਰਨਾ ਵੀ ਹੈ। ਇੱਛਾ ਮੌਤ ਦਾ ਸਵਾਲ ਜੀਵਨ ਅਤੇ ਮੌਤ ਦੇ ਵਿਚਾਲੇ ਖੜ੍ਹੀ ਉਸ ਗੁੰਝਲਦਾਰ ਰੇਖਾ ਨੂੰ ਛੂੰਹਦਾ ਹੈ ਜਿੱਥੇ ਨਿਆਂ, ਤਰਸ ਅਤੇ ਸਾਵਧਾਨੀ, ਤਿੰਨਾਂ ਦਾ ਸੰਤੁਲਨ ਜ਼ਰੂਰੀ ਹੈ। ਸੁਪਰੀਮ ਕੋਰਟ ਦਾ ਹਾਲੀਆ ਫੈਸਲਾ ਇਸੇ ਸੰਤੁਲਨ ਦੀ ਤਲਾਸ਼ ਦਾ ਇਕ ਮਹੱਤਵਪੂਰਨ ਕਦਮ ਹੈ। ਸਮਾਜ, ਕਾਨੂੰਨ ਅਤੇ ਚਿਕਿਤਸਾ ਵਿਵਸਥਾ ਨੂੰ ਮਿਲ ਕੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪੀੜਾ ਤੋਂ ਮੁਕਤੀ ਦਾ ਅਧਿਕਾਰ ਤਰਸ ਦੇ ਨਾਲ ਲਾਗੂ ਹੋਵੇ, ਪਰ ਜੀਵਨ ਦੇ ਮੁੱਲ ਅਤੇ ਮਾਨਵੀ ਸ਼ਾਨ ਦੀ ਰੱਖਿਆ ਵੀ ਓਨੀ ਹੀ ਦ੍ਰਿੜ੍ਹਤਾ ਨਾਲ ਬਣੀ ਰਹੇ।

—ਰਜਤ ਥਰੇਜਾ

(ਐਡਵੋਕੇਟ ਚੰਡੀਗੜ੍ਹ ਹਾਈ ਕੋਰਟ)

  • Euthanasia
  • Passive Euthanasia
  • Active Euthanasia

ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ

NEXT STORY

Stories You May Like

  • one dead in car and motorcycle collision
    ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ
  • blast outside bjp office rp singh raises questions on law and order
    ਭਾਜਪਾ ਦਫ਼ਤਰ ਬਾਹਰ ਧਮਾਕਾ : ਆਰਪੀ ਸਿੰਘ ਨੇ ਚੁੱਕੇ ਕਾਨੂੰਨ ਵਿਵਸਥਾ 'ਤੇ ਸਵਾਲ
  • one killed in horrific collision between high speed thar and motorcycle
    ਤੇਜ਼ ਰਫਤਾਰ ਥਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਇਕ ਦੀ ਮੌਤ
  • two floors constructed on a municipal shop by ignoring the law
    ਕਾਨੂੰਨ ਨੂੰ ਅੰਗੂਠਾ ਦਿਖਾ ਕੇ ਨਿਗਮ ਦੀ ਦੁਕਾਨ ’ਤੇ ਦੋ ਮੰਜ਼ਿਲਾਂ ਦਾ ਨਿਰਮਾਣ, ਅਧਿਕਾਰੀਆਂ ਦੀ ਚੁੱਪ ’ਤੇ ਸਵਾਲ
  • harish rana  euthanasia  aiims hospital  death  supreme court
    ਵੱਡੀ ਖ਼ਬਰ : ਇੱਛਾ ਮੌਤ' ਦੀ ਇਜਾਜ਼ਤ ਪਾਉਣ ਵਾਲੇ ਨੌਜਵਾਨ ਦਾ ਹੋਇਆ ਦਿਹਾਂਤ, 13 ਸਾਲਾਂ ਤੋਂ ਕੋਮਾ 'ਚ ਸੀ ਹਰੀਸ਼ ਰਾਣਾ
  • one person dies after being hit by a train
    ਟਰੇਨ ਦੀ ਚਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ
  • historic step for new zealand cricket nz20 league to start
    ਨਿਊਜ਼ੀਲੈਂਡ ਕ੍ਰਿਕਟ ਦਾ ਇਤਿਹਾਸਕ ਕਦਮ: IPL ਦੀ ਤਰਜ਼ 'ਤੇ ਹੁਣ ਸ਼ੁਰੂ ਹੋਵੇਗੀ 'NZ20' ਲੀਗ!
  • pratap bajwa raises questions on dm death case
    CM ਭਗਵੰਤ ਮਾਨ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ, ਪ੍ਰਤਾਪ ਬਾਜਵਾ ਨੇ DM ਮੌਤ ਮਾਮਲੇ 'ਤੇ ਚੁੱਕੇ ਸਵਾਲ
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • district sessions judge visited nari niketan jalandhar
    ਜ਼ਿਲ੍ਹਾ ਸੈਸ਼ਨ ਜੱਜ ਨੇ ਨਾਰੀ ਨਿਕੇਤਨ ਜਲੰਧਰ ਦਾ ਕੀਤਾ ਦੌਰਾ, ਬੱਚਿਆਂ ਨੂੰ...
  • 5 accused arrested in grenade attack on bjp office
    ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲੇ ਦੇ 5 ਮੁਲਜ਼ਮ ਗ੍ਰਿਫ਼ਤਾਰ
  • long power cut
    ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
  • police register case against 4 people in fight case
    ਪੁਲਸ ਨੇ ਲੜਾਈ ਦੇ ਕੇਸ 'ਚ 4 ਵਿਅਕਤੀਆਂ ਖਿਲਾਫ਼ ਕੀਤਾ ਪਰਚਾ ਦਰਜ
  • ruckus in kalsi nagar  jalandhar
    ਜਲੰਧਰ ਦੇ ਕਲਸੀ ਨਗਰ 'ਚ ਹੰਗਾਮਾ, ਰੇਲਵੇ ਤੇ PWD ਵੱਲੋਂ ਬਾਜ਼ਾਰ ਖਾਲੀ ਕਰਨ ਦੇ...
  • heavy rain and hailstorm in jalandhar weather turns pleasant
    ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ, ਜਾਣੋ ਅਗਲੇ...
  • weather and market news on your mobile advice from agricultural experts
    ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ...
Trending
Ek Nazar
mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • chinese cctv cameras are being used for spying and reconnaissance
      ਚੀਨੀ ਸੀ. ਸੀ. ਟੀ. ਵੀ. ਕੈਮਰੇ ਹੋ ਰਹੇ ਜਾਸੂਸੀ ਤੇ ਰੇਕੀ ਲਈ ਇਸਤੇਮਾਲ!
    • tribal sports talent our national pride
      ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ
    • lpg crisis increases black marketing
      LPG ਸੰਕਟ ਵਧਣ ਨਾਲ ਕਾਲਾਬਾਜ਼ਾਰੀ ਤੇਜ਼, ਸਰਕਾਰ ਨੂੰ ਵਧਾਉਣੀ ਹੋਵੇਗੀ ਸਖ਼ਤੀ!
    • masculinity afraid of   third nature
      'ਤੀਜੀ ਪ੍ਰਕਿਰਤੀ' ਤੋਂ ਡਰੀ ਮਰਦਾਨਗੀ
    • mission karmyogi
      ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    •   criminals dominate politics   criminal cases
      ‘ਰਾਜਨੀਤੀ ’ਚ ਅਪਰਾਧੀਆਂ ਦਾ ਬੋਲਬਾਲਾ’ ਆਸਾਮ ਅਤੇ ਪੁਡੂਚੇਰੀ ਉਮੀਦਵਾਰਾਂ ਖ਼ਿਲਾਫ਼...
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +