ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੂੰ ਪਿਤਾ ਸ਼ਤਰੂਘਨ ਸਿਨਹਾ ਦਾ ਆਸ਼ੀਰਵਾਦ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਸਿਨਹਾ ਦੀ ਹਲਦੀ ਦੀ ਰਸਮ 20 ਜੂਨ ਵੀਰਵਾਰ ਨੂੰ ਸੀ। ਇਸ ਮੌਕੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਆਪਣੇ ਹੋਣ ਵਾਲੇ ਜਵਾਈ ਨਾਲ ਮੁਲਾਕਾਤ ਕੀਤੀ ਅਤੇ ਜ਼ਹੀਰ ਇਕਬਾਲ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਨੇ ਫੋਟੋ ਵੀ ਕਲਿੱਕ ਕਰਵਾਈ। ਇਸ ਦੌਰਾਨ ਸੋਨਾਕਸ਼ੀ ਸਿਨਹਾ ਨੇ ਆਪਣਾ ਪੂਰਾ ਚਿਹਰਾ ਕੁਝ ਵੱਖਰੇ ਤਰੀਕੇ ਨਾਲ ਛੁਪਾਇਆ ਹੋਇਆ ਸੀ। ਅਦਾਕਾਰਾ ਨੇ ਅਜਿਹਾ ਇੰਤਜ਼ਾਮ ਕੀਤਾ ਤਾਂ ਕਿ ਉਸ ਦੇ ਆਲੇ-ਦੁਆਲੇ ਪੰਛੀ ਵੀ ਉੱਡ ਨਾ ਸਕਣ।
ਇਹ ਖ਼ਬਰ ਵੀ ਪੜ੍ਹੋ- ਕੰਗਨਾ ਰਣੌਤ ਥੱਪੜ ਕਾਂਡ 'ਤੇ ਅਨੂੰ ਕਪੂਰ ਨੇ ਦਿੱਤਾ ਹੈਰਾਨ ਕਰ ਦੇਣ ਵਾਲਾ ਜਵਾਬ
ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਉਹ ਸਵੇਰੇ ਕੋਰਟ ਮੈਰਿਜ ਕਰਨਗੇ ਅਤੇ ਸ਼ਾਮ ਨੂੰ ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ 'ਚ ਸ਼ਾਨਦਾਰ ਰਿਸੈਪਸ਼ਨ ਕਰਨਗੇ। ਇਸ ਦੌਰਾਨ ਅਦਾਕਾਰਾ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਹਲਦੀ ਸਮਾਰੋਹ ਤੋਂ ਬਾਅਦ ਸੋਨਾਕਸ਼ੀ ਨੂੰ ਕਾਰ 'ਚ ਦੇਖਿਆ ਗਿਆ ਤਾਂ ਕੋਈ ਵੀ ਕੈਮਰਾ ਉਸ ਦੀ ਇਕ ਵੀ ਫੋਟੋ ਨਹੀਂ ਲੈ ਸਕਿਆ।
ਇਹ ਖ਼ਬਰ ਵੀ ਪੜ੍ਹੋ- ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਸਾਂਝੀ ਕੀਤੀ ਤਸਵੀਰ, ਨਿਰਾਸ਼ ਹੁੰਦਿਆਂ ਆਖ ਦਿੱਤੀਆਂ ਇਹ ਗੱਲਾਂ
ਅਜਿਹਾ ਇਸ ਲਈ ਹੋਇਆ ਕਿਉਂਕਿ ਅਦਾਕਾਰਾ ਦੀ ਕਾਰ ਦੇ ਅੰਦਰ ਚਾਰੇ ਪਾਸੇ ਪਰਦੇ ਲੱਗੇ ਹੋਏ ਸਨ। ਜਿਸ ਕਾਰਨ ਉਸ ਦਾ ਚਿਹਰਾ ਕੈਮਰੇ 'ਚ ਨਜ਼ਰ ਨਹੀਂ ਆ ਸਕਿਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਸਾਂਝੀ ਕੀਤੀ ਤਸਵੀਰ, ਨਿਰਾਸ਼ ਹੁੰਦਿਆਂ ਆਖ ਦਿੱਤੀਆਂ ਇਹ ਗੱਲਾਂ
NEXT STORY