ਨਵੀਂ ਦਿੱਲੀ (ਏਜੰਸੀ)- ਅਜੈ ਦੇਵਗਨ ਸਟਾਰਰ "ਧਮਾਲ 4" ਨੇ ਰਿਲੀਜ਼ ਦੇ ਦੂਜੇ ਦਿਨ ਘਰੇਲੂ ਬਾਕਸ ਆਫਿਸ 'ਤੇ 38.81 ਕਰੋੜ ਰੁਪਏ ਕਮਾਏ ਹਨ। ਇਹ ਫਿਲਮ ਇੰਦਰ ਕੁਮਾਰ ਦੁਆਰਾ ਨਿਰਦੇਸ਼ਤ ਹੈ ਅਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ ਟੀ-ਸੀਰੀਜ਼ ਦੇ ਬੈਨਰ ਹੇਠ ਬਣਾਈ ਗਈ ਹੈ ਅਤੇ ਹਿੱਟ "ਧਮਾਲ" ਫ੍ਰੈਂਚਾਇਜ਼ੀ ਦੀ ਚੌਥੀ ਕਿਸ਼ਤ ਹੈ। ਇਸ ਵਿੱਚ ਪ੍ਰਸ਼ੰਸਕਾਂ ਦੇ ਪਸੰਦੀਦਾ ਕਿਰਦਾਰ ਆਦਿ ਅਤੇ ਮਾਨਵ ਦੀ ਦੁਬਾਰਾ ਵਾਪਸੀ ਹੋਈ ਹੈ, ਜਿਨ੍ਹਾਂ ਨੂੰ ਅਰਸ਼ਦ ਵਾਰਸੀ ਅਤੇ ਰਿਤੇਸ਼ ਦੇਸ਼ਮੁਖ ਨੇ ਨਿਭਾਇਆ ਹੈ। ਨਾਲ ਹੀ ਅਜੈ ਦੇਵਗਨ, ਜਾਵੇਦ ਜਾਫਰੀ ਅਤੇ ਸੰਜੇ ਮਿਸ਼ਰਾ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ, ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 15.50 ਕਰੋੜ ਰੁਪਏ ਦੀ ਕਮਾਈ ਨਾਲ ਸ਼ੁਰੂਆਤ ਕੀਤੀ ਅਤੇ ਸ਼ਨੀਵਾਰ ਨੂੰ 23.21 ਕਰੋੜ ਰੁਪਏ ਦੀ ਕਮਾਈ ਕੀਤੀ। "ਧਮਾਲ 4" ਦੀ ਕਹਾਣੀ ਕੁੱਝ ਅਜੀਬ ਅਤੇ ਪੈਸੇ ਦੇ ਲਾਲਚੀ ਲੋਕਾਂ ਇਕ ਗਰੁੱਪ ਦੇ ਬਾਰੇ ਵਿੱਚ ਹੈ, ਜੋ ਇੱਕ ਦੂਰ-ਦੁਰਾਡੇ ਟਾਪੂ 'ਤੇ ਲੁਕੇ ਮਿਥਿਹਾਸਕ ਖਜ਼ਾਨੇ ਨੂੰ ਲੱਭਣ ਲਈ ਇੱਕ-ਦੂਜੇ ਨਾਲ ਮੁਕਾਬਲਾ ਕਰਦੇ ਹਨ। ਅਧਿਕਾਰਤ ਜਾਣਕਾਰੀ ਅਨੁਸਾਰ, ਉਨ੍ਹਾਂ ਦੀ ਖੋਜ ਵਿੱਚ ਉਦੋਂ ਇੱਕ ਅਚਾਨਕ ਮੋੜ ਆਉਂਦਾ ਹੈ ਜਦੋਂ ਉਨ੍ਹਾਂ ਦਾ ਸਾਹਮਣਾ ਆਧੁਨਿਕ ਸਮੁੰਦਰੀ ਡਾਕੂਆਂ ਦੇ ਇੱਕ ਸਮੂਹ ਨਾਲ ਹੁੰਦਾ ਹੈ, ਜੋ ਖੁਦ ਵੀ ਉਸੇ ਖਜ਼ਾਨੇ ਦੀ ਭਾਲ ਕਰ ਰਹੇ ਹਨ।
ਫਿਲਮ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਦੁਆਰਾ ਦੇਵਗਨ ਫਿਲਮਜ਼ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ। ਇਸਦਾ ਨਿਰਮਾਣ ਦੇਵਗਨ, ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਸ਼ੋਕ ਠਾਕੇਰੀਆ, ਇੰਦਰ ਕੁਮਾਰ, ਆਨੰਦ ਪੰਡਿਤ ਅਤੇ ਕੁਮਾਰ ਮੰਗਤ ਪਾਠਕ ਦੁਆਰਾ ਕੀਤਾ ਗਿਆ ਹੈ। "ਧਮਾਲ" ਫ੍ਰੈਂਚਾਇਜ਼ੀ 2007 ਵਿੱਚ ਇਸੇ ਨਾਮ ਦੀ ਹਿੱਟ ਨਾਲ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ "ਡਬਲ ਧਮਾਲ" (2011) ਅਤੇ "ਟੋਟਲ ਧਮਾਲ" (2019) ਵਿੱਚ ਰਿਲੀਜ਼ ਹੋਈ ਸੀ। ਇਸ ਚੌਥੀ ਕਿਸ਼ਤ ਵਿੱਚ ਈਸ਼ਾ ਗੁਪਤਾ, ਸੰਜੀਦਾ ਸ਼ੇਖ, ਅੰਜਲੀ ਆਨੰਦ, ਉਪੇਂਦਰ ਲਿਮਯੇ, ਵਿਜੇ ਪਾਟਕਰ ਅਤੇ ਰਵੀ ਕਿਸ਼ਨ ਵੀ ਸ਼ਾਮਲ ਹਨ।
2026 'ਚ ਰਿਤੇਸ਼ ਦੇਸ਼ਮੁਖ ਦਾ ਜਲਵਾ, ਅਦਾਕਾਰੀ ਤੋਂ ਲੈ ਕੇ ਨਿਰਦੇਸ਼ਨ ਤੇ ਹੋਸਟਿੰਗ ਤੱਕ ਹਰ ਪਲੇਟਫਾਰਮ 'ਤੇ ਛੱਡੀ ਛਾਪ
NEXT STORY