ਮੁੰਬਈ- ਫਿਲਮ ਮੇਕਰ ਕਰਨ ਜੌਹਰ ਤੇ ਅਭਿਨੇਤਰੀ ਆਲੀਆ ਭੱਟ ਵਿਚਾਲੇ ਇਕ ਬੇਹੱਦ ਖਾਸ ਰਿਸ਼ਤਾ ਹੈ। ਆਲੀਆ ਅੱਜ ਜਿਸ ਮੁਕਾਮ 'ਤੇ ਹੈ, ਉਸ 'ਚ ਕਰਨ ਜੌਹਰ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਹਾਲ ਹੀ 'ਚ ਆਲੀਆ ਨੇ ਕਰਨ ਨੂੰ ਇਕ ਖਾਸ ਤੋਹਫਾ ਦਿੱਤਾ, ਜਿਸ ਨੂੰ ਦੇਖ ਕਰਨ ਬਹੁਤ ਖੁਸ਼ ਹੋਏ। ਆਲੀਆ ਕਰਨ ਨੂੰ ਆਪਣਾ ਮੈਂਟਰ ਮੰਨਦੀ ਹੈ। ਅੱਜ ਵੀ ਆਲੀਆ ਆਪਣੀ ਹਰ ਸਮੱਸਿਆ ਸੁਲਝਾਉਣ ਲਈ ਕਰਨ ਜੌਹਰ ਕੋਲ ਹੀ ਜਾਂਦੀ ਹੈ।
ਆਲੀਆ ਨੇ ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਦਿ ਈਅਰ ਰਾਹੀਂ ਹੀ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਹਾਲ ਹੀ 'ਚ ਆਲੀਆ ਨੇ ਕਰਨ ਜੌਹਰ ਨੂੰ ਇਕ ਮੋਬਾਈਲ ਫੋਨ ਗਿਫਟ ਕੀਤਾ ਹੈ। ਕਰਨ ਇਨ੍ਹੀਂ ਦਿਨੀਂ ਇਸ ਫੋਨ ਦੀ ਵਰਤੋਂ ਵੀ ਕਰ ਰਹੇ ਹਨ।
ਅਦਾਕਾਰਾ ਨੇ ਜਮ ਕੇ ਕੀਤਾ ਐਕਸਪੋਜ਼, ਦਿਖਾਇਆ ਉਹ ਜੋ ਦੇਖ ਤੁਹਾਨੂੰ ਵੀ ਆ ਜਾਵੇ ਸ਼ਰਮ (ਦੇਖੋ ਤਸਵੀਰਾਂ)
NEXT STORY