ਮੁੰਬਈ- ਬਾਲੀਵੁੱਡ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਰਣਬੀਰ ਕਪੂਰ ਦੀ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਵੱਖਰਾ ਹੀ ਕ੍ਰੇਜ਼ ਹੈ। ਇਕ ਪਾਸੇ 'ਐਨੀਮਲ' ਬੌਬੀ ਦਿਓਲ ਲਈ ਜ਼ਬਰਦਸਤ ਵਾਪਸੀ ਸਾਬਤ ਹੋਈ ਹੈ। ਇਸ ਦੇ ਨਾਲ ਹੀ ਤ੍ਰਿਪਤੀ ਡਿਮਰੀ ਵੀ ਆਪਣੇ ਕਿਰਦਾਰ ਕਰਕੇ ਲਾਈਮਲਾਈਟ ਵਿੱਚ ਹੈ। ਹਾਲਾਂਕਿ ਦਮਦਾਰ ਕਹਾਣੀ ਦੇ ਬਾਵਜੂਦ 'ਐਨੀਮਲ' ਨਫ਼ਰਤ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਹੁਣ 'ਪੁਸ਼ਪਾ' ਐਕਟਰ ਅੱਲੂ ਅਰਜੁਨ 'ਐਨੀਮਲ' ਦੇ ਸਮਰਥਨ 'ਚ ਉਤਰੇ ਹਨ।
ਅੱਲੂ ਅਰਜੁਨ ਨੇ ਕੀਤੀ 'ਐਨੀਮਲ' ਦੀ ਤਾਰੀਫ਼
ਹੁਣ ਅੱਲੂ ਅਰਜੁਨ ਨੇ ਬਾਲੀਵੁੱਡ ਫਿਲਮ 'ਐਨੀਮਲ' ਦੀ ਤਾਰੀਫ਼ ਕੀਤੀ ਹੈ। ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇਸ ਫਿਲਮ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਹੈ ਅਤੇ ਫਿਲਮ ਦੀ ਸਟਾਰ ਕਾਸਟ ਅਤੇ ਨਿਰਦੇਸ਼ਕ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਬਹੁਤ ਹੀ ਸਤਿਕਾਰ ਨਾਲ ਉਨ੍ਹਾਂ ਨੇ ਸਾਰਿਆਂ ਲਈ ਇਕ ਖ਼ਾਸ ਸੰਦੇਸ਼ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਪ੍ਰਸ਼ੰਸਕ ਵੀ ਖੁਸ਼ੀ ਨਾਲ ਝੂਮ ਉੱਠਣਗੇ। ਤਾਂ ਆਓ ਜਾਣਦੇ ਹਾਂ ਅੱਲੂ ਅਰਜੁਨ ਨੇ ਕਿਸ ਲਈ ਕੀ ਕਿਹਾ ਹੈ।
ਕਿਵੇਂ ਲੱਗੀ ਰਣਬੀਰ ਦੀ ਅਦਾਕਾਰੀ ?
ਉਨ੍ਹਾਂ ਨੇ ਫਿਲਮ ਬਾਰੇ ਕਿਹਾ, 'ਐਨੀਮਲ ਸਿਰਫ਼ ਮਾਇੰਡ ਬਲੋਇੰਗ ਹੈ। ਸਿਨੇਮਾਈ ਪ੍ਰਤਿਭਾ ਨਾਲ ਅਭਿਭੂਤ। ਵਧਾਈ ਹੋਵੇ! ਰਣਬੀਰ ਕਪੂਰ ਜੀ ਭਾਰਤੀ ਸਿਨੇਮਾ ਦੇ ਪ੍ਰਦਰਸ਼ਨ ਨੂੰ ਬਿਲਕੁਲ ਨਵੇਂ ਪੱਧਰ 'ਤੇ ਲੈ ਗਏ। ਮੇਰੇ ਕੋਲ ਤੁਹਾਡੇ ਦੁਆਰਾ ਬਣਾਏ ਜਾਦੂ ਦੀ ਵਿਆਖਿਆ ਕਰਨ ਲਈ ਅਸਲ ਵਿੱਚ ਸ਼ਬਦ ਨਹੀਂ ਹਨ। ਉੱਚ ਪੱਧਰ 'ਤੇ ਮੇਰਾ ਡੂੰਘਾ ਸਤਿਕਾਰ। ਰਸ਼ਮਿਕਾ ਸ਼ਾਨਦਾਰ ਅਤੇ ਚੁੰਬਕੀ! ਡੀਅਰ, ਇਹ ਤੁਹਾਡਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ ਅਤੇ ਆਉਣ ਵਾਲੇ ਹੋਰ ਬਹੁਤ ਸਾਰੇ ਹਨ। ਬੌਬੀ ਦਿਓਲ ਜੀ ਤੁਹਾਡੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਸਾਨੂੰ ਚੁੱਪ ਕਰਵਾ ਦਿੱਤਾ ਹੈ। ਤੁਹਾਡੀ ਸ਼ਾਨਦਾਰ ਮੌਜੂਦਗੀ ਸਤਿਕਾਰ ਦਾ ਕਾਰਨ ਬਣਦੀ ਹੈ।''
ਬੌਬੀ ਦਿਓਲ ਅਤੇ ਨਿਰਦੇਸ਼ਕ ਲਈ ਖ਼ਾਸ ਸੰਦੇਸ਼
ਅਦਾਕਾਰ ਨੇ ਅੱਗੇ ਤਾਰੀਫ਼ ਕੀਤੀ ਅਤੇ ਲਿਖਿਆ, 'ਅਨਿਲ ਕਪੂਰ ਜੀ 'ਜਤਨ ਰਹਿਤ ਅਤੇ ਇੰਟੈਂਸ' ਸਨ। ਤੁਹਾਡਾ ਤਜਰਬਾ ਬਹੁਤ ਕੁਝ ਕਹਿੰਦਾ ਹੈ ਸਰ। ਇਹ ਯੰਗ ਲੜਕੀ ਤ੍ਰਿਪਤੀ ਡਿਮਰੀ ਦਿਲ ਤੋੜ ਰਹੀ ਹੈ। ਭਗਵਾਨ ਕਰੇ ਤੁਸੀਂ ਹੋਰ ਵੀ ਦਿਲ ਤੋੜ ਦਿਓ! ਬਾਕੀ ਸਾਰੇ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਨੇ ਵੀ ਆਪਣੀ ਬਿਹਤਰੀਨ ਪੇਸ਼ਕਾਰੀ ਦਿੱਤੀ ਹੈ। ਵਧਾਈਆਂ! ਅਤੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਤੁਸੀਂ ਸਿਰਫ਼ ਮਾਇੰਡ ਬਲੋਇੰਗ ਹੋ। ਤੁਸੀਂ ਸਿਨੇਮਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਤੀਬਰਤਾ ਦਾ ਮੇਲ ਨਹੀਂ ਕੀਤਾ ਜਾ ਸਕਦਾ। ਤੁਸੀਂ ਇੱਕ ਵਾਰ ਫਿਰ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਮੈਂ ਸਾਫ਼ ਤੌਰ 'ਤੇ ਦੇਖ ਸਕਦਾ ਹਾਂ ਕਿ ਤੁਹਾਡੀਆਂ ਫ਼ਿਲਮਾਂ ਹੁਣ ਅਤੇ ਭਵਿੱਖ ਵਿੱਚ ਭਾਰਤੀ ਸਿਨੇਮਾ ਦਾ ਚਿਹਰਾ ਕਿਵੇਂ ਬਦਲਣ ਜਾ ਰਹੀਆਂ ਹਨ। ਐਮੀਨਲ ਕਲਾਸਿਕ ਭਾਰਤੀ ਸਿਨੇਮਾ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਤੀ ਧਰਮਿੰਦਰ ਦੇ ਬਰਥਡੇ ਮੌਕੇ ਹੇਮਾ ਮਾਲਿਨੀ ਨੇ ਲਿਖੀ ਰੋਮਾਂਟਿਕ ਪੋਸਟ, ਕਿਹਾ- ਕਾਸ਼...'
NEXT STORY