ਮੁੰਬਈ (ਏਜੰਸੀ)- ਬੰਗਾਲੀ ਸਿਨੇਮਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਆਮਾਰ ਬੌਸ’ ਨੇ ਰਿਲੀਜ਼ ਤੋਂ ਸਿਰਫ 3 ਹਫ਼ਤਿਆਂ ਵਿੱਚ 3.27 ਕਰੋੜ ਰੁਪਏ ਦੀ ਕਮਾਈ ਕਰਕੇ ਇੰਡਸਟਰੀ ਵਿੱਚ ਆਪਣੀ ਵੱਖਰੀ ਛਾਪ ਛੱਡੀ ਹੈ। ਇਹ ਫਿਲਮ 9 ਮਈ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਆਪਣੀ ਕਹਾਣੀ, ਭਾਵਨਾਤਮਕ ਗਹਿਰਾਈ ਅਤੇ ਸਮਾਜਿਕ ਸੰਦੇਸ਼ ਕਰਕੇ ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ। ਨੰਦਿਤਾ ਰਾਏ ਅਤੇ ਸ਼ਿਬੋਪ੍ਰਸਾਦ ਮੁਖਰਜੀ ਦੀ ਜੋੜੀ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਹ ਜੋੜੀ ਪਹਿਲਾਂ ਵੀ ਆਪਣੇ ਸੰਵੇਦਨਸ਼ੀਲ ਅਤੇ ਪਰਿਵਾਰਕ ਵਿਸ਼ਿਆਂ ਉੱਤੇ ਫਿਲਮਾਂ ਲਈ ਜਾਣੀ ਜਾਂਦੀ ਹੈ।
ਆਮਾਰ ਬੌਸ ਨਾ ਸਿਰਫ ਵਪਾਰਕ ਤੌਰ 'ਤੇ ਸਫਲ ਰਹੀ, ਸਗੋਂ ਇਹ 2025 ਦੀ ਸਭ ਤੋਂ ਵੱਡੀ ਥੀਏਟਰ ਓਪਨਿੰਗ ਵਾਲੀ ਬੰਗਾਲੀ ਫਿਲਮ ਵੀ ਬਣੀ। ਰਿਲੀਜ਼ ਤੋਂ ਬਾਅਦ ਸਿਰਫ 16 ਦਿਨਾਂ ਵਿੱਚ 2.5 ਲੱਖ ਤੋਂ ਵੱਧ ਦਰਸ਼ਕ ਫਿਲਮ ਦੇਖ ਚੁੱਕੇ ਸਨ। ਇਹ ਫਿਲਮ ਭਾਰਤ-ਪਾਕਿਸਤਾਨ ਤਣਾਅ ਭਰੇ ਹਾਲਾਤਾਂ 'ਚ ਰਿਲੀਜ਼ ਹੋਈ, ਜਦੋਂ ਬਹੁਤ ਸਾਰੇ ਵੱਡੋ ਪ੍ਰੋਡਕਸ਼ਨ ਹਾਊਸਾਂ ਨੇ ਆਪਣੀ ਰਿਲੀਜ਼ ਰੋਕ ਲਈ ਸੀ।
ਨੰਦਿਤਾ ਰਾਏ ਅਤੇ ਸ਼ਿਬੋਪ੍ਰਸਾਦ ਮੁਖਰਜੀ ਨੇ ਸਾਂਝੇ ਤੌਰ 'ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ, “ਜਦ ਰਚਨਾਤਮਕਤਾ 'ਤੇ ਡਰ ਹਾਵੀ ਹੋ ਰਿਹਾ ਸੀ, ਉਦੋਂ ਦਰਸ਼ਕਾਂ ਨੇ ਸਾਡਾ ਹੌਸਲਾ ਵਧਾਇਆ। ਇਹ ਸਾਬਤ ਹੋ ਗਿਆ ਕਿ ਭਾਵਨਾਵਾਂ ਅਜੇ ਵੀ ਰਣਨੀਤੀ ਤੋਂ ਵੱਧ ਮਾਇਨੇ ਰੱਖਦੀਆਂ ਹਨ। ਸੱਚੀ ਕਹਾਣੀਆਂ ਹਮੇਸ਼ਾ ਰਸਤਾ ਲੱਭ ਲੈਂਦੀਆਂ ਹਨ।”
ਇਸ ਮਸ਼ਹੂਰ ਅਦਾਕਾਰਾ ਨੂੰ ਹੋਈ ਸੀ ਟਾਪਲੈੱਸ ਫੋਟੋਸ਼ੂਟ ਦੀ ਪੇਸ਼ਕਸ਼, ਮਨ੍ਹਾ ਕਰਨ 'ਤੇ...
NEXT STORY