ਜਲੰਧਰ (ਬਿਊਰੋ) : ਪੰਜਾਬੀ ਗਾਇਕੀ ਦੇ ਖੇਤਰ ਵਿਚ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੀ ਅਜ਼ੀਮ ਗਾਇਕਾ ਅਮਰ ਨੂਰੀ ਅਪਣੇ ਵਿਸ਼ੇਸ਼ ਦੌਰੇ ਅਧੀਨ ਆਸਟ੍ਰੇਲੀਆਂ ਪਹੁੰਚ ਚੁੱਕੇ ਹਨ, ਜਿਨ੍ਹਾਂ ਦਾ ਸਿਡਨੀ ਏਅਰਪੋਰਟ ਪੁੱਜਣ 'ਤੇ ਕਲਾ ਅਤੇ ਸੰਗੀਤ ਖੇਤਰ ਸ਼ਖਸ਼ੀਅਤਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨੂੰ ਜੀ ਆਇਆ ਆਖਦਿਆਂ ਉੱਘੇ ਪ੍ਰਵਾਸੀ ਪੰਜਾਬੀ ਅਤੇ ਸੱਭਿਆਚਾਰ ਮੰਚ ਪ੍ਰਮੁੱਖ ਪ੍ਰਭਜੋਤ ਸਿੰਘ ਸੰਧੂ ਨੇ ਦੱਸਿਆ ਕਿ ਸਾਲਾਂ ਬਾਅਦ ਸਿਡਨੀ ਪਹੁੰਚੇ ਅਮਰ ਨੂਰੀ ਜੀ ਦਾ ਇਸਤਕਬਾਲ ਸਵਾਗਤ ਕਰਦਿਆਂ ਸਮੂਹ ਪੰਜਾਬੀ ਭਾਈਚਾਰਾ ਅਪਾਰ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ
ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਸਾਲ 2003 ਵਿਚ ਮਰਹੂਮ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਜੋੜੀ ਜਸਵਿੰਦਰ ਭੱਲੇ ਅਤੇ ਬਾਲ ਮੁਕੰਦ ਦੀ ਜੋੜੀ ਨਾਲ ਇੱਥੇ ਆਈ ਸੀ ਪਰ ਹੁਣ ਜਿੱਥੇ ਅਮਰ ਨੂਰੀ ਦੀ ਆਮਦ ਖੁਸ਼ਗਵਾਰ ਪਲਾਂ ਦਾ ਅਹਿਸਾਸ ਕਰਵਾ ਰਹੀ ਹੈ, ਉਥੇ ਇਸ ਵਾਰ ਸਰਦੂਲ ਜੀ ਦੀ ਘਾਟ ਸਾਨੂੰ ਸਭਨਾਂ ਨੂੰ ਹੀ ਨਹੀਂ, ਸੰਗੀਤ ਪ੍ਰੇਮੀਆਂ ਨੂੰ ਵੀ ਬੇਹੱਦ ਰੜਕ ਰਹੀ ਹੈ, ਪ੍ਰਮਾਤਮਾ ਉਨ੍ਹਾਂ ਦਾ ਸਵਰਗੀ ਵਾਸਾ ਕਰੇ। ਉਕਤ ਦੌਰੇ ਸੰਬੰਧੀ ਹੋਰ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਪ੍ਰਭਜੋਤ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਨੂਰੀ ਜੀ ਅਪਣੇ ਇਸ ਉਚੇਚੇ ਟੂਰ ਦੌਰਾਨ ਅਗਲੇ ਦਿਨੀਂ ਹੋਣ ਜਾ ਰਹੇ ਬਰਿਸਬੇਨ ਗਿੱਧਾ-ਕੱਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ
ਇਸ ਉਪਰੰਤ ਇਪਸਾ ਵੱਲੋਂ ਮਰਹੂਮ ਸਰਦੂਲ ਸਿਕੰਦਰ ਦੀ ਇਨਾਲਾ ਲਾਇਬਰੇਰੀ ਦੇ ਹਾਲ ਆਫ਼ ਫੇਮ ਵਿਚ ਸਥਾਪਤ ਕੀਤੀ ਜਾ ਰਹੀ ਹੈ ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਵੀ ਉਨ੍ਹਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੁੱਗ ਗਾਇਕ ਰਹੇ ਮਰਹੂਮ ਸਰਦੂਲ ਦਾ ਜੀਵਨ ਅਤੇ ਕਰੀਅਰ ਹਰ ਇੱਕ ਨੌਜਵਾਨ ਲਈ ਵੀ ਪ੍ਰੇਰਨਾ ਸਰੋਤ ਵੀ ਰਿਹਾ ਹੈ, ਜਿਨ੍ਹਾਂ ਬੇਹੱਦ ਗਰੀਬ ਪਰਿਵਾਰ ਵਿਚ ਜਨਮ ਲੈਣ ਅਤੇ ਆਰਥਿਕ ਥੁੜਾਂ ਦੇ ਬਾਵਜੂਦ ਅਪਣੇ ਦ੍ਰਿੜ ਇਰਾਦਿਆਂ ਦਾ ਇਜ਼ਹਾਰ ਕਰਵਾਇਆ ਅਤੇ ਪੰਜਾਬੀ ਗਾਇਕੀ ਖੇਤਰ ਦਾ ਧਰੂ ਤਾਰਾ ਬਣਨ ਦਾ ਮਾਣ ਵੀ ਅਪਣੀ ਝੋਲੀ ਪਾਇਆ, ਜਿਨ੍ਹਾਂ ਦੀ ਯਾਦ ਹਮੇਸ਼ਾ ਸੰਗੀਤ ਪ੍ਰੇਮੀਆਂ ਅਤੇ ਲੋਕਮਨਾਂ 'ਚ ਬਣੀ ਰਹੇਗੀ। ਪ੍ਰਭਜੋਤ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਉਕਤ ਪ੍ਰੋਗਰਾਮਾਂ ਤੋਂ ਇਲਾਵਾ ਵੱਕਾਰੀ ਸੰਸਥਾ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆਂ ਅਗਲੇ ਹਫ਼ਤੇ ਸਿਡਨੀ ਵਿਚ ਅਮਰ ਨੂਰੀ ਦੀ ਪੰਜਾਬੀਆਂ ਨਾਲ ਮਿਲਣੀ ਕਰਵਾਉਣ ਲਈ ਵੀ ਯਤਨਸ਼ੀਲ ਹੈ, ਜਿਸ ਦੀ ਪੂਰਨ ਰੂਪ-ਰੇਖਾ ਦਾ ਰਸਮੀ ਐਲਾਨ ਜਲਦ ਕਰ ਦਿੱਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੱਸੀ ਗਿੱਲ ਤੇ ਇਮਰਾਨ ਅਸ਼ਰਫ ਦੀ ਬਣੀ ਜੋੜੀ, ਇਸ ਪ੍ਰੋਜੈਕਟ 'ਚ ਦਿਸਣਗੇ ਇੱਕਠੇ
NEXT STORY