ਜਲੰਧਰ (ਬਿਊਰੋ) : ਪੰਜਾਬੀ ਸਿਨੇਮਾਂ 'ਚ ਹੋਰ ਚਾਰ ਚੰਨ ਲਾਉਣ ਜਾ ਰਹੀ ਅਪਕਮਿੰਗ ਪੰਜਾਬੀ ਫ਼ਿਲਮ 'ਏਨਾ ਨੂੰ ਰਹਿਨਾ ਸਹਿਨਾ ਨਹੀਂ ਆਉਦਾ' ਵਿਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਚਰਚਿਤ ਚਿਹਰੇ ਜੱਸੀ ਗਿੱਲ ਅਤੇ ਇਮਰਾਨ ਅਸ਼ਰਫ ਲੀਡਿੰਗ ਅਤੇ ਪੈਰੇਲਰ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਕੁਆਲਟਰ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਰੂਪਨ ਬੱਲ ਕਰ ਰਹੇ ਹਨ, ਜੋ ਕੈਨੇਡੀਅਨ ਕਲਾ ਅਤੇ ਮਿਊਜ਼ਿਕ ਵੀਡੀਓ ਖਿੱਤੇ ਵਿਚ ਬਤੌਰ ਨਿਰਦੇਸ਼ਕ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ
ਇੰਡੋ ਕੈਨੇਡੀਅਨ ਸਿਨੇਮਾਂ ਸਾਂਚੇ ਅਧੀਨ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਫ਼ਿਲਮ ਦਾ ਨਿਰਮਾਣ ਓਪੇਦਰ ਸਿੰਘ ਮਰਵਾਹ, ਬੋਬੀ ਬਜਾਜ, ਅਦੀਬ ਇੰਦਰਾ ਅਤੇ ਅਵਨੀਤ ਮਰਵਾਹ ਕਰ ਰਹੇ ਹਨ। ਪਾਲੀਵੁੱਡ ਦੀਆਂ ਬਹੁ-ਚਰਚਿਤ ਫ਼ਿਲਮਾਂ ਵਿਚ ਅਪਣੀ ਮੌਜ਼ੂਦਗੀ ਦਰਜ਼ ਕਰਵਾਉਣ ਜਾ ਰਹੀ ਕਾਮੇਡੀ ਡ੍ਰਾਮੈਟਿਕ ਅਤੇ ਇਮੋਸ਼ਨਲ ਫ਼ਿਲਮ ਵਿੱਚ ਰਣਜੀਤ ਬਾਵਾ, ਮੈਂਡੀ ਤੱਖਰ, ਨਿਰਮਲ ਰਿਸ਼ੀ, ਨਾਸਿਰ ਚੁਣੋਤੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਇਹ ਫ਼ਿਲਮ ਪੰਜਾਬੀ ਸਿਨੇਮਾਂ ਦੀ ਅਜਿਹੀ ਪਹਿਲੀ ਫ਼ਿਲਮ ਹੋਵੇਗੀ, ਜਿਸ ਵਿੱਚ ਭਾਰਤੀ ਪੰਜਾਬੀ ਸਿਨੇਮਾਂ ਦੇ ਅਦਾਕਾਰ ਜੱਸੀ ਗਿੱਲ ਅਤੇ ਪਾਕਿਸਤਾਨ ਦੇ ਅਦਾਕਾਰ ਇਮਰਾਨ ਅਸ਼ਰਫ ਇਕੱਠਿਆ ਲੀਡਿੰਗ ਰੋਲ ਅਦਾ ਕਰਨ ਜਾ ਰਹੇ ਹਨ। ਇਨ੍ਹਾਂ ਦੀ ਅਦਾਕਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਇਹ ਫ਼ਿਲਮ ਦੋਵਾਂ ਮੁਲਕਾਂ ਦੀਆਂ ਪ੍ਰਤਿਭਾਵਾਂ ਦੀ ਇੱਕ ਸਿਨੇਮਾਂ ਮੰਚ 'ਤੇ ਇਕਜੁੱਟਤਾ ਵਧਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਵੇਗੀ। ਕੈਨੇਡਾ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਸ਼ੂਟ ਕੀਤੇ ਜਾ ਰਹੀ ਇਸ ਫ਼ਿਲਮ ਦਾ ਜ਼ਿਆਦਾਤਰ ਹਿੱਸਾ ਕੈਨੇਡੀਅਨ ਹਿੱਸਿਆ ਵਿਚ ਹੀ ਪੂਰਾ ਕੀਤਾ ਜਾਵੇਗਾ। ਇਸ ਫ਼ਿਲਮ ਦੇ ਹਰ ਪੱਖ ਚਾਹੇ ਉਹ ਕਹਾਣੀ ਹੋਵੇ, ਨਿਰਦੇਸ਼ਨ ਜਾਂ ਫਿਰ ਸਿਨੇਮਾਟੋਗ੍ਰਾਫ਼ਰੀ, ਗੀਤ-ਸੰਗੀਤ ਆਦਿ ਨੂੰ ਬੇਹਤਰੀਣ ਰੂਪ ਦੇਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Rajkummar Rao ਦੀ ਪਤਨੀ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ
NEXT STORY