ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀਆਂ ਹਿੱਟ ਫਿਲਮਾਂ ‘ਗਦਰ: ਇੱਕ ਪ੍ਰੇਮ ਕਥਾ’ ਅਤੇ ‘ਕਹੋ ਨਾ… ਪਿਆਰ ਹੈ’ ਨਾਲ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾਉਣ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਨੇ ਹਾਲ ਹੀ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਰਾਜ਼ ਖੋਲ੍ਹੇ। ਅਮੀਸ਼ਾ ਦੀ ਉਮਰ 50 ਸਾਲ ਹੈ ਅਤੇ ਉਹ ਅਜੇ ਵੀ ਕੁਆਰੀ ਹੈ। ਹਾਲ ਹੀ ਵਿਚ ਇਕ ਪੌਡਕਾਸਟ ਵਿਚ ਅਦਾਕਾਰਾ ਨੇ ਪਿਆਰ, ਕਰਸ਼ ਅਤੇ ਇੱਥੋਂ ਤੱਕ ਕਿ ਵਨ-ਨਾਈਟ ਸਟੈਂਡ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ।
ਇਹ ਵੀ ਪੜ੍ਹੋ: ਅਸੀਂ ਭਾਰਤ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ ਪਰ..., ਰੂਸ ਤੇਲ ਖਰੀਦ 'ਤੇ ਅਮਰੀਕਾ ਦੇ ਊਰਜਾ ਮੰਤਰੀ ਦਾ ਵੱਡਾ ਬਿਆਨ

ਅਮੀਸ਼ਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਹਾਲੀਵੁੱਡ ਸੁਪਰਸਟਾਰ ਟੌਮ ਕਰੂਜ਼ ਦੀ ਦਿਵਾਨੀ ਰਹੀ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਦੇ ਪੈਨਸਿਲ ਬਾਕਸ ਤੋਂ ਲੈ ਕੇ ਕਮਰੇ ਦੀਆਂ ਕੰਧਾਂ ਤੱਕ ਸਿਰਫ਼ ਟੌਮ ਕਰੂਜ਼ ਦੇ ਪੋਸਟਰ ਹੀ ਲੱਗੇ ਰਹਿੰਦੇ ਸਨ। ਅਦਾਕਾਰਾ ਨੇ ਮਜ਼ਾਕ-ਮਜ਼ਾਕ ‘ਚ ਇਹ ਵੀ ਕਿਹਾ ਕਿ ਉਹ ਇਕੱਲੇ ਇਨਸਾਨ ਹਨ ਜਿਨ੍ਹਾਂ ਲਈ ਉਹ ਆਪਣੇ ਅਸੂਲਾਂ ਨੂੰ ਤਿਆਗ ਸਕਦੀ ਹੈ, ਇੱਥੋਂ ਤੱਕ ਕਿ ਉਹਨਾਂ ਨਾਲ ਵਨ-ਨਾਈਟ ਸਟੈਂਡ ਵੀ ਕਰ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮੀਸ਼ਾ ਨੇ ਟੌਮ ਕਰੂਜ਼ ਲਈ ਆਪਣੀ ਦਿਵਾਨਗੀ ਜਤਾਈ ਹੋਵੇ। ਕੁਝ ਸਾਲ ਪਹਿਲਾਂ ਇੱਕ ਰੈਡ ਕਾਰਪੇਟ ਸਮਾਰੋਹ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਜੇ ਮੌਕਾ ਮਿਲੇ ਤਾਂ ਉਹ ਟੌਮ ਕਰੂਜ਼ ਨਾਲ ਵਿਆਹ ਤੱਕ ਕਰ ਸਕਦੀ ਹੈ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਇੰਟਰਨੈਸ਼ਨਲ ਐਮੀ ਐਵਾਰਡ ਲਈ ਨਾਮਜ਼ਦ, ‘ਅਮਰ ਸਿੰਘ ਚਮਕੀਲਾ’ ਵੀ ਲਿਸਟ 'ਚ
ਆਪਣੇ ਰਿਸ਼ਤਿਆਂ ਬਾਰੇ ਗੱਲ ਕਰਦਿਆਂ ਅਮੀਸ਼ਾ ਨੇ ਖੁਲਾਸਾ ਕੀਤਾ ਕਿ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦਾ ਇਕ ਰਿਸ਼ਤਾ ਸੀ, ਪਰ ਸਾਥੀ ਨਹੀਂ ਚਾਹੁੰਦਾ ਸੀ ਕਿ ਉਹ ਲੋਕਾਂ ਦੀ ਨਜ਼ਰਾਂ ਵਿੱਚ ਆਏ। ਇਸ ਲਈ ਅਦਾਕਾਰਾ ਨੇ ਉਸ ਸਮੇਂ ਪਿਆਰ ਦੀ ਬਜਾਏ ਕਰੀਅਰ ਨੂੰ ਤਰਜੀਹ ਦਿੱਤੀ। ਅਮੀਸ਼ਾ ਨੇ 'ਕਹੋ ਨਾ... ਪਿਆਰ ਹੈ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਅਤੇ 'ਗਦਰ: ਇੱਕ ਪ੍ਰੇਮ ਕਥਾ' ਨੇ ਉਹਨਾਂ ਦੇ ਕਰੀਅਰ ਦੀ ਦਿਸ਼ਾ ਹੀ ਬਦਲ ਦਿੱਤੀ।
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ, ਕਿਹਾ- 'ਬੱਚੇ ਤਾਂ ਹੋਣੇ ਹੀ ਹਨ, ਬਸ ਸਮਾਂ ਆਉਣ ਦਿਓ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਨਿੱਕਾ ਜ਼ੈਲਦਾਰ 4' ਦੇ ਸੀਨ ਨੂੰ ਲੈ ਕੇ ਛਿੜਿਆ ਵਿਵਾਦ, ਸ਼੍ਰੋਮਣੀ ਕਮੇਟੀ ਨੇ ਵੀ ਚੁੱਕੇ ਸਵਾਲ
NEXT STORY