ਮੁੰਬਈ— ਸਦੀ ਦੇ ਮਹਾਨਾਇਕ ਅਮਿਤਾਭ ਬੱਚਨ, ਆਸਕਰ ਪੁਰਸਕਾਰ ਜੇਤੂ ਸੰਗੀਤ ਨਿਰਦੇਸ਼ਕ ਏ. ਆਰ. ਰਹਿਮਾਨ ਅਤੇ ਅਭਿਨੇਤਾ ਰਣਦੀਪ ਹੁੱਡਾ ਦੀ ਜ਼ਿੰਦਗੀ 'ਚ ਇਕ ਹੋਰ ਸਨਮਾਨ ਜੁੜਣ ਵਾਲਾ ਹੈ। ਇਨ੍ਹਾਂ ਤਿੰਨਾਂ ਸਿਤਾਰਿਆਂ ਨੂੰ ਇਸ ਸਾਲ 'ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ। ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਪਰਿਵਾਰ ਨੇ ਇੱਕ ਬਿਆਨ ਜਾਰੀ ਕਰਕੇ ਪੁਰਸਕਾਰ ਦਾ ਐਲਾਨ ਕੀਤਾ ਹੈ। ਦੱਸਿਆ ਗਿਆ ਹੈ ਕਿ ਪੁਰਸਕਾਰ ਸਮਾਰੋਹ 24 ਅਪ੍ਰੈਲ ਨੂੰ ਆਯੋਜਿਤ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ ਨਾਂ 'ਤੇ ਵੱਡਾ ਧੋਖਾ, ਬਾਪੂ ਬਲਕੌਰ ਸਿੰਘ ਨੇ ਕਰਵਾ 'ਤਾ ਪਰਚਾ ਦਰਜ
81 ਸਾਲ ਦੀ ਉਮਰ 'ਚ ਭਾਰਤੀ ਸਿਨੇਮਾ ਦੇ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਦਾ ਦੇਸ਼ ਅਤੇ ਦੁਨੀਆ ਦੇ ਪ੍ਰਸ਼ੰਸਕਾਂ 'ਤੇ ਅਜੇ ਵੀ ਡੂੰਘਾ ਪ੍ਰਭਾਵ ਹੈ। ਜਦੋਂਕਿ ਏ. ਆਰ. ਰਹਿਮਾਨ ਨੂੰ ਇਹ ਸਨਮਾਨ ਭਾਰਤੀ ਸੰਗੀਤ 'ਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਲਈ ਦਿੱਤਾ ਜਾ ਰਿਹਾ ਹੈ। ਰਣਦੀਪ ਹੁੱਡਾ ਨੂੰ ਸਿਨੇਮਾ 'ਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਮਾਨਤਾ ਦੇਣ ਲਈ ਇੱਕ ਵਿਸ਼ੇਸ਼ ਪੁਰਸਕਾਰ ਦਿੱਤਾ ਜਾਵੇਗਾ। ਇਸ ਸਾਲ ਇਨ੍ਹਾਂ ਤਿੰਨਾਂ ਤੋਂ ਇਲਾਵਾ ਦੀਪਸਤੰਬ ਫਾਊਂਡੇਸ਼ਨ ਮੋਰਲ ਅਤੇ ਨਾਟਕ ਪੇਸ਼ਕਾਰੀ 'ਗ਼ਾਲਿਬ' ਨੂੰ ਵੀ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਗੋਲੀਬਾਰੀ ਤੋਂ ਪਹਿਲਾਂ ਸਲਮਾਨ ਦੇ ਘਰ ਬਾਹਰ 3 ਵਾਰ ਹੋਈ ਸੀ ‘ਰੇਕੀ’, ਦੋਸ਼ੀ ਜਲੰਧਰ ਤੋਂ ਕਿਵੇਂ ਪਹੁੰਚਿਆ ਮੁੰਬਈ?
ਦੱਸ ਦੇਈਏ ਕਿ ਇਹ ਪੁਰਸਕਾਰ ਹਰ ਸਾਲ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ 'ਚ ਉਨ੍ਹਾਂ ਮਸ਼ਹੂਰ ਹਸਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਮਾਜ 'ਚ ਆਪਣੇ ਕੰਮ ਰਾਹੀਂ ਅਮਿੱਟ ਛਾਪ ਛੱਡੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗਾਇਕਾ ਆਸ਼ਾ ਭੌਂਸਲੇ ਨੂੰ ਵੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਲਤਾ ਮੰਗੇਸ਼ਕਰ ਦੇ ਭਰਾ ਅਤੇ ਸੰਗੀਤਕਾਰ ਹਿਰਦੇਨਾਥ ਮੰਗੇਸ਼ਕਰ ਪੁਰਸਕਾਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ, ਜਦਕਿ ਆਸ਼ਾ ਭੌਂਸਲੇ ਪੁਰਸਕਾਰ ਦੇਣਗੇ।
ਇਹ ਖ਼ਬਰ ਵੀ ਪੜ੍ਹੋ - ਰੁਬੀਨਾ ਦਿਲੈਕ ਦੀ ਜੁੜਵਾ ਧੀ ਨਾਲ ਵਾਪਰਿਆ ਵੱਡਾ ਹਾਦਸਾ, ਕਿਹਾ- ਮੇਰੀ ਤਾਂ ਜਾਨ ਹੀ ਨਿਕਲ ਗਈ...
ਜ਼ਿਕਰਯੋਗ ਹੈ ਕਿ ਸਾਲ 2022 'ਚ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਯਾਦ 'ਚ ਇਹ ਪੁਰਸਕਾਰ ਹਰ ਸਾਲ ਮਾਸਟਰ ਦੀਨਾਨਾਥ ਮੰਗੇਸ਼ਕਰ ਸਮ੍ਰਿਤੀ ਪ੍ਰਤਿਸ਼ਠਾਨ ਚੈਰੀਟੇਬਲ ਟਰੱਸਟ ਵੱਲੋਂ ਦਿੱਤਾ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੁਬੀਨਾ ਦਿਲੈਕ ਦੀ ਜੁੜਵਾ ਧੀ ਨਾਲ ਵਾਪਰਿਆ ਵੱਡਾ ਹਾਦਸਾ, ਕਿਹਾ- ਮੇਰੀ ਤਾਂ ਜਾਨ ਹੀ ਨਿਕਲ ਗਈ...
NEXT STORY