ਭੁਵਨੇਸ਼ਵਰ : ਪ੍ਰਸਿੱਧ ਅਭਿਨੇਤਾ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਓਡੀਸ਼ਾ ਸਰਕਾਰ ਨੂੰ ਪੁਰਾਣੀਆਂ ਓਡੀਆ ਫਿਲਮਾਂ ਦੀ ਸੰਭਾਲ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਬੱਚਨ ਨੇ ਰਾਜ ਸਰਕਾਰ ਨੂੰ ਭਵਿੱਖ ਦੀ ਪੀੜ੍ਹੀ ਲਈ ਇਨ੍ਹਾਂ ਫਿਲਮਾਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਇੱਕ ਫਿਲਮ ਸੰਭਾਲ ਨੀਤੀ ਬਣਾਉਣ ਲਈ ਕਿਹਾ।
10ਵੀਂ ਫਿਲਮ ਸੰਭਾਲ ਵਰਕਸ਼ਾਪ ਵਿੱਚ ਹੋਏ ਸ਼ਾਮਲ
ਅਮਿਤਾਭ ਬੱਚਨ ਨੇ ਇਹ ਗੱਲ ਬੁੱਧਵਾਰ ਨੂੰ ਫਿਲਮ ਹੈਰੀਟੇਜ ਫਾਊਂਡੇਸ਼ਨ (FHF) ਅਤੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਫਿਲਮ ਆਰਕਾਈਵਜ਼ (FIAF) ਦੁਆਰਾ ਆਯੋਜਿਤ 10ਵੀਂ ਫਿਲਮ ਸੰਭਾਲ ਅਤੇ ਪੁਨਰ-ਸੁਰਜੀਤੀ ਵਰਕਸ਼ਾਪ ਭਾਰਤ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੁੰਦਿਆਂ ਕਹੀ। ਬੱਚਨ ਇਸ ਪ੍ਰੋਗਰਾਮ ਵਿੱਚ ਆਨਲਾਈਨ ਸ਼ਾਮਲ ਹੋਏ।
ਇਹ ਵਰਕਸ਼ਾਪ ਭੁਵਨੇਸ਼ਵਰ ਦੇ ਕਲਾ ਭੂਮੀ ਵਿੱਚ ਆਯੋਜਿਤ ਕੀਤੀ ਗਈ ਹੈ, ਜਿੱਥੇ ਅਭਿਨੇਤਰੀ ਵਹੀਦਾ ਰਹਿਮਾਨ ਵੀ ਹਾਜ਼ਰ ਸੀ।
ਮੁੱਖ ਮੰਤਰੀ ਨੇ ਐਲਾਨਿਆ ਸਮਝੌਤਾ
ਬੱਚਨ ਦੀ ਅਪੀਲ ਦੇ ਜਵਾਬ ਵਿੱਚ, ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਰਾਜ ਸਰਕਾਰ ਫਿਲਮਾਂ ਦੀ ਸੰਭਾਲ ਦੇ ਸੰਬੰਧ ਵਿੱਚ ਫਿਲਮ ਹੈਰੀਟੇਜ ਫਾਊਂਡੇਸ਼ਨ (FHF) ਦੇ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕਰੇਗੀ।
FHF ਦੇ ਨਿਰਦੇਸ਼ਕ ਸ਼ਿਵੇਂਦਰ ਸਿੰਘ ਡੁੰਗਰਪੁਰ ਨੇ ਇਸ ਵਰਕਸ਼ਾਪ ਬਾਰੇ ਦੱਸਿਆ ਕਿ ਇਸ ਵਿੱਚ ਫਿਲਮ ਸੰਭਾਲ ਦੇ ਹਰ ਪਹਿਲੂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇਸ ਵਰਕਸ਼ਾਪ ਵਿੱਚ ਨਿਊਯਾਰਕ ਦੇ 'ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ' ਅਤੇ 'ਬ੍ਰਿਟਿਸ਼ ਫਿਲਮ ਇੰਸਟੀਚਿਊਟ' ਦੇ ਫੈਕਲਟੀ ਮੈਂਬਰ ਵੀ ਹਿੱਸਾ ਲੈ ਰਹੇ ਹਨ। ਇਹ ਵਰਕਸ਼ਾਪ 19 ਨਵੰਬਰ ਤੱਕ ਜਾਰੀ ਰਹੇਗੀ ਜਿਸ ਵਿੱਚ ਦੇਸ਼ ਭਰ ਤੋਂ ਜਾਣੇ-ਪਛਾਣੇ ਫਿਲਮ ਨਿਰਮਾਤਾ ਅਤੇ ਖੋਜਕਰਤਾ ਭਾਗ ਲੈ ਰਹੇ ਹਨ।
ਦੀਪਿਕਾ ਤੋਂ ਬਾਅਦ ਕੁਬਰਾ ਨੇ ਸੰਭਾਲੀ ਨਾਰੀਵਾਦ ਦੀ ਕਮਾਨ, ‘ਲਵ ਲਿੰਗੋ' ਸੀਜ਼ਨ 2 'ਚ ਬਣੀ ਪਹਿਲੀ ਮਹਿਮਾਨ
NEXT STORY