ਮੁੰਬਈ (ਬਿਊਰੋ) : 'ਸ਼ਹਿਨਸ਼ਾਹ' ਅਤੇ 'ਬਿੱਗ ਬੀ' ਵਰਗੇ ਕਈ ਨਾਵਾਂ ਨਾਲ ਜਾਣੇ ਜਾਂਦੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਅੱਜ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾ ਰਹੇ ਹਨ। ਇਸ ਉਮਰ 'ਚ ਵੀ ਅਮਿਤਾਭ ਫਿੱਟ ਅਤੇ ਸਿਹਤਮੰਦ ਹਨ ਅਤੇ ਫ਼ਿਲਮਾਂ 'ਚ ਵੀ ਸਰਗਰਮ ਹਨ।
ਦੱਸ ਦੇਈਏ ਕਿ 5 ਦਹਾਕਿਆਂ ਤੱਕ ਫੈਲੇ ਆਪਣੇ ਕਰੀਅਰ 'ਚ ਅਮਿਤਾਭ ਨੇ ਭਾਰਤੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇੰਨੇ ਲੰਬੇ ਕਰੀਅਰ ਵਿਚਕਾਰ ਉਨ੍ਹਾਂ ਦੇ ਜੀਵਨ ਦੀਆਂ ਕਈ ਅਣਕਹੀਆਂ ਕਹਾਣੀਆਂ ਹਨ, ਜਿਨ੍ਹਾਂ 'ਚੋਂ ਇੱਕ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਤੇ ਇਹ ਕਹਾਣੀ ਉਨ੍ਹਾਂ ਦੇ ਜਨਮਦਿਨ ਨਾਲ ਜੁੜੀ ਹੈ। ਦਰਅਸਲ, ਸ਼ਹਿਨਸ਼ਾਹ ਸਾਲ 'ਚ ਇੱਕ ਵਾਰ ਨਹੀਂ ਸਗੋਂ 2 ਵਾਰ ਆਪਣਾ ਜਨਮਦਿਨ ਮਨਾਉਂਦਾ ਹੈ। ਆਓ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ।

'ਕੂਲੀ' ਦੀ ਸ਼ੂਟਿੰਗ ਦੌਰਾਨ ਹੋਇਆ ਸੀ ਵੱਡਾ ਹਾਦਸਾ
ਬਿੱਗ ਬੀ ਦਾ ਜਨਮ 11 ਅਕਤੂਬਰ 1942 ਨੂੰ ਯੂਪੀ ਦੇ ਇਲਾਹਾਬਾਦ 'ਚ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਅਸਲ ਜਨਮਦਿਨ ਵੀ ਹੈ ਪਰ ਸ਼ਹਿਨਸ਼ਾਹ ਸਾਲ 'ਚ ਦੋ ਵਾਰ ਆਪਣਾ ਜਨਮਦਿਨ ਮਨਾਉਂਦੇ ਹਨ। ਉਹ 2 ਅਗਸਤ ਨੂੰ ਵੀ ਆਪਣਾ ਦੂਜਾ ਜਨਮਦਿਨ ਮਨਾਉਂਦੇ ਹਨ। ਦਰਅਸਲ 1982 'ਚ ਉਹ ਫ਼ਿਲਮ 'ਕੂਲੀ' ਦੀ ਸ਼ੂਟਿੰਗ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਇੱਕ ਵੱਡਾ ਹਾਦਸਾ ਹੋ ਗਿਆ। ਬੈਂਗਲੂਰ 'ਚ ਸ਼ੂਟਿੰਗ ਦੌਰਾਨ ਬਿੱਗ ਬੀ ਦੇ ਢਿੱਡ 'ਚ ਗਲਤੀ ਨਾਲ ਪੁਨੀਤ ਇਸਰ ਦਾ ਮੁੱਕਾ ਲੱਗ ਗਿਆ ਸੀ ਅਤੇ ਇਹ ਉਨ੍ਹਾਂ ਨੂੰ ਕਾਫ਼ੀ ਮਹਿੰਗਾ ਪਿਆ।

ਡਾਕਟਰਾਂ ਨੇ ਕਰ 'ਤਾ ਸੀ ਮ੍ਰਿਤਕ ਘੋਸ਼ਿਤ
ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀਆਂ ਕਈ ਸਰਜਰੀਆਂ ਹੋਈਆਂ। ਮੁੰਬਈ ਦੇ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਪਰ 2 ਅਗਸਤ ਨੂੰ ਉਨ੍ਹਾਂ ਨੇ ਆਪਣਾ ਅੰਗੂਠਾ ਹਿਲਾਇਆ, ਜਿਸ ਨਾਲ ਬਿੱਗ ਬੀ ਕਿਸੇ ਤਰ੍ਹਾਂ ਮੌਤ ਦੇ ਚੁੰਗਲ 'ਚੋਂ ਬਾਹਰ ਆ ਗਏ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਇਹ ਦੂਜਾ ਜਨਮ ਸੀ।

ਇਸੇ ਲਈ ਬਿੱਗ ਬੀ 2 ਅਗਸਤ ਨੂੰ ਆਪਣਾ ਦੂਜਾ ਜਨਮਦਿਨ ਮਨਾਉਂਦੇ ਆ ਰਹੇ ਹਨ। ਜਿਵੇਂ ਹੀ ਮਹਾਨ ਨਾਇਕ ਹਸਪਤਾਲ ਤੋਂ ਬਾਹਰ ਆਇਆ, ਵੱਡੀ ਗਿਣਤੀ 'ਚ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਆ ਗਏ। ਉਦੋਂ ਅਮਿਤਾਭ ਨੇ ਕਿਹਾ ਸੀ-'ਹੁਣ ਮੈਂ ਮੌਤ ਨੂੰ ਜਿੱਤ ਕੇ ਘਰ ਪਰਤ ਰਿਹਾ ਹਾਂ।'

ਅਮਿਤਾਭ ਦਾ ਕਰੀਅਰ
ਬਿੱਗ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਸਾਤ ਹਿੰਦੁਸਤਾਨੀ' ਨਾਲ ਕੀਤੀ ਸੀ, ਜਿਸ 'ਚ ਸੱਤ ਹੀਰੋ ਸਨ। ਇਸ ਤੋਂ ਬਾਅਦ ਅਮਿਤਾਭ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਭਗ 5 ਦਹਾਕਿਆਂ ਤੋਂ ਫ਼ਿਲਮਾਂ 'ਚ ਸਰਗਰਮ ਹਨ। ਅਮਿਤਾਭ ਦੀ ਪਿਛਲੀ ਰਿਲੀਜ਼ 'ਕਲਕੀ 2898 AD' ਸੀ, ਜਿਸ 'ਚ ਉਨ੍ਹਾਂ ਨੇ ਅਸ਼ਵਥਾਮਾ ਦਾ ਕਿਰਦਾਰ ਨਿਭਾਇਆ ਸੀ।

ਇਸ ਫ਼ਿਲਮ 'ਚ ਸਾਊਥ ਸਟਾਰ ਪ੍ਰਭਾਸ ਨੇ ਮੁੱਖ ਭੂਮਿਕਾ ਨਿਭਾਈ ਹੈ, ਇਸ 'ਚ ਦੀਪਿਕਾ ਪਾਦੂਕੋਣ ਤੋਂ ਇਲਾਵਾ ਕਮਲ ਹਾਸਨ ਨੇ ਖਾਸ ਭੂਮਿਕਾਵਾਂ ਨਿਭਾਈਆਂ ਹਨ। ਵਿਜੇ ਦੇਵਰਕੋਂਡਾ, ਦੁਲਕਰ ਸਲਮਾਨ, ਰਾਜਾਮੌਲੀ ਵਰਗੇ ਸਿਤਾਰਿਆਂ ਨੇ ਵੀ ਇਸ 'ਚ ਖਾਸ ਕੈਮਿਓ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕਾਜੋਲ ਨੇ ਦੁਰਗਾ ਪੰਡਾਲ 'ਚ ਭੋਜਨ ਵੰਡਦਿਆਂ ਕੀਤੀ ਅਜਿਹੀ ਹਰਕਤ, ਵੇਖ ਭੜਕ ਉੱਠੇ ਲੋਕ
NEXT STORY