ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਮਰਹੂਮ ਪਿਤਾ ਅਤੇ ਕਵੀ ਹਰੀਵੰਸ਼ ਰਾਏ ਬੱਚਨ ਨਾਲ ਆਪਣੀ ਇਕ ਬਲੈਕ ਐਂਡ ਵਾਈਟ ਤਸਵੀਰ ਟਵਿੱਟਰ 'ਤੇ ਸਾਂਝੀ ਕੀਤੀ ਹੈ। ਅਮਿਤਾਭ ਨੇ ਟਵੀਟ ਕੀਤਾ, ''ਸੋਪਾਨ 'ਚ ਮਾਂ ਅਤੇ ਪਿਤਾ ਨਾਲ। ਉਹ ਪਦਮ ਭੂਸ਼ਨ ਦੇ ਨਾਲ ਅਤੇ ਮੈਂ ਪਦਮਸ਼੍ਰੀ ਦੇ ਨਾਲ।'' ਰਾਸ਼ਟਰੀ ਜੇਤੂ ਅਮਿਤਾਭ ਬੱਚਨ ਨੇ ਦੱਸਿਆ ਕਿ ਇਸ ਤਸਵੀਰ ਦਿੱਲੀ 'ਚ ਉਨ੍ਹਾਂ ਦੇ ਘਰ ਸੋਪਾਨ ਦੀ ਹੈ, ਜਿੱਥੇ ਉਹ ਪਦਮਸ਼੍ਰੀ ਨਾਲ ਅਤੇ ਉਨ੍ਹਾਂ ਦੇ ਪਿਤਾ ਪਦਮ ਭੂਸ਼ਨ ਨਾਲ ਤਸਵੀਕਾਂ ਖਿਚਵਾ ਰਹੇ ਹਨ।
ਜਾਣਾਕਾਰੀ ਅਨੁਸਾਰ ਅਮਿਤਾਭ ਬੱਚਨ ਆਪਣੇ ਪਿਤਾ ਹਰੀਵੰਸ਼ ਰਾਏ ਬੱਚਨ ਦੇ ਕਵਿਤਾਵਾਂ ਦੀ ਇਕ ਨਵੀਂ ਪੁਸਤਕ ਲੈ ਕੇ ਆ ਰਹੇ ਹਨ। ਉਹ ਇਹ ਸਭ ਕੁਝ ਇਸ ਲਈ ਕਰ ਰਹੇ ਹਨ ਕਿ ਇਨ੍ਹਾਂ ਕਵਿਤਾਵਾਂ ਨੂੰ ਵੱਧ ਤੋਂ ਵੱਧ ਲੋਕ ਪੜ੍ਹ ਸਕਣ ਅਤੇ ਸਮਝ ਸਕਣ।
ਜਾਣੋ ਕਿਉਂ ਪੈਰਿਸ 'ਚ ਕਰਨ ਜੌਹਰ ਹੋਏ ਆਦਿੱਤਿਯ ਨੂੰ ਦੇਖ ਭਾਵੁਕ, ਕੀਤਾ ਟਵੀਟ
NEXT STORY