ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਫ਼ਿਲਮ 'ਆਟੇ ਦੀ ਚਿੜੀ' ਵਿਚ ਇਕੱਠੇ ਕੰਮ ਚੁੱਕੇ ਹਨ। ਇਹ ਜੋੜੀ ਇੱਕ ਵਾਰ ਫ਼ਿਰ ਇਕੱਠੇ ਨਜ਼ਰ ਆਉਣ ਵਾਲੀ ਹੈ ਪਰ ਇਸ ਵਾਰ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦੀ ਜੋੜੀ ਕਿਸੇ ਫ਼ਿਲਮ ਲਈ ਨਹੀਂ ਸਗੋਂ ਇੱਕ ਗੀਤ ਲਈ ਇਕੱਠੀ ਹੋਈ ਹੈ।
ਦੱਸ ਦਈਏ ਕਿ ਅੰਮ੍ਰਿਤ ਮਾਨ ਦੇ ਆਉਣ ਵਾਲੇ ਗਾਣੇ ਦਾ ਨਾਂ 'All Bamb' ਹੈ, ਜਿਸ ਵਿਚ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਫ਼ੀਚਰ ਹੋਵੇਗੀ। ਅੰਮ੍ਰਿਤ ਮਾਨ ਦਾ ਇਹ ਗੀਤ 8 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਅੰਮ੍ਰਿਤ ਮਾਨ ਦਾ ਗੀਤ 'All Bamb' ਐਲਬਮ ਦਾ ਟਾਈਟਲ ਟ੍ਰੈਕ ਹੈ।
ਦਰਅਸਲ ਅੰਮ੍ਰਿਤ ਮਾਨ ਦੀ ਇਸ ਐਲਬਮ ਦੀ ਅਨਾਊਸਮੈਂਟ ਪਿਛਲੇ ਸਾਲ ਦੀ ਹੋਈ ਹੈ। ਇਸ ਐਲਬਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਐਲਬਮ ਦਾ ਪਹਿਲਾਂ ਗੀਤ ਨਿਮਰਤ ਖੈਰਾ ਦੇ ਨਾਲ 'ਸਿਰਾ ਹੀ ਹੋਉ' ਤੇ ਦੂਸਰਾ ਗੀਤ ਰੈਪਰ ਡਿਵਾਇਨ ਦੇ ਨਾਲ 'ਕਾਲਾ ਘੋੜਾ' ਪ੍ਰਸ਼ੰਸਕਾਂ ਦੇ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਦਾ ਇਹ ਗੀਤ ਕੁਝ ਮਹੀਨੇ ਪਹਿਲਾਂ ਰਿਲੀਜ਼ ਹੋਣਾ ਸੀ ਪਰ ਕਿਸਾਨ ਅੰਦੋਲਨ ਕਰਕੇ ਇਸ ਗੀਤ ਨੂੰ ਪੋਸਟਪੋਨ ਕੀਤਾ ਗਿਆ। ਹੁਣ ਇਹ ਗੀਤ 8 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਸ਼੍ਰੇਆ ਘੋਸ਼ਾਲ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ
NEXT STORY