ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਇਸ ਸਮੇਂ ਹਨੀਮੂਨ 'ਤੇ ਹਨ ਅਤੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੇ ਹਨ ਉਹ ਹੈਰਾਨੀਜਨਕ ਹਨ। ਦੋਵਾਂ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ।

ਇਸ ਸਮੇਂ ਪੈਰਿਸ ਤੋਂ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਤੁਹਾਨੂੰ ਹੈਰਾਨ ਕਰਨ ਲਈ ਕਾਫੀ ਹੈ। ਹਨੀਮੂਨ ਦੌਰਾਨ ਵੀ ਇਸ ਨਵੇਂ ਜੋੜੇ ਨੇ ਆਪਣੇ ਧਰਮ ਅਤੇ ਸੱਭਿਆਚਾਰ ਨੂੰ ਜੋੜ ਕੇ ਰੱਖਿਆ ਹੈ। ਇਸ ਵੀਡੀਓ 'ਚ ਅਨੰਤ ਅਤੇ ਰਾਧਿਕਾ ਨੂੰ ਪਨਾਮਾ ਦੇ ਇਕ ਸਥਾਨਕ ਹਿੰਦੂ ਮੰਦਰ 'ਚ ਆਸ਼ੀਰਵਾਦ ਲੈਂਦੇ ਦੇਖਿਆ ਗਿਆ।ਜਦੋਂ ਦੋਵੇਂ ਮੰਦਰ 'ਚ ਦਾਖਲ ਹੋ ਰਹੇ ਸਨ ਤਾਂ ਦੋਵੇਂ 'ਜੈ ਸ਼੍ਰੀ ਕ੍ਰਿਸ਼ਨ' ਦੇ ਨਾਅਰੇ ਲਗਾਉਂਦੇ ਨਜ਼ਰ ਆਏ।

ਇਸ ਤੋਂ ਬਾਅਦ ਉਸ ਦਾ ਵੀਡੀਓ ਅੱਗ ਵਾਂਗ ਵਾਇਰਲ ਹੋ ਰਿਹਾ ਹੈ ਅਤੇ ਲੋਕ ਉਸ ਦੀ ਤਾਰੀਫ ਕਰ ਰਹੇ ਹਨ। ਰਾਧਿਕਾ ਮਰਚੈਂਟ ਨੂੰ ਮੰਗਲਸੂਤਰ ਦੇ ਨਾਲ ਬਹੁਤ ਹੀ ਸਧਾਰਨ ਅਵਤਾਰ 'ਚ ਦੇਖਿਆ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਾਇਕ ਨਿਸ਼ਾਨ ਭੁੱਲਰ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ
NEXT STORY