ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ 'ਚ ਬਤੌਰ ਗਾਇਕ ਅਪਣੀ ਵੱਖਰੀ ਪਛਾਣ ਬਣਾਉਣ 'ਚ ਸਫ਼ਲ ਰਹੇ ਨਿਸ਼ਾਨ ਭੁੱਲਰ ਅਪਣਾ ਨਵਾਂ ਗੀਤ 'ਵਾਕ ਆਨ ਵਾਟਰ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਸ ਗੀਤ ਨੂੰ ਜਲਦ ਹੀ ਸੰਗ਼ੀਤਕ ਮਾਰਕੀਟ 'ਚ ਰਿਲੀਜ਼ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - 11 ਸਾਲਾਂ ਮਗਰੋਂ ਅਦਾਕਾਰਾ ਨੀਰੂ ਬਾਜਵਾ ਦੀ ਬਾਲੀਵੁੱਡ 'ਚ ਐਂਟਰੀ! ਇਸ ਫ਼ਿਲਮ 'ਚ ਨਿਭਾਏਗੀ ਅਹਿਮ ਭੂਮਿਕਾ
ਨਿਸ਼ਾਨ ਭੁੱਲਰ ਦਾ ਗੀਤ 11 ਸਤੰਬਰ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ 'ਚ ਵੱਖ-ਵੱਖ ਵੰਨਗੀਆਂ ਨਾਲ ਜੁੜੇ ਗਾਣਿਆ ਨੂੰ ਸ਼ਾਮਲ ਕੀਤਾ ਗਿਆ ਹੈ। ਚੁਣਿੰਦਾ ਸੰਗੀਤਕ ਕੋਸ਼ਿਸ਼ਾਂ ਨੂੰ ਅੰਜ਼ਾਮ ਦਿੰਦੇ ਆ ਰਹੇ ਗਾਇਕ ਨਿਸ਼ਾਨ ਭੁੱਲਰ ਅਨੁਸਾਰ, ਹਰ ਸੰਗੀਤਕ ਪ੍ਰੋਜੋਕਟ ਦੀ ਤਰਾਂ ਇਸ ਨਵੀਂ ਪੇਸ਼ਕਾਰੀ 'ਚ ਵੀ ਹਰ ਵਰਗ ਦੇ ਸਰੋਤਿਆ ਅਤੇ ਦਰਸ਼ਕਾਂ ਦੀ ਪਸੰਦ ਨੂੰ ਪ੍ਰਮੁੱਖਤਾ ਦੇਣ ਦੀ ਸੰਭਵ ਕੋਸ਼ਿਸ਼ ਉਨਾਂ ਅਤੇ ਉਨ੍ਹਾਂ ਦੀ ਪੂਰੀ ਸੰਗੀਤਕ ਟੀਮ ਵੱਲੋ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਕੀਤੀ ਗਈ ਮਿਹਨਤ ਨੂੰ ਦੇਖਦਿਆਂ ਉਨਾਂ ਨੂੰ ਉਮੀਦ ਹੈ ਕਿ ਇਹ ਗੀਤ ਸੰਗੀਤ ਪ੍ਰੇਮੀਆਂ ਨੂੰ ਪਸੰਦ ਆਵੇਗਾ।
ਇਹ ਖ਼ਬਰ ਵੀ ਪੜ੍ਹੋ - ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...
ਉਨ੍ਹਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਕਾਫ਼ੀ ਤਿਆਰੀ ਉਪਰੰਤ ਇਸ ਗੀਤ 'ਚ ਨੋਜਵਾਨੀ ਮਨਾਂ ਦੀ ਤਰਜ਼ਮਾਨੀ ਕਰਨ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਪੁਰਾਤਨ ਸਮੇਂ ਦੀਆਂ ਗੱਲ੍ਹਾਂ, ਆਪਸੀ ਰਿਸ਼ਤਿਆਂ ਦੇ ਬਣਦੇ ਵਿਗੜਦੇ ਸਮੀਕਰਣਾਂ ਨੂੰ ਪੂਰੀ ਤਰ੍ਹਾਂ ਉਭਾਰਿਆ ਗਿਆ ਹੈ। ਸੰਗੀਤਕ ਗਲਿਆਰਿਆ 'ਚ ਵਿਲੱਖਣਤਾ ਭਰੇ ਅਪਣੇ ਲੁੱਕ ਦੇ ਚਲਦਿਆ ਚਰਚਾ ਅਤੇ ਖਿੱਚ ਦਾ ਕੇਂਦਰ-ਬਿੰਦੂ ਬਣੇ ਇਸ ਗੀਤ ਨੂੰ ਲੈ ਕੇ ਗੱਲਬਾਤ ਕਰਦਿਆ ਹੋਣਹਾਰ ਅਤੇ ਬਾਕਮਾਲ ਗਾਇਕ ਨੇ ਦੱਸਿਆ ਕਿ ਸੰਗੀਤਕ ਪੱਖਾਂ ਨੂੰ ਬੇਹਤਰੀਣ ਰੂਪ ਦੇਣ ਦੇ ਨਾਲ-ਨਾਲ ਗਾਣਿਆ ਦੇ ਮਿਊਜ਼ਿਕ ਵੀਡੀਓਜ਼ ਨੂੰ ਵੀ ਸ਼ਾਨਦਾਰ ਬਣਾਉਣ ਲਈ ਮਿਹਨਤ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫਿੱਟਨੈਸ ਮਾਡਲ ਸੁੱਖ ਜੌਹਲ ਨੇ ਪਿੰਡ 'ਚ ਮਸਤੀ ਕਰਦੇ ਦਾ ਵੀਡੀਓ ਕੀਤਾ ਸਾਂਝਾ
NEXT STORY