ਮੁੰਬਈ- ਅੰਬਾਨੀ ਪਰਿਵਾਰ ਦੇ ਘਰ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਵੀਰਵਾਰ ਨੂੰ ਰਿਲਾਇੰਸ ਗਰੁੱਪ ਦੇ ਮਾਲਕ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਰਾਧਿਕਾ ਮਰਚੈਂਟ ਨਾਲ ਮੰਗਣੀ ਹੋ ਗਈ। ਜਿਸ ਤੋਂ ਬਾਅਦ ਪੂਰੇ ਅੰਬਾਨੀ ਪਰਿਵਾਰ ਨੂੰ ਉਦੈਪੁਰ 'ਚ ਸਪਾਟ ਕੀਤਾ ਗਿਆ ਹੈ। ਰੋਕਾ ਸਮਾਰੋਹ ਤੋਂ ਬਾਅਦ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਉਦੈਪੁਰ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਖੂਬਸੂਰਤ ਜੋੜਾ ਇਕ ਆਲੀਸ਼ਾਨ ਰੋਲਸ ਰਾਇਸ ਸਿਲਿਨਨ ਕਾਰ 'ਚ ਇੱਥੇ ਪਹੁੰਚਿਆ। ਤੁਹਾਨੂੰ ਦੱਸ ਦੇਈਏ ਕਿ ਇਸ ਕਾਰ ਦੀ ਕੀਮਤ ਕਰੀਬ 13 ਕਰੋੜ ਹੈ।
ਉਦੈਪੁਰ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਅੰਬਾਨੀ ਦਾ ਸ਼ਾਨਦਾਰ ਸਵਾਗਤ
ਅੰਬਾਨੀ ਪਰਿਵਾਰ ਦੀ ਹੋਣ ਵਾਲੀ ਦੁਲਹਨ ਦਾ ਹਵਾਈ ਅੱਡੇ 'ਤੇ ਗੁਲਾਬ ਦੇ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਦੌਰਾਨ ਜੋੜੇ ਨੂੰ ਰੋਕਾ ਸਮਾਰੋਹ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਰੋਲਸ ਰਾਇਸ ਸਿਲਿਨਨ ਕਾਰ ਨੂੰ ਪੂਰੀ ਤਰ੍ਹਾਂ ਨਾਲ ਗੁਲਾਬ ਦੀਆਂ ਪੱਤੀਆਂ ਨਾਲ ਢੱਕ ਦਿੱਤਾ ਸੀ। ਤਸਵੀਰਾਂ 'ਚ ਜੋੜੇ ਦੇ ਰੋਕਾ ਸਮਾਰੋਹ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ਼ ਦਿਖਾਈ ਦੇ ਰਹੀ ਹੈ।
ਅਨੰਤ ਅੰਬਾਨੀ ਇਸ ਮੌਕੇ 'ਤੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਗੱਡੀਆਂ 'ਚੋਂ ਇਕ ਰੋਲਸ ਰਾਇਸ ਸਿਲਿਨਨ 'ਚ ਨਜ਼ਰ ਆਏ। ਇਸ ਗੱਡੀ ਦੀ ਸ਼ੁਰੂਆਤੀ ਕੀਮਤ ਕਰੀਬ 6.95 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਅੰਬਾਨੀ ਪਰਿਵਾਰ ਨੇ ਇਹ ਕਾਰ 13 ਕਰੋੜ ਰੁਪਏ 'ਚ ਖਰੀਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਰੋਕਾ ਸਮਾਰੋਹ ਤੋਂ ਬਾਅਦ ਪੂਰਾ ਅੰਬਾਨੀ ਪਰਿਵਾਰ ਰਾਜਸਥਾਨ 'ਚ ਇਕੱਠੇ ਨਜ਼ਰ ਆਇਆ ਹੈ। ਅੰਬਾਨੀ ਪਰਿਵਾਰ ਦੀ ਨੂੰਹ ਦੀਆਂ ਇਹ ਖੂਬਸੂਰਤ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।
ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਆਪਣਾ ਢੇਰ ਸਾਰੇ ਪਿਆਰ ਦੇ ਨਾਲ ਜੋੜੇ ਨੂੰ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ।
PM ਮੋਦੀ ਦੀ ਮਾਂ ਦੇ ਦਿਹਾਂਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਪ੍ਰਗਟਾਇਆ ਦੁੱਖ, ਟਵੀਟ ਕਰਕੇ ਦਿੱਤੀ ਸ਼ਰਧਾਂਜਲੀ
NEXT STORY