ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਦੇ ਦਿਹਾਂਤ ਕਾਰਨ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਅਜਿਹੇ 'ਚ ਕਈ ਬਾਲੀਵੁੱਡ ਸਿਤਾਰਿਆਂ ਨੇ ਪੀ.ਐੱਮ ਮੋਦੀ ਦੀ ਮਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਦੀ ਮਾਂ ਹੀਰਾਬੇਨ ਮੋਦੀ 100 ਸਾਲ ਦੇ ਹੋ ਗਏ ਸਨ। ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਤੜਕੇ 3.30 ਵਜੇ ਮਾਂ ਹੀਰਾਬੇਨ ਮੋਦੀ ਨੇ ਆਖਰੀ ਸਾਹ ਲੈ ਕੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨੇ ਖੁਦ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ।
ਪ੍ਰਧਾਨ ਮੰਤਰੀ ਦੀ ਮਾਂ ਦੀ ਮੌਤ 'ਤੇ ਕਈ ਮਸ਼ਹੂਰ ਹਸਤੀਆਂ ਨੇ ਪ੍ਰਗਟਾਇਆ ਦੁੱਖ
ਪ੍ਰਧਾਨ ਮੰਤਰੀ ਆਪਣੀ ਮਾਂ ਦੇ ਬਹੁਤ ਕਰੀਬ ਸਨ ਅਤੇ ਅਕਸਰ ਉਨ੍ਹਾਂ ਨੂੰ ਮਿਲਣ ਆਉਂਦੇ ਸਨ। ਤਿਉਹਾਰਾਂ ਦਾ ਸਮਾਂ ਹੋਵੇ ਜਾਂ ਕੋਈ ਵੀ ਚੋਣ ਦੌਰ, ਪ੍ਰਧਾਨ ਮੰਤਰੀ ਹਮੇਸ਼ਾ ਆਪਣੀ ਮਾਂ ਤੋਂ ਅਸ਼ੀਰਵਾਦ ਲੈਣ ਜਾਂਦੇ ਸਨ। ਪ੍ਰਧਾਨ ਮੰਤਰੀ ਦੀ ਮਾਂ ਦੇ ਦਿਹਾਂਤ 'ਤੇ ਅਨੁਪਮ ਖੇਰ, ਕਪਿਲ ਸ਼ਰਮਾ, ਸੋਨੂੰ ਸੂਦ, ਅਕਸ਼ੈ ਕੁਮਾਰ ਸਮੇਤ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਦੁੱਖ ਪ੍ਰਗਟ ਕੀਤਾ ਹੈ।
ਅਕਸ਼ੈ ਕੁਮਾਰ
ਅਕਸ਼ੇ ਕੁਮਾਰ ਲਿਖਦੇ ਹਨ ਕਿ 'ਮਾਂ ਨੂੰ ਗੁਆਉਣ ਤੋਂ ਵੱਡਾ ਕੋਈ ਦੁੱਖ ਨਹੀਂ ਹੈ'। ਪ੍ਰਮਾਤਮਾ ਤੁਹਾਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਵੇ ਨਰਿੰਦਰ ਮੋਦੀ ਜੀ, ਓਮ ਸ਼ਾਂਤੀ।
ਅਨੁਪਮ ਖੇਰ
ਅਦਾਕਾਰ ਅਨੁਪਮ ਖੇਰ ਨੇ ਲਿਖਿਆ, 'ਸਤਿਕਾਰਯੋਗ ਪ੍ਰਧਾਨ ਮੰਤਰੀ, ਮੈਂ ਤੁਹਾਡੀ ਮਾਂ ਸ਼੍ਰੀ ਹੀਰਾਬੇਨ ਦੇ ਦਿਹਾਂਤ ਬਾਰੇ ਸੁਣ ਕੇ ਦੁਖੀ ਹਾਂ। ਉਨ੍ਹਾਂ ਲਈ ਤੁਹਾਡਾ ਪਿਆਰ ਅਤੇ ਸਤਿਕਾਰ ਜਗ ਜ਼ਾਹਿਰ ਹੈ। ਕੋਈ ਵੀ ਤੁਹਾਡੀ ਜਿੰਦਗੀ ਵਿੱਚ ਉਨ੍ਹਾਂ ਦੀ ਜਗ੍ਹਾ ਨਹੀਂ ਭਰ ਪਾਏਗਾ। ਪਰ ਤੁਸੀਂ ਭਾਰਤ ਮਾਤਾ ਦੇ ਪੁੱਤਰ ਹੋ। ਦੇਸ਼ ਦੀ ਹਰ ਮਾਂ ਦਾ ਆਸ਼ੀਰਵਾਦ ਤੁਹਾਡੇ 'ਤੇ ਹੈ, ਮੇਰੀ ਮਾਂ ਦਾ ਵੀ।
ਕਪਿਲ ਸ਼ਰਮਾ
ਕਪਿਲ ਸ਼ਰਮਾ ਨੇ ਟਵੀਟ 'ਚ ਲਿਖਿਆ, 'ਸਤਿਕਾਰਯੋਗ ਨਰਿੰਦਰ ਮੋਦੀ ਜੀ, ਮਾਂ ਦਾ ਦੁਨੀਆ ਤੋਂ ਚਲੇ ਜਾਣਾ ਬਹੁਤ ਦੁਖਦਾਈ ਹੁੰਦਾ ਹੈ। ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇਗਾ। ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ, ਅਸੀਂ ਇਹੀ ਅਰਦਾਸ ਕਰਦੇ ਹਾਂ। ਓਮ ਸ਼ਾਂਤੀ'।
ਸੋਨੂੰ ਸੂਦ
ਸੋਨੂੰ ਸੂਦ ਨੇ ਲਿਖਿਆ ਕਿ 'ਸਤਿਕਾਰਯੋਗ ਮੋਦੀ ਜੀ, ਮਾਂ ਕਿਤੇ ਜਾਂਦੀ ਨਹੀਂ ਹੈ ਸਗੋਂ ਕਦੇ-ਕਦੇ ਭਗਵਾਨ ਦੇ ਚਰਨਾਂ 'ਚ ਬੈਠ ਜਾਂਦੀ ਹੈ ਤਾਂ ਜੋ ਉਨ੍ਹਾਂ ਦਾ ਪੁੱਤਰ ਦੂਜਿਆਂ ਲਈ ਬਿਹਤਰ ਕਰ ਸਕੇ। ਮਾਤਾ ਜੀ ਹਮੇਸ਼ਾ ਤੁਹਾਡੇ ਨਾਲ ਸਨ ਅਤੇ ਤੁਹਾਡੇ ਨਾਲ ਰਹਿਣਗੇ, ਓਮ ਸ਼ਾਂਤੀ।
ਰਵੀ ਕਿਸ਼ਨ
ਰਵੀ ਕਿਸ਼ਨ ਨੇ ਕਿਹਾ ਕਿ ਮਾਂ ਹੀ ਹੈ ਜੋ ਮਨੁੱਖ ਦੇ ਜੀਵਨ ਨੂੰ ਸੰਸਕਾਰਾਂ ਨਾਲ ਪਾਲਦੀ ਹੈ। ਹੀਰਾਬਾ ਦਾ ਨੇਕ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਇਸ ਦੁੱਖ ਦੀ ਘੜੀ 'ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਪੂਰੇ ਭਾਰਤ ਦੀ ਡੂੰਘੀ ਸੰਵੇਦਨਾ। ਓਮ ਸ਼ਾਂਤੀ'
ਕੰਗਨਾ ਰਣੌਤ
ਪ੍ਰਧਾਨ ਮੰਤਰੀ ਦੀ ਮਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ 'ਪ੍ਰਮਾਤਮਾ ਪ੍ਰਧਾਨ ਮੰਤਰੀ ਨੂੰ ਇਸ ਮੁਸ਼ਕਲ ਸਮੇਂ 'ਚ ਹੌਂਸਲਾ ਅਤੇ ਸ਼ਾਂਤੀ ਦੇਵੇ'।
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੀ ਮਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਦੀ ਹਾਲਤ ਵਿਗੜਨ ਦੀ ਸਥਿਤੀ 'ਚ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂ.ਐੱਨ ਮਹਿਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਸ ਤੋਂ ਬਾਅਦ ਪੀ.ਐੱਮ ਦੀ ਮਾਂ ਹੀਰਾਬੇਨ ਮੋਦੀ ਨੇ 100 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਰਿਸ਼ਭ ਪੰਤ ਦੇ ਐਕਸੀਡੈਂਟ ਮਗਰੋਂ ਉਰਵਸ਼ੀ ਰੌਤੇਲਾ ਨੇ ਕੀਤਾ ਅਜਿਹਾ ਟਵੀਟ, ਹੋ ਗਈ ਟਰੋਲ
NEXT STORY