ਮੁੰਬਈ (ਬਿਊਰੋ)– ‘ਹੇਰਾ ਫੇਰੀ 3’ ਕਾਫੀ ਸਮੇਂ ਤੋਂ ਸੁਰਖ਼ੀਆਂ ’ਚ ਸੀ। ਪਹਿਲਾਂ ਜਿਥੇ ਫ਼ਿਲਮ ’ਚ ਕਾਰਤਿਕ ਆਰੀਅਨ ਦੀ ਐਂਟਰੀ ਦੇ ਨਾਲ ਅਕਸ਼ੇ ਕੁਮਾਰ ਦੇ ਬਾਹਰ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ, ਉਥੇ ਹੁਣ ਫ਼ਿਲਮ ਦੀ ਅਸਲੀ ਕਾਸਟ ਯਾਨੀ ਪਰੇਸ਼ ਰਾਵਲ, ਸੁਨੀਲ ਸ਼ੈੱਟੀ ਤੇ ਅਕਸ਼ੇ ਕੁਮਾਰ ਇਕੱਠੇ ਆ ਗਏ ਹਨ। ਹਾਲ ਹੀ ’ਚ ਫ਼ਿਲਮ ਦਾ ਪ੍ਰੋਮੋ ਵੀ ਸ਼ੂਟ ਕੀਤਾ ਗਿਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈਆਂ ਤੇ ਪ੍ਰਸ਼ੰਸਕ ਕਾਫੀ ਖ਼ੁਸ਼ ਨਜ਼ਰ ਆਏ। ਇਸ ਦੇ ਨਾਲ ਹੀ ਇਸ ਫ਼ਿਲਮ ਨੂੰ ਪਹਿਲਾਂ ਅਨੀਸ ਬਜ਼ਮੀ ਡਾਇਰੈਕਟ ਕਰਨ ਜਾ ਰਹੇ ਸਨ ਪਰ ਹੁਣ ਫਰਹਾਦ ਸਾਮਜੀ ਕਰ ਰਹੇ ਹਨ। ਅਜਿਹੇ ’ਚ ਅਨੀਸ ਬਜ਼ਮੀ ਨੇ ਫ਼ਿਲਮ ਛੱਡਣ ’ਤੇ ਗੱਲਬਾਤ ਕੀਤੀ ਹੈ।
ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਅਨੀਸ ਬਜ਼ਮੀ ਨੇ ਅਕਸ਼ੇ ਕੁਮਾਰ ਦੇ ਫ਼ਿਲਮ ’ਚ ਵਾਪਸ ਆਉਣ ਤੇ ਉਨ੍ਹਾਂ ਨੂੰ ਨਿਰਦੇਸ਼ਿਤ ਨਾ ਕਰਨ ਬਾਰੇ ਗੱਲ ਕੀਤੀ। ਨਿਰਦੇਸ਼ਕ ਨੇ ਦੱਸਿਆ ਕਿ ਉਹ ਕਈ ਵਾਰ ਫਿਰੋਜ਼ ਨਾਡਿਆਡਵਾਲਾ ਨੂੰ ਮਿਲੇ ਸਨ ਪਰ ਉਨ੍ਹਾਂ ਕੋਲ ਕੋਈ ਚੰਗੀ ਕਹਾਣੀ ਨਹੀਂ ਸੀ। ਅਨੀਸ ਬਜ਼ਮੀ ਨੇ ਕਿਹਾ, ‘‘ਉਸ ਨੇ ਮੈਨੂੰ ਜੋ ਵਿਚਾਰ ਦੱਸਿਆ ਮੈਨੂੰ ਉਹ ਪਸੰਦ ਨਹੀਂ ਆਇਆ ਤੇ ਮੈਂ ਕਿਹਾ ਕਿ ਕੋਈ ਸਕ੍ਰਿਪਟ ਨਹੀਂ, ਕੋਈ ਹਿੱਟ ਨਹੀਂ, ਇਹ ਬਹੁਤ ਸਾਧਾਰਨ ਗੱਲ ਹੈ।’’
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ 'ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ...
ਅੱਗੇ ਨਿਰਦੇਸ਼ਕ ਨੇ ਕਿਹਾ, ‘‘ਜਦੋਂ ਮੈਂ ਫ਼ਿਲਮ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਤਾਂ ਸੁਣਨ ’ਚ ਆਇਆ ਕਿ ਕੋਈ ਹੋਰ ਫ਼ਿਲਮ ਦਾ ਨਿਰਦੇਸ਼ਨ ਕਰ ਰਿਹਾ ਹੈ। ਅਕਸ਼ੇ ਕੁਮਾਰ ਬਿਨਾਂ ਸਕ੍ਰਿਪਟ ਦੇ ਫ਼ਿਲਮ ’ਚ ਕੰਮ ਕਰਨ ਦੇ ਖ਼ਿਲਾਫ਼ ਸਨ ਪਰ ਉਹ ਅਚਾਨਕ ਫ਼ਿਲਮ ’ਚ ਵਾਪਸ ਆ ਗਏ। ਹੁਣ ਇਹ ਕਿਵੇਂ ਹੋਇਆ, ਮੈਨੂੰ ਨਹੀਂ ਪਤਾ, ਇਹ ਗੱਲ ਸਿਰਫ਼ ਉਹੀ ਦੱਸ ਸਕਦਾ ਹੈ। ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਮੈਂ ਇਸ ਪ੍ਰਾਜੈਕਟ ਦਾ ਹਿੱਸਾ ਨਹੀਂ ਹਾਂ।’’
ਇਸ ਤੋਂ ਇਲਾਵਾ ਅਨੀਸ ਬਜ਼ਮੀ ਨੇ ਇੰਟਰਵਿਊ ’ਚ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਬਾਰੇ ਵੀ ਗੱਲ ਕੀਤੀ। ਉਸ ਨੇ ਨਾ ਸਿਰਫ਼ ਪੈਸੇ ਵਾਪਸ ਨਾ ਕਰਨ ਦੀ ਗੱਲ ਨੂੰ ਫ਼ਿਲਮ ਨਾ ਕਰਨ ਦਾ ਕਾਰਨ ਦੱਸਿਆ, ਸਗੋਂ ਸਕ੍ਰਿਪਟ ਚੰਗੀ ਨਹੀਂ ਦੱਸੀ। ਜਦੋਂ ਨਿਰਦੇਸ਼ਕ ਨੂੰ ਪੁੱਛਿਆ ਗਿਆ ਕਿ ਕੀ ਇਹ ਫ਼ੈਸਲਾ ਪਿਛਲੀ ਫ਼ਿਲਮ ਲਈ ਇਕੱਠੇ ਕੀਤੇ ਪੈਸੇ ਨਾ ਮਿਲਣ ਕਾਰਨ ਲਿਆ ਗਿਆ ਹੈ? ਇਸ ’ਤੇ ਉਸ ਨੇ ਕਿਹਾ ਕਿ ਹਾਂ, ਇਹ ਵੀ ਇਕ ਕਾਰਨ ਹੈ, ਜੇਕਰ ਮੈਨੂੰ ਸਕ੍ਰਿਪਟ ਪਸੰਦ ਆਉਂਦੀ ਤਾਂ ਮੈਂ ਇਸ ਨੂੰ ਅੱਗੇ ਲਿਜਾਂਦਾ ਪਰ ਅਜਿਹਾ ਨਹੀਂ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੜਕਾਂ 'ਤੇ ਸਾਈਕਲ ਚਲਾਉਂਦੇ ਦਿਸੇ ਸਿੱਧੂ ਦੇ ਪਿਤਾ ਬਲਕੌਰ ਸਿੰਘ, ਵੀਡੀਓ ਵਾਇਰਲ
NEXT STORY