ਮੁੰਬਈ : ਮਸ਼ਹੂਰ ਫਿਲਮ ਅਦਾਕਾਰ ਅਨਿਲ ਕਪੂਰ ਇਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਦੀ ਫਿਟਨੈੱਸ ਨਵੇਂ-ਨਵੇਂ ਅਭਿਨੇਤਾਵਾਂ 'ਤੇ ਵੀ ਭਾਰੀ ਪੈ ਸਕਦੀ ਹੈ। ਧੀ-ਜਵਾਈ ਵਾਲੇ ਇਹ ਸਦਾਬਹਾਰ ਹੀਰੋ ਆਪਣੀ ਫਿਟਨੈੱਸ ਅਤੇ ਸਿਹਤ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੇ ਹਨ। 64 ਸਾਲ ਦੀ ਉਮਰ 'ਚ ਇਨ੍ਹਾਂ ਦੀ ਚੁਸਤੀ-ਫੁਰਤੀ ਦੇਖਦੇ ਹੀ ਬਣਦੀ ਹੈ। ਅਨਿਲ ਇਨ੍ਹੀਂ ਦਿਨੀਂ ਜਰਮਨੀ 'ਚ ਹਨ ਜਿਥੇ ਉਹ ਆਪਣੀ ਕਾਫੀ ਪੁਰਾਣੀ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਅਨਿਲ ਕਪੂਰ 10 ਸਾਲ ਤੋਂ ਅਕਿਲਿਸ ਟੇਂਡਨ (Achilles Tendon) ਨਾਲ ਜੂਝ ਰਹੇ ਹਨ। ਹਾਲਾਂਕਿ ਹੁਣ ਉਹ ਇਸ ਬੀਮਾਰੀ ਨੂੰ ਹਰਾ ਚੁੱਕੇ ਹਨ। ਇਹ ਬੀਮਾਰੀ ਇਨਸਾਨ ਦੇ ਪੈਰਾਂ ਦੇ ਹੇਠਲੇ ਹਿੱਸੇ ਨੂੰ ਜ਼ਖਮੀ ਕਰਦੀ ਹੈ ਜਿਸ ਨਾਲ ਉਸ ਨੂੰ ਚਲਣ-ਫਿਰਨ 'ਚ ਪਰੇਸ਼ਾਨੀ ਹੁੰਦੀ ਹੈ ਅਤੇ ਦਰਦ ਵੀ ਹੁੰਦੀ ਹੈ। ਇਸ ਸਮੱਸਿਆ ਨਾਲ ਸਰਜਰੀ ਦੀ ਨੌਬਤ ਵੀ ਆ ਜਾਂਦੀ ਹੈ ਪਰ ਅਨਿਲ ਬਿਨ੍ਹਾਂ ਸਰਜਰੀ ਦੇ ਹੀ ਠੀਕ ਹੋ ਗਏ ਹਨ। ਹੁਣ ਉਨ੍ਹਾਂ ਦਾ ਟ੍ਰੀਟਮੈਂਟ ਆਖਿਰੀ ਪੜਾਅ 'ਤੇ ਪਹੁੰਚ ਗਿਆ ਹੈ। ਆਪਣੇ ਜਰਮਨੀ ਵੀਜਿਟ ਦੇ ਆਖਰੀ ਦਿਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਇਸ ਦੀ ਜਾਣਕਾਰੀ ਅਦਾਕਾਰ ਨੇ ਖ਼ੁਦ ਦਿੱਤੀ ਹੈ।
ਅਨਿਲ ਕਪੂਰ ਨੇ ਵੀਡੀਓ ਵਿਚ ਕਾਲੇ ਰੰਗ ਦੀ ਡਰੈੱਸ ਪਹਿਣੀ ਹੋਈ ਹੈl ਇਸ ਤੋਂ ਇਲਾਵਾ ਉਨ੍ਹਾਂ ਨੇ ਟੋਪੀ ਅਤੇ ਬਲੈਕ ਟਰਾਓਜ਼ਰ ਪਾਇਆ ਹੈ l
ਅਨਿਲ ਕਪੂਰ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ, ਬਰਫ ਵਿਚ ਬਹੁਤ ਚੰਗੀ ਚਹਿਲ ਪਹਿਲ ਹੈ l ਜਰਮਨੀ ਵਿਚ ਡਾਕਟਰ ਮੁਲਰ ਨੂੰ ਟਰੀਟਮੈਂਟ ਦੇ ਆਖਰੀ ਦਿਨ ਮਿਲਣ ਜਾ ਰਿਹਾ ਹਾਂ l ਅਨਿਲ ਕਪੂਰ ਜਰਮਨੀ ਦੀਆਂ ਸੜਕਾਂ ਉੱਤੇ ਘੁੰਮਦੇ ਨਜ਼ਰ ਆ ਰਹੇ ਹਨ l ਅਨਿਲ ਕਪੂਰ ਨੇ ਇਸ ਵੀਡੀਓ ਵਿਚ ਫਿਲਮ ਰਾਕਸਟਾਰ ਦਾ ਗਾਣਾ ਲਾਇਆ ਹੈ। ਇਸ ਦੌਰਾਨ ਕਈ ਲੋਕ ਪੁੱਛ ਰਹੇ ਹਨ ਕਿ ਉਹ ਕਿਸ ਰੋਗ ਦਾ ਇਲਾਜ ਕਰਵਾ ਰਹੇ ਹਨ।
ਦੁਖ਼ਦਾਇਕ ਖ਼ਬਰ : ਨਹੀਂ ਰਹੇ 'ਸੈਨਿਕ' ਫੇਮ ਬਲਬਿੰਦਰ ਸਿੰਘ ਧਾਮੀ
NEXT STORY