ਐਂਟਰਟੇਨਮੈਂਟ ਡੈਸਕ– ਰਣਬੀਰ ਕਪੂਰ, ਬੌਬੀ ਦਿਓਲ, ਅਨਿਲ ਕਪੂਰ, ਰਸ਼ਮਿਕਾ ਮੰਦਾਨਾ ਤੇ ਤ੍ਰਿਪਤੀ ਡਿਮਰੀ ਦੀ ਫ਼ਿਲਮ ‘ਐਨੀਮਲ’ ਦੀ ਕਮਾਈ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਫ਼ਿਲਮ ਨੇ 800 ਕਰੋੜ ਦੇ ਕਲੱਬ ’ਚ ਸ਼ਾਮਲ ਹੋਣ ਲਈ ਆਪਣੇ ਕਦਮ ਵਧਾ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੇ ਕਰੀਬੀ 'ਤੇ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਪੰਜਾਬੀ ਮੁੰਡਿਆਂ ਨੇ ਚਲਾਈਆਂ ਸਨ ਗੋਲੀਆਂ
ਹੁਣ ਤਕ ‘ਐਨੀਮਲ’ ਫ਼ਿਲਮ ਦੁਨੀਆ ਭਰ’ਚ 737.98 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ‘ਐਨੀਮਲ’ ਅਧਿਕਾਰਕ ਤੌਰ ’ਤੇ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ ਦੀ ਲਿਸਟ ’ਚ ਤੀਜੇ ਨੰਬਰ ’ਤੇ ਹੈ।
ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ ’ਚ ਪਹਿਲੀਆਂ ਦੋਵੇਂ ਫ਼ਿਲਮਾਂ ਸ਼ਾਹਰੁਖ ਖ਼ਾਨ ਦੀਆਂ ਹਨ। ‘ਜਵਾਨ’ ਜਿਥੇ 1148 ਕਰੋੜ ਰੁਪਏ ਦੀ ਕਮਾਈ ਨਾਲ ਪਹਿਲੇ ਨੰਬਰ ’ਤੇ ਹੈ, ਉਥੇ ‘ਪਠਾਨ’ ਨੇ 1050 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
2023 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟਾਪ 10 ਭਾਰਤੀ ਫ਼ਿਲਮਾਂ–
- 1. ਜਵਾਨ– 1148 ਕਰੋੜ ਰੁਪਏ
- 2. ਪਠਾਨ– 1050 ਕਰੋੜ ਰੁਪਏ
- 3. ਐਨੀਮਲ– 737.98 ਕਰੋੜ ਰੁਪਏ
- 4. ਗਦਰ 2– 691.08 ਕਰੋੜ ਰੁਪਏ
- 5. ਲੀਓ– 605.50-620.50 ਕਰੋੜ ਰੁਪਏ
- 6. ਜੇਲਰ– 605-650 ਕਰੋੜ ਰੁਪਏ
- 7. ਟਾਈਗਰ 3– 465.42 ਕਰੋੜ ਰੁਪਏ
- 8. ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ– 355.61 ਕਰੋੜ ਰੁਪਏ
- 9. ਆਦਿਪੁਰਸ਼– 353-450 ਕਰੋੜ ਰੁਪਏ
- 10. ਪੋਨੀਯਨ ਸੈਲਵਨ 2– 350 ਕਰੋੜ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ‘ਐਨੀਮਲ’ ਫ਼ਿਲਮ ਨੂੰ ਲੈ ਕੇ ਕੀ ਰੀਵਿਊ ਹੈ? ਕੁਮੈਂਟ ਕਰਕੇ ਜ਼ਰੂਰ ਸਾਂਝਾ ਕਰੋ।
‘ਡੰਕੀ’ ਦੀ ਰਿਲੀਜ਼ ਤੋਂ ਪਹਿਲਾਂ ਵੈਸ਼ਨੋ ਦੇਵੀ ਪਹੁੰਚੇ ਸ਼ਾਹਰੁਖ ਖ਼ਾਨ, ਇਸ ਸਾਲ ਤੀਜੀ ਵਾਰ ਲਗਾਈ ਮਾਂ ਦੇ ਦਰਬਾਰ ’ਤੇ ਹਾਜ਼ਰੀ
NEXT STORY