ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਐਨੀਮਲ ਸਕਿਨ ਪ੍ਰਿੰਟਿਡ ਵੈਲਵੇਟ ਸੂਟ ਨੇ ਧੂਮ ਮਚਾਈ ਹੋਈ ਹੈ। ਭਾਰਤੀ ਔਰਤਾਂ ਹੁਣ ਰਵਾਇਤੀ ਸਾੜ੍ਹੀ, ਲਹਿੰਗਾ-ਚੋਲੀ ਦੇ ਨਾਲ-ਨਾਲ ਸੂਟ ਨੂੰ ਵੀ ਖਾਸ ਮੌਕਿਆਂ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ। ਸੂਟ ਕੈਜ਼ੂਅਲ ਤੋਂ ਲੈ ਕੇ ਪਾਰਟੀ ਵੀਅਰ ਤੱਕ ਹਰ ਮੌਕੇ ਲਈ ਢੁੱਕਵੇਂ ਹੁੰਦੇ ਹਨ। ਅਜੇ ਵੀ ਹਲਕੀ ਠੰਢ ਬਣੀ ਹੋਈ ਹੈ, ਅਜਿਹੇ ਵਿਚ ਵੈਲਵੇਟ ਫੈਬਰਿਕ ਦੇ ਸੂਟ ਔਰਤਾਂ ਦੀ ਪਹਿਲੀ ਪਸੰਦ ਬਣ ਗਏ ਹਨ। ਇਨ੍ਹਾਂ ਵਿਚ ਐਨੀਮਲ ਸਕਿਨ ਪ੍ਰਿੰਟ ਜਿਵੇਂ ਲੈਪਰਡ, ਜ਼ੈਬਰਾ ਜਾਂ ਟਾਈਗਰ ਪੈਟਰਨ ਵਾਲੇ ਸੂਟ ਖਾਸ ਤੌਰ ’ਤੇ ਟ੍ਰੈਂਡ ’ਚ ਹਨ, ਜੋ ਪਹਿਨਣ ਵਾਲੀਆਂ ਮੁਟਿਆਰਾਂ ਨੂੰ ਯੂਨੀਕ, ਸਟਾਈਲਿਸ਼ ਅਤੇ ਟ੍ਰੈਂਡੀ ਲੁਕ ਪ੍ਰਦਾਨ ਕਰਦੇ ਹਨ। ਇਹ ਸੂਟ ਆਲ-ਓਵਰ ਪ੍ਰਿੰਟਿਡ ਹੋ ਸਕਦੇ ਹਨ, ਜਿੱਥੇ ਪੂਰੇ ਕੁੜਤੇ ਅਤੇ ਬਾਟਮ ਦੋਵਾਂ ’ਤੇ ਐਨੀਮਲ ਪੈਟਰਨ ਹੁੰਦਾ ਹੈ, ਜਾਂ ਫਿਰ ਪਲੇਨ ਬਾਟਮ ਦੇ ਨਾਲ ਸਿਰਫ਼ ਕੁੜਤੀ ’ਤੇ ਪ੍ਰਿੰਟ ਦਿੱਤਾ ਜਾਂਦਾ ਹੈ। ਔਰਤਾਂ ਇਨ੍ਹਾਂ ਨੂੰ ਲੌਂਗ ਕੁੜਤੀ, ਫਰਾਕ ਸਟਾਈਲ ਸੂਟ, ਸਲਵਾਰ ਸੂਟ, ਪਲਾਜ਼ੋ ਸੂਟ ਜਾਂ ਅਨਾਰਕਲੀ ਸਟਾਈਲ ਵਿਚ ਚੁਣ ਰਹੀਆਂ ਹਨ।

ਵੈਲਵੇਟ ਦਾ ਮੁਲਾਇਮ ਅਤੇ ਲਗਜ਼ਰੀਅਸ ਟੈਕਸਚਰ ਨਾ ਸਿਰਫ਼ ਨਿੱਘ ਦਿੰਦਾ ਹੈ, ਸਗੋਂ ਪਹਿਨਣ ਵਿਚ ਬੇਹੱਦ ਕੰਫਰਟੇਬਲ ਵੀ ਹੁੰਦਾ ਹੈ। ਹਲਕੀ ਸਰਦੀ ਵਿਚ ਇਹ ਸੂਟ ਸਰੀਰ ਦਾ ਤਾਪਮਾਨ ਸੁਖਦ ਬਣਾਈ ਰੱਖਦੇ ਹਨ ਅਤੇ ਸਟਾਈਲ ਨੂੰ ਵੀ ਬਰਕਰਾਰ ਰੱਖਦੇ ਹਨ। ਐਥਨਿਕ ਵੀਅਰ ਤੋਂ ਇਲਾਵਾ ਵੈਸਟਰਨ ਲੁਕ ’ਚ ਵੀ ਐਨੀਮਲ ਪ੍ਰਿੰਟਿਡ ਵੈਲਵੇਟ ਦਾ ਰੁਝਾਨ ਵਧ ਰਿਹਾ ਹੈ। ਔਰਤਾਂ ਵੈਲਵੇਟ ਟਾਪ, ਸ਼ਰਟ, ਪਾਰਟੀ ਵੀਅਰ ਡਰੈੱਸ, ਮੈਕਸੀ ਫਰਾਕ ਜਾਂ ਕੋ-ਆਰਡ ਸੈੱਟਸ ’ਚ ਇਨ੍ਹਾਂ ਪ੍ਰਿੰਟਸ ਨੂੰ ਅਪਣਾਉਂਦੀਆਂ ਨਜ਼ਰ ਆ ਰਹੀਆਂ ਹਨ। ਐਨੀਮਲ ਸਕਿਨ ਪ੍ਰਿੰਟ ਦੀ ਇਹ ਖਾਸੀਅਤ ਹੈ ਕਿ ਇਹ ਬੋਰਿੰਗ ਲੁਕ ਨੂੰ ਤੁਰੰਤ ਬੋਲਡ ਅਤੇ ਫੈਸ਼ਨੇਬਲ ਬਣਾ ਦਿੰਦਾ ਹੈ। ਸਟਾਈਲਿੰਗ ਦੀ ਗੱਲ ਕਰੀਏ ਤਾਂ ਔਰਤਾਂ ਇਨ੍ਹਾਂ ਸੂਟਸ ਨੂੰ ਮੈਚਿੰਗ ਜਾਂ ਕੰਟਰਾਸਟਿੰਗ ਅਕਸੈੱਸਰੀਜ਼ ਨਾਲ ਪਹਿਨ ਰਹੀਆਂ ਹਨ। ਬੈਗ ਵਿਚ ਕਲੱਚ, ਸਲਿੰਗ ਬੈਗ ਜਾਂ ਸਟਾਈਲਿਸ਼ ਹੈਂਡਬੈਗ ਦੀ ਵਰਤੋਂ ਆਮ ਹੈ।
ਫੁੱਟਵੀਅਰ ਵਿਚ ਐਨੀਮਲ ਸਕਿਨ ਪ੍ਰਿੰਟਿਡ ਸੈਂਡਲ, ਬੈਲੀ ਸ਼ੂਜ਼ ਜਾਂ ਹਾਈ ਹੀਲਜ਼ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕੁਝ ਔਰਤਾਂ ਸਿੰਪਲ ਜੁੱਤੀ ਜਾਂ ਸੈਂਟਰਲ ਡਿਜ਼ਾਈਨ ਵਾਲੇ ਫੁੱਟਵੀਅਰ ਨਾਲ ਵੀ ਇਸ ਨੂੰ ਸਟਾਈਲ ਕਰ ਰਹੀਆਂ ਹਨ। ਜਿਊਲਰੀ ਵਿਚ ਵੱਡੇ ਈਅਰਰਿੰਗਸ, ਚੇਨ, ਝੁਮਕੇ ਜਾਂ ਸਟੇਟਮੈਂਟ ਨੈੱਕਪੀਸ ਇਨ੍ਹਾਂ ਸੂਟਸ ਨਾਲ ਸ਼ਾਨਦਾਰ ਲੱਗਦੇ ਹਨ। ਹੇਅਰ ਸਟਾਈਲ ਵਿਚ ਓਪਨ ਹੇਅਰ, ਲੂਜ਼ ਵੇਵਜ਼, ਬਨ ਜਾਂ ਬ੍ਰੈਡਸ ਵਰਗੀਆਂ ਵੈਰਾਇਟੀਆਂ ਦੇਖੀਆਂ ਜਾ ਸਕਦੀਆਂ ਹਨ, ਜੋ ਚਿਹਰੇ ਨੂੰ ਹੋਰ ਖੂਬਸੂਰਤ ਬਣਾਉਂਦੀਆਂ ਹਨ। ਐਨੀਮਲ ਪ੍ਰਿੰਟਿਡ ਵੈਲਵੇਟ ਸੂਟ ਨਾ ਸਿਰਫ਼ ਸਰਦੀਆਂ ਲਈ ਪ੍ਰਫੈਕਟ ਹਨ, ਸਗੋਂ ਇਹ ਹਰ ਮੌਕੇ ’ਤੇ ਔਰਤਾਂ ਨੂੰ ਸੁੰਦਰ ਅਤੇ ਆਤਮ ਵਿਸ਼ਵਾਸੀ ਦਿਖਾਉਂਦੇ ਹਨ। ਚਾਹੇ ਆਫਿਸ ਪਾਰਟੀ ਹੋਵੇ, ਫੈਮਿਲੀ ਫੰਕਸ਼ਨ ਜਾਂ ਕੈਜ਼ੂਅਲ ਆਊਟਿੰਗ, ਇਹ ਸੂਟ ਹਰ ਜਗ੍ਹਾ ਫਿੱਟ ਬੈਠਦੇ ਹਨ। ਫੈਸ਼ਨ ਐਕਸਪਰਟਸ ਅਨੁਸਾਰ ਇਸ ਵਿੰਟਰ ਸੀਜ਼ਨ ਵਿਚ ਇਹ ਟ੍ਰੈਂਡ ਹੋਰ ਮਜ਼ਬੂਤ ਹੋ ਗਿਆ ਹੈ ਕਿਉਂਕਿ ਔਰਤਾਂ ਹੁਣ ਟ੍ਰੈਡੀਸ਼ਨਲ ਅਤੇ ਮਾਡਰਨ ਦਾ ਪ੍ਰਫੈਕਟ ਬਲੈਂਡ ਚਾਹੁੰਦੀਆਂ ਹਨ, ਜੋ ਮੁਟਿਆਰਾਂ ਕੁਝ ਵੱਖਰਾ ਅਤੇ ਸਟਾਈਲਿਸ਼ ਟ੍ਰਾਈ ਕਰਨਾ ਚਾਹੁੰਦੀਆਂ ਹਨ, ਉਹ ਐਨੀਮਲ ਪ੍ਰਿੰਟਿਡ ਵੈਲਵੇਟ ਸੂਟ ਜ਼ਰੂਰ ਸਟਾਈਲ ਕਰ ਰਹੀਆਂ ਹਨ।
ਫੈਸ਼ਨ ਟ੍ਰੈਂਡ ਦਾ ਨਵਾਂ ਚਿਹਰਾ ਬਣੇ ‘ਚਿਕਨਕਾਰੀ ਟਿਊਨਿਕ’
NEXT STORY