ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਐਨੀਮਲ’ ਨੇ ਬਾਕਸ ਆਫਿਸ ਕਲੈਕਸ਼ਨ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ‘ਏ’ ਸਰਟੀਫਿਕੇਟ ਮਿਲਣ ਦੇ ਬਾਵਜੂਦ ਇਸ ਫ਼ਿਲਮ ਨੇ ਦੁਨੀਆ ਭਰ ’ਚ ਸਿਰਫ਼ 8 ਦਿਨਾਂ ਅੰਦਰ 600.67 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ’ਤੇ ਨੂੰਹ ਐਸ਼ਵਰਿਆ ਨੂੰ ਕੀਤਾ ਅਨਫਾਲੋਅ, ਰਿਸ਼ਤੇ ’ਚ ਆਈ ਦਰਾਰ, ਜਾਣੋ ਪੂਰਾ ਮਾਮਲਾ
ਫ਼ਿਲਮ ਨੇ ਭਾਰਤ ’ਚ ਵੀ ਕਮਾਈ ਦਾ ਰਿਕਾਰਡ ਬਣਾਇਆ ਹੈ। ਪਹਿਲੇ ਹਫ਼ਤੇ ਦੀ ਗੱਲ ਕਰੀਏ ਤਾਂ ‘ਐਨੀਮਲ’ ਫ਼ਿਲਮ ਨੇ 1 ਦਸੰਬਰ ਤੋਂ ਲੈ ਕੇ 8 ਦਸੰਬਰ ਤਕ 300.81 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਦੇ ਨਾਲ ਹੀ ਫ਼ਿਲਮ ਨੇ ਸੰਨੀ ਦਿਓਲ ਦੀ ‘ਗਦਰ 2’ ਨੂੰ ਵੀ ਪਛਾੜ ਦਿੱਤਾ ਹੈ। ਪਹਿਲੇ 7 ਦਿਨਾਂ ਅੰਦਰ ‘ਗਦਰ 2’ ਨੇ 284.63 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਦੱਸ ਦੇਈਏ ਕਿ ‘ਐਨੀਮਲ’ ਤੋਂ ਉੱਪਰ ਸਿਰਫ਼ ਦੋ ਹੀ ਫ਼ਿਲਮਾਂ ਹਨ, ਜੋ ਹਨ ਸ਼ਾਹਰੁਖ ਖ਼ਾਨ ਦੀਆਂ ‘ਜਵਾਨ’ ਤੇ ‘ਪਠਾਨ’।
ਇਸ ਤੋਂ ਇਲਾਵਾ ਫ਼ਿਲਮ ਨੇ ਹੋਰ ਕਿਹੜੇ ਰਿਕਾਰਡ ਬਣਾਏ ਹਨ, ਆਓ ਜਾਣਦੇ ਹਾਂ–
- 1. ਪਹਿਲੇ 7 ਦਿਨਾਂ ’ਚ ਬਣੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ
- 2. ਨਾਨ-ਹਾਲੀਡੇ ’ਤੇ ਰਿਲੀਜ਼ ਹੋਈ ਬਣੀ ਸਭ ਤੋਂ ਵੱਡੀ ਫ਼ਿਲਮ
- 3. ਦੂਜੀ ਫ਼ਿਲਮ ਨਾਲ ਕਲੈਸ਼ ਹੋਣ ਦੇ ਬਾਵਜੂਦ ਬਣੀ ਸਭ ਤੋਂ ਵੱਡੀ ਫ਼ਿਲਮ
- 4. ‘ਏ’ ਸਰਟੀਫਿਕੇਟ ਹੋਣ ਦੇ ਬਾਵਜੂਦ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ‘ਐਨੀਮਲ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
ਦਿਲਜੀਤ ਦੋਸਾਂਝ ਤੇ ਮੌਨੀ ਰਾਏ ਹੋਏ ਇਕੱਠੇ, ਇਸ ਖ਼ਾਸ ਪ੍ਰਾਜੈਕਟ ’ਤੇ ਕਰ ਰਹੇ ਕੰਮ
NEXT STORY