ਮੁੰਬਈ- Anita Bryant ਜੋ ਕਿ ਸਾਬਕਾ ਮਿਸ ਓਕਲਾਹੋਮਾ ਸੀ ਅਤੇ ਆਪਣੀ ਗਾਇਕੀ ਲਈ ਜਾਣੀ ਜਾਂਦੀ ਸੀ। ਉਨ੍ਹਾਂ ਦਾ 84 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਅਨੀਤਾ ਨੇ 16 ਦਸੰਬਰ ਨੂੰ ਐਡਮੰਡ, ਓਕਲਾਹੋਮਾ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦ ਓਕਲਾਹੋਮਨ ਨਾਮਕ ਇੱਕ ਵੈੱਬਸਾਈਟ 'ਤੇ ਸਾਂਝੀ ਕੀਤੀ। ਪਰਿਵਾਰ ਨੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਬਾਰਨਸਡੇਲ 'ਚ ਜਨਮੀ, ਅਨੀਤਾ ਨੇ ਛੋਟੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। 12 ਸਾਲ ਦੀ ਉਮਰ 'ਚ ਉਸ ਨੇ ਆਪਣਾ ਸਥਾਨਕ ਟੈਲੀਵਿਜ਼ਨ ਸ਼ੋਅ ਹੋਸਟ ਕੀਤਾ। 1958 'ਚ ਉਨ੍ਹਾਂ ਨੂੰ ਮਿਸ ਓਕਲਾਹੋਮਾ ਦਾ ਤਾਜ ਪਹਿਨਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਫਲ ਗਾਇਕੀ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਦੇ ਹਿੱਟ ਗੀਤਾਂ 'ਚ 'ਟਿਲ ਦੇਅਰ ਵਾਜ਼ ਯੂ', 'ਪੇਪਰ ਰੋਜ਼ਿਜ਼' ਅਤੇ 'ਮਾਈ ਲਿਟਲ ਕਾਰਨਰ ਆਫ਼ ਦ ਵਰਲਡ' ਸ਼ਾਮਲ ਹਨ।
ਇਹ ਵੀ ਪੜ੍ਹੋ-ਦੋਸਾਂਝਾਂਵਾਲਾ ਮੁੜ ਘਿਰਿਆ ਮੁਸ਼ਕਲਾਂ 'ਚ, ਹਾਈਕੋਰਟ ਨੇ ਆਖ਼ੀ ਇਹ ਗੱਲ
1960 ਦੇ ਦਹਾਕੇ ਦੇ ਆਖ਼ਰ ਤੱਕ, ਅਨੀਤਾ ਨੇ ਬੌਬ ਹੋਪ ਨਾਲ USO ਟੂਰ 'ਚ ਹਿੱਸਾ ਲਿਆ, ਵ੍ਹਾਈਟ ਹਾਊਸ 'ਚ ਗਾਇਆ ਅਤੇ 1968 'ਚ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦੋਵਾਂ ਰਾਸ਼ਟਰੀ ਸੰਮੇਲਨਾਂ 'ਚ ਪ੍ਰਦਰਸ਼ਨ ਕੀਤਾ। ਉਹ ਫਲੋਰੀਡਾ ਔਰੇਂਜ ਜੂਸ ਦੀ ਬ੍ਰਾਂਡ ਅੰਬੈਸਡਰ ਵੀ ਬਣੀ ਅਤੇ ਇਸ ਭੂਮਿਕਾ 'ਚ ਬਹੁਤ ਮਸ਼ਹੂਰ ਹੋ ਗਈ। ਹਾਲਾਂਕਿ, 1970 ਦੇ ਦਹਾਕੇ ਦੇ ਆਖ਼ਰ 'ਚ ਉਨ੍ਹਾਂ ਦੇ ਕਰੀਅਰ ਅਤੇ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ। ਆਪਣੇ ਡੂੰਘੇ ਈਸਾਈ ਵਿਸ਼ਵਾਸ ਨੂੰ ਆਧਾਰ ਬਣਾ ਕੇ, ਉਨ੍ਹਾਂ ਨੇ ਮਿਆਮੀ-ਡੇਡ ਕਾਉਂਟੀ 'ਚ ਇੱਕ ਕਾਨੂੰਨ ਨੂੰ ਰੱਦ ਕਰਨ ਲਈ ਮੁਹਿੰਮ ਚਲਾਈ ਜੋ ਲਿੰਗਕ ਪਛਾਣ ਦੇ ਆਧਾਰ 'ਤੇ ਵਿਤਕਰੇ ਨੂੰ ਰੋਕਦਾ। ਇਸ ਤੋਂ ਬਾਅਦ ਉਹ ਦੇਸ਼ ਭਰ 'ਚ ਸਮਲਿੰਗੀ ਅਧਿਕਾਰਾਂ ਲਈ ਵਿਰੋਧ ਪ੍ਰਦਰਸ਼ਨ ਕਰਦੀ ਰਹੀ। ਜਿਸ ਕਾਰਨ ਉਸ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ-ਫੈਨਜ਼ ਦੀ ਦੇਖੋ ਘਟੀਆ ਹਰਕਤ, ਕਰੀਨਾ ਕਪੂਰ ਦਾ ਕੀ ਕੀਤਾ ਹਾਲ
ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਪ੍ਰਚਾਰ ਕੀਤੇ ਉਤਪਾਦਾਂ ਦਾ ਬਾਈਕਾਟ ਕੀਤਾ ਅਤੇ ਉਨ੍ਹਾਂ ਦੇ ਵਿਰੁੱਧ ਮੁਹਿੰਮਾਂ ਚਲਾਈਆਂ। ਇੱਥੋਂ ਤੱਕ ਕਿ ਇੱਕ ਕਾਕਟੇਲ ਡਰਿੰਕ ਦਾ ਨਾਮ ਵੀ ਉਨ੍ਹਾਂ ਦੇ ਨਾਮ ਤੇ ਰੱਖਿਆ ਗਿਆ ਸੀ, ਜਿਸ ਵਿੱਚ ਸੰਤਰੇ ਦੇ ਜੂਸ ਦੀ ਜਗ੍ਹਾ ਸੇਬ ਦਾ ਜੂਸ ਵਰਤਿਆ ਜਾਂਦਾ ਸੀ। ਇਸ ਵਿਰੋਧਾਭਾਸ ਨੇ ਉਨ੍ਹਾਂ ਦੇ ਮਨੋਰੰਜਨ ਕਰੀਅਰ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਪਹਿਲੇ ਪਤੀ, ਬੌਬ ਗ੍ਰੀਨ ਨਾਲ ਉਨ੍ਹਾਂ ਦਾ ਵਿਆਹ ਟੁੱਟ ਗਿਆ ਅਤੇ ਬਾਅਦ 'ਚ ਉਸ ਨੂੰ ਦੀਵਾਲੀਆ ਘੋਸ਼ਿਤ ਕਰ ਦਿੱਤਾ ਗਿਆ।ਹਾਲ ਹੀ ਦੇ ਸਾਲਾਂ 'ਚ ਉਨ੍ਹਾਂ ਨੇ 'ਅਨੀਤਾ ਬ੍ਰਾਇਨਟ ਮਿਨਿਸਟ੍ਰੀਜ਼ ਇੰਟਰਨੈਸ਼ਨਲ' ਦੀ ਅਗਵਾਈ ਕੀਤੀ। ਉਨ੍ਹਾਂ ਦੇ ਦੂਜੇ ਪਤੀ, ਨਾਸਾ ਦੇ ਟੈਸਟ ਪੁਲਾੜ ਯਾਤਰੀ ਚਾਰਲਸ ਹੌਬਸਨ ਡ੍ਰਾਈ ਦੀ ਪਿਛਲੇ ਸਾਲ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਅਨੁਸਾਰ, ਅਨੀਤਾ ਆਪਣੇ ਪਿੱਛੇ ਚਾਰ ਬੱਚੇ, ਦੋ ਮਤਰੇਈਆਂ ਧੀਆਂ ਅਤੇ ਸੱਤ ਪੋਤੇ-ਪੋਤੀਆਂ ਛੱਡ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਤੇ ਪੰਜਾਬ ਸਰਕਾਰ ਦੀ ਕੇਂਦਰ ਨੂੰ ਚਿੱਠੀ, ਜਾਣੋ ਅੱਜ ਦੀਆਂ ਟੌਪ 10 ਖਬਰਾਂ
NEXT STORY