ਮੁੰਬਈ- 5 ਸਤੰਬਰ ਨੂੰ ਅੱਜ ਪੂਰਾ ਦੇਸ਼ ਅਧਿਆਪਕ ਦਿਵਸ ਮਨਾ ਰਿਹਾ ਹੈ। ਅਜਿਹੇ ’ਚ ਮਸ਼ਹੂਰ ਅਦਾਕਾਰ ਅਨੁਪਮ ਖ਼ੇਰ ਨੇ ਆਪਣੇ ਮੈਂਟਰ ਉਰਫ਼ ਦੋਸਤ ਹੇਮੇਂਦਰ ਭਾਟੀਆ ਨੂੰ ਸ਼ਰਧਾਂਜਲੀ ਦਿੱਤੀ ਹੈ। ਆਪਣੀ ਯਾਦ ’ਚ ਅਨੁਪਮ 6 ਸਤੰਬਰ ਨੂੰ ਇਕ ਛੋਟਾ ਜਿਹਾ ਜਸ਼ਨ ਵੀ ਮਨਾ ਰਹੇ ਹਨ ਜਿਸ ਲਈ ਉਹ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਸੱਦਾ ਦੇ ਰਹੇ ਹਨ। ਅਨੁਪਮ ਖ਼ੇਰ ਅਤੇ ਹੇਮੇਂਦਰ ਭਾਟੀਆ ਸਤੰਬਰ 1979 ’ਚ ਬੀ.ਐੱਨ.ਏ ’ਚ ਮਿਲੇ ਸਨ। ਅਧਿਆਪਕ ਵਜੋਂ ਅਨੁਪਮ ਦੀ ਇਹ ਪਹਿਲੀ ਨੌਕਰੀ ਸੀ। ਰਾਜ ਬਿਸਾਰੀਆ ਦੀ ਅਗਵਾਈ ਹੇਠ ਦੋਵੇਂ ਫੈਕਲਟੀ ਵਜੋਂ ਇਕੱਠੇ ਸਰਗਰਮ ਰਹੇ। ਅਨੁਪਮ ਖ਼ੇਰ ਨੇ ਸੋਸ਼ਲ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਕੂ ਐਪ ’ਤੇ ਇਕ ਗੱਲ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : ਸੋਨੂੰ ਸੂਦ ਨੇ ਆਪਣੇ ਪਰਿਵਾਰ ਨਾਲ ਬੱਪਾ ਨੂੰ ਦਿੱਤੀ ਵਿਦਾਈ, ਪਤਨੀ ਗਣੇਸ਼ ਜੀ ਦੇ ਕੰਨ ’ਚ ਕੁਝ ਬੋਲਦੀ ਆਈ ਨਜ਼ਰ
ਅਨੁਪਮ ਖੇਰ ਨੇ ਲਿਖਿਆ ਕਿ ‘ਇਸ TeachersDay ’ਤੇ ਅਸੀਂ actorprepares ਵਿਖੇ ਆਪਣੇ ਪਿਆਰੇ ਅਧਿਆਪਕ ਭਾਟੀਆ ਸਾਹਬ ਦੇ ਜੀਵਨ ਅਤੇ ਸਮੇਂ ਦਾ ਜਸ਼ਨ ਮਨਾ ਰਹੇ ਹਾਂ। ਜੋ ਹਾਲ ਹੀ ’ਚ ਸਾਨੂੰ ਛੱਡ ਗਏ ਹਨ। ਉਨ੍ਹਾਂ ਨੇ ਆਪਣੀ ਗਿਆਨ ਅਤੇ ਹਾਸੇ ਨਾਲ ਹਜ਼ਾਰਾਂ ਵਿਦਿਆਰਥੀਆਂ ਦੇ ਜੀਵਨ ਨੂੰ ਛੂਹ ਲਿਆ, ਜਦੋਂ ਮੈਂ 2005 ’ਚ ਸਕੂਲ ਸ਼ੁਰੂ ਕੀਤਾ ਸੀ ਤਾਂ ਉਹ ਮੇਰੇ ਪਹਿਲੇ ਅਧਿਆਪਕ ਅਤੇ ਡੀਨ ਸਨ, ਅਧਿਆਪਕ ਦਿਵਸ ਦੀਆਂ ਮੁਬਾਰਕਾਂ।’
ਦੱਸ ਦੇਈਏ ਕਿ ਹੇਮੇਂਦਰ ਭਾਟੀਆ ਦੀ ਮੰਗਲਵਾਰ 30 ਅਗਸਤ 2022 ਦੀ ਸਵੇਰ ਨੂੰ ਮੁੰਬਈ ’ਚ ਦਿਹਾਂਤ ਹੋ ਗਈ ਸੀ। ਬਾਲੀਵੁੱਡ ਦੇ ਦਿੱਗਜ ਅਦਾਕਾਰ ਲੇਖਕ, ਨਿਰਦੇਸ਼ਕ ਅਤੇ FTII ਦੇ ਸਾਬਕਾ ਵਿਦਿਆਰਥੀ ਹੇਮੇਂਦਰ ਨੇ ਆਈ ਡਿਡ ਨਾਟ ਕਿਲ ਗਾਂਧੀ, ਸੱਤਾ ਅਤੇ ਫ਼ਿਲਮਾਂ ’ਚ ਕੰਮ ਕੀਤਾ ਹੈ। ਉਨ੍ਹਾਂ ਨਵਾਜ਼ੂਦੀਨ ਸਿੱਦੀਕੀ ਅਤੇ ਦੀਪਿਕਾ ਪਾਦੂਕੋਣ ਨੂੰ ਵੀ ਐਕਟਿੰਗ ਸਿਖਾਈ ਹੈ।
ਇਹ ਵੀ ਪੜ੍ਹੋ : ਮਨੀਸ਼ ਪਾਲ ਦੀ ਧੀ ਨੂੰ ਦੇਖ ਲੋਕ ਰਹਿ ਗਏ ਹੈਰਾਨ, ਹਰ ਪਾਸੇ ਹੋ ਰਹੀਆਂ ਸਾਇਸ਼ਾ ਪਾਲ ਦੀਆਂ ਚਰਚਾਵਾਂ
ਵੀਡੀਓ ਸਾਂਝੀ ਕਰਦੇ ਹੋਏ ਅਨੁਪਮ ਖੇਰ ਕੁਝ ਗੱਲਾਂ ਹੋਰ ਵੀ ਲਿਖਿਆ ਹਨ ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ‘ਭਾਟੀਆ ਸਾਹਿਬ ਅਤੇ ਮੈਂ 1979 ’ਚ ਲਖਨਊ ’ਚ ਅਧਿਆਪਕ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਸ ਸਮੇਂ ਮੇਰੀ ਉਮਰ 24 ਸਾਲ ਸੀ ਅਤੇ ਉਹ ਮੈਨੂੰ ਖ਼ੇਰ ਸਾਹਬ ਕਹਿੰਦੇ ਸਨ। ਮੈਨੂੰ ‘ਦਿ ਸਕੂਲ ਫ਼ਾਰ ਐਕਟਰਸ’ ਸਥਾਪਤ ਕਰਨ ’ਚ ਉਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ।’
ਅਨੁਪਮ ਖੇਰ ਨੇ ਅੱਗੇ ਕਿਹਾ ‘ਕਿ ਉਹ ਹੁਣ ਸਾਡੇ ਨਾਲ ਨਹੀਂ ਰਹੇ। ਕੁਝ ਸਮਾਂ ਪਹਿਲਾਂ ਉਹ ਸਾਨੂੰ ਛੱਡ ਗਏ ਸਨ। ਉਨ੍ਹਾਂ ਦੀ ਯਾਦ ’ਚ ਅਸੀਂ 6 ਸਤੰਬਰ, 2022 ਨੂੰ ਸ਼ਾਮ 4:30 ਵਜੇ ਉਸਦੀ ਖੂਬਸੂਰਤ ਜ਼ਿੰਦਗੀ ਦਾ ਜਸ਼ਨ ਮਨਾਵਾਂਗੇ। ਕਿਰਪਾ ਕਰਕੇ ਮੁਕਤੀ ਕਲਚਰਲ ਹੱਬ ’ਚ ਸਾਡੇ ਨਾਲ ਜੁੜੋ।’
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੀ ਸਟਾਰ ਕਾਸਟ, ਦੇਖੋ ਤਸਵੀਰਾਂ
NEXT STORY