ਨਵੀਂ ਦਿੱਲੀ– ਸੋਸ਼ਲ ਮੀਡੀਆ 'ਤੇ ਅਕਸਰ ਹਸਤੀਆਂ ਦੀਆਂ 'ਲੁਕ-ਅਲਾਈਕਸ' (ਇਕੋ ਜਿਹੇ ਦਿੱਖ ਵਾਲੇ ਲੋਕਾਂ) ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਅਮਰੀਕੀ ਸਿੰਗਰ ਜੂਲੀਆ ਮਾਇਕਲਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਵੇਖਣ ਮਗਰੋਂ ਲੋਕ ਅਨੁਸ਼ਕਾ ਸ਼ਰਮਾ ਦੀ ਹਮਸ਼ਕਲ ਦੱਸ ਰਹੇ ਹਨ।
ਇਹ ਵੀ ਪੜ੍ਹੋ: ਸਟੇਜ 'ਤੇ ਪਰਫਾਰਮ ਕਰਦੀ ਧੜੰਮ ਡਿੱਗੀ 'ਵਾਕਾ-ਵਾਕਾ' ਵਾਲੀ ਮਸ਼ਹੂਰ ਸਿੰਗਰ ! ਵੀਡੀਓ ਹੋਈ ਵਾਇਰਲ
ਇੰਟਰਨੈੱਟ 'ਤੇ ਵਾਇਰਲ ਹੋ ਰਹੀ ਤਸਵੀਰ ਵਿੱਚ ਜੂਲੀਆ ਦੇ ਵਾਲਾਂ ਦਾ ਰੰਗ ਗਰੇਅ ਹੈ ਅਤੇ ਉਸ ਨੇ ਨੱਕ ਵਿੱਚ ਨੱਥਨੀ ਪਾਈ ਹੋਈ ਹੈ। ਇਹ ਤਸਵੀਰ ਵੇਖਣ ਮਗਰੋਂ ਲੋਕਾਂ ਨੇ ਉਨ੍ਹਾਂ ਦੀ ਬੀ-ਟਾਊਨ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਮੈਂਟ ਕਰਦਿਆਂ ਲਿਖਿਆ: “ਇਹ ਤਾਂ ਅਨੁਸ਼ਕਾ ਦੀ ਡੁਪਲੀਕੇਟ ਲੱਗਦੀ ਹੈ!” ਇੱਕ ਹੋਰ ਯੂਜ਼ਰ ਨੇ ਮਜ਼ਾਕ 'ਚ ਲਿਖਿਆ, “ਕਿਧਰੇ ਵਿਰਾਟ ਕੋਹਲੀ ਵੀ ਕਨਫਿਊਜ਼ ਨਾ ਹੋ ਜਾਏ!” ਕਿਸੇ ਹੋਰ ਨੇ ਅਨੁਸ਼ਕਾ ਸ਼ਰਮਾ ਨੂੰ ਟੈਗ ਕਰਦੇ ਹੋਏ ਲਿਖਿਆ, “ਅਨੁਸ਼ਕਾ ਸ਼ਰਮਾ ਤੁਹਾਡੀ ਜੁੜਵਾ ਭੈਣ ਲੱਭ ਗਈ ਹੈ।”

ਇਹ ਵੀ ਪੜ੍ਹੋ: ਮੈਦਾਨ 'ਚ ਰੋਮਾਂਸ, RCB ਦੀ ਜਿੱਤ ਮਗਰੋਂ ਖੁਸ਼ੀ 'ਚ ਇਕ-ਦੂਜੇ ਨੂੰ ਫਲਾਇੰਗ ਕਿੱਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੰਡਨ ਦੀ ਸਭ ਤੋਂ ਮਹਿੰਗੀ ਕੌਫੀ ਦਾ ਮਜ਼ਾ ਲੈਂਦੇ ਦਿਖੇ ਦਿਲਜੀਤ, ਹਰ ਘੁੱਟ ਦੀ ਕੀਮਤ ਉਡਾ ਦੇਵੇਗੀ ਹੋਸ਼
NEXT STORY