ਮੁੰਬਈ- ਆਪਣੇ ਟਵੀਟ 'ਚ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦਾ ਨਾਂ ਗਲਤ ਲਿਖਣ ਕਾਰਨ ਵਿਵਾਦਾਂ 'ਚ ਫਸੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਅੱਜ ਆਪਣੀ ਗਲਤੀ ਮੰਨਦਿਆਂ ਇਸ ਨੂੰ ਅਣਜਾਣੇ ਵਿਚ ਹੋਈ ਗਲਤੀ ਦੱਸਿਆ ਹੈ। ਇਕ ਇਵੈਂਟ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਅਨੁਸ਼ਕਾ ਨੇ ਕਿਹਾ ਕਿ ਉਸ ਦੀਆਂ ਭਾਵਨਾਵਾਂ ਤੇ ਇਰਾਦੇ ਨੂੰ ਗਲਤ ਢੰਗ ਨਾਲ ਨਹੀਂ ਲਿਆ ਜਾਣਾ ਚਾਹੀਦਾ।
ਸੋਮਵਾਰ ਨੂੰ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਦਿਹਾਂਤ 'ਤੇ ਦੁੱਖ ਸਾਂਝਾ ਕਰਦਿਆਂ ਅਨੁਸ਼ਕਾ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ 'ਤੇ ਮਿਸਾਈਲ ਮੈਨ ਦਾ ਨਾਂ ਗਲਤ ਲਿਖ ਦਿੱਤਾ ਸੀ। ਅਨੁਸ਼ਕਾ ਨੇ ਏ. ਪੀ. ਜੇ. ਦੀ ਜਗ੍ਹਾ ਏ. ਬੀ. ਜੇ. ਲਿਖ ਦਿੱਤਾ ਤੇ ਕਲਾਮ ਤੋਂ ਬਾਅਦ ਆਜ਼ਾਦ ਵੀ ਜੋੜ ਦਿੱਤਾ। ਇਸ ਟਵੀਟ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਿਆ ਹੋਈ, ਇਥੋਂ ਤਕ ਕਿ ਉਸ ਦੇ ਫੈਨਜ਼ ਨੇ ਵੀ ਅਨੁਸ਼ਕਾ ਨੂੰ ਆਪਣਾ ਟਵੀਟ ਸੰਭਾਲ ਕੇ ਲਿਖਣ ਦੀ ਹਦਾਇਤ ਦਿੱਤੀ।
ਅਕਸ਼ੇ ਕੁਮਾਰ ਨਾਲ ਹੁਣ ਦਿਲਜੀਤ ਦੁਸਾਂਝ ਮਚਾਉਣਗੇ ਧਮਾਲ!
NEXT STORY