ਮੁੰਬਈ- ਅਦਾਕਾਰਾ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਚਕਦਾ ਐਕਸਪ੍ਰੈਸ' ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਇਸ ਫਿਲਮ ਨਾਲ ਅਦਾਕਾਰਾ 3 ਸਾਲ ਬਾਅਦ ਪਰਦੇ 'ਤੇ ਵਾਪਸੀ ਕਰ ਰਹੀ ਹੈ। ਅਨੁਸ਼ਕਾ ਨੇ ਮਾਰਚ 'ਚ ਦੱਸਿਆ ਕਿ ਉਹ ਫਿਲਮਾਂ ਪ੍ਰਡਿਊਸ ਨਹੀਂ ਕਰੇਗੀ ਸਿਰਫ ਐਕਟਿੰਗ ਹੀ ਕਰੇਗੀ। ਮਾਂ ਬਣਨ ਤੋਂ ਬਾਅਦ ਅਨੁਸ਼ਕਾ ਅਦਾਕਾਰਾ ਹੀ ਬਣਨਾ ਚਾਹੁੰਦੀ ਹੈ ਅਤੇ ਆਪਣੇ ਜੀਵਨ 'ਚ ਅੱਗੇ ਵਧਣਾ ਚਾਹੁੰਦੀ ਹਾਂ। ਹਾਲਾਂਕਿ ਧੀ ਵਾਮਿਕਾ ਦੇ ਜੀਵਨ 'ਚ ਆਉਣ ਤੋਂ ਬਾਅਦ ਹੁਣ ਕੰਮ 'ਤੇ ਪਰਤਣ 'ਚ ਅਦਾਕਾਰਾ ਨੂੰ ਮੁਸ਼ਕਿਲ ਹੋ ਰਹੀ ਹੈ। ਹਾਲ ਹੀ 'ਚ ਅਨੁਸ਼ਕਾ ਨੇ ਕੰਮਕਾਜ਼ੀ ਔਰਤਾਂ ਨੂੰ ਲੈ ਕੇ ਇਕ ਗੱਲ ਆਖੀ ਹੈ।
ਅਨੁਸ਼ਕਾ ਨੇ ਕਿਹਾ-'ਮੈਂ ਆਪਣੀ ਜ਼ਿੰਦਗੀ ਨੂੰ ਇੰਜੁਆਏ ਕਰਨਾ ਚਾਹੁੰਦੀ ਹਾਂ। ਮੈਨੂੰ ਫਿਲਮਾਂ 'ਚ ਅਭਿਨੈ ਕਰਨ 'ਚ ਮਜ਼ਾ ਆਉਂਦਾ ਹੈ। ਮੈਂ ਇਸ ਨੂੰ ਕਦੇ ਨਹੀਂ ਛੱਡਾਂਗੀ, ਪਰ ਨਿਸ਼ਚਿਤ ਰੂਪ ਨਾਲ ਔਰਤਾਂ ਲਈ ਕੰਮ ਅਤੇ ਜ਼ਿੰਦਗੀ ਦੇ ਵਿਚਾਲੇ ਬੈਲੇਂਸ ਬਣਾਉਣਾ ਔਖਾ ਹੈ। ਇਹ ਇਹ ਚੂਹਾ ਦੌੜ ਹੈ ਅਤੇ ਤੁਹਾਨੂੰ ਸਿਰਫ ਇਸ ਦਾ ਹਿੱਸਾ ਬਣਨਾ ਹੈ, ਪਰ ਮੈਂ ਚੂਹੇ ਦੀ ਦੌੜ ਦੀ ਤੁਲਨਾ 'ਚ ਜ਼ਿਆਦਾ ਤੇਜ਼ ਹਾਂ'। ਅਨੁਸ਼ਕਾ ਨੇ ਅੱਗੇ ਕਿਹਾ- 'ਮੈਨੂੰ ਨਹੀਂ ਲੱਗਦਾ ਕਿ ਲੋਕ ਇਕ ਕੰਮਕਾਜ਼ੀ ਮਾਂ ਦੇ ਜੀਵਨ ਅਤੇ ਭਾਵਨਾਵਾਂ ਨੂੰ ਸਮਝਦੇ ਹਨ ਕਿਉਂਕਿ ਪੁਰਸ਼ ਪ੍ਰਧਾਨ ਹੈ ਪਰ ਮੈਂ ਤਾਂ ਇਕ ਔਰਤ ਹਾਂ, ਤਾਂ ਵੀ ਜਦੋਂ ਤੱਕ ਮੈਂ ਮਾਂ ਨਹੀਂ ਬਣ ਗਈ, ਉਦੋਂ ਤੱਕ ਮੈਂ ਵੀ ਇਸ ਨੂੰ ਸਮਝ ਨਹੀਂ ਪਾਈ। ਅੱਜ ਮੇਰੇ ਕੋਲ ਔਰਤਾਂ ਲਈ ਬਹੁਤ ਸਨਮਾਨ ਅਤੇ ਪਿਆਰ ਦੀ ਮਜ਼ਬੂਤ ਭਾਵਨਾ ਹੈ। ਮੈਂ ਹਮੇਸ਼ਾ ਔਰਤਾਂ ਲਈ ਗੱਲ ਕੀਤੀ ਹੈ ਪਰ ਕਾਰਨ ਦੇ ਲਈ ਪਿਆਰ ਅਤੇ ਕਰੂਣਾ ਮਹਿਸੂਸ ਕਰਨਾ ਇਸ ਨੂੰ ਬਹੁਤ ਸ਼ਕਤੀਸ਼ਾਲੀ ਬਣਾਉਂਦਾ ਹੈ'।
ਇਸ ਤੋਂ ਇਲਾਵਾ ਅਨੁਸ਼ਕਾ ਨੇ ਕਿਹਾ-'ਕਾਸ਼ ਔਰਤਾਂ ਨੂੰ ਉਨ੍ਹਾਂ ਦੇ ਵਰਕਪਲੇਸ ਤੋਂ ਜ਼ਿਆਦਾ ਸਪੋਰਟ ਮਿਲਦਾ, ਜਦੋਂਕਿ ਮੈਂ ਅਜਿਹੇ ਕਈ ਮਰਦਾਂ ਨੂੰ ਜਾਣਦੀ ਹਾਂ ਜੋ ਔਰਤਾਂ ਦੇ ਪ੍ਰਤੀ ਦਿਆਲੂ ਅਤੇ ਹਮਦਰਦੀ ਰੱਖਦੇ ਹਨ। ਕਾਸ਼ ਅਸੀਂ ਸਮੂਹਿਕ ਰੂਪ ਨਾਲ ਇਸ ਗੱਲ 'ਤੇ ਜ਼ਿਆਦਾ ਧਿਆਨ ਦਿੰਦੇ ਕਿ ਦੁਨੀਆ ਲਈ ਇਕ ਬੱਚੇ ਦਾ ਪਾਲਨ-ਪੋਸ਼ਣ ਕਿੰਨਾ ਮਹੱਤਵਪੂਰਨ ਹੈ'। ਦੱਸ ਦੇਈਏ ਕਿ ਅਨੁਸ਼ਕਾ ਨੇ ਸਾਲ 2017 'ਚ ਵਿਰਾਟ ਕੋਹਲੀ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ 2021 'ਚ ਉਨ੍ਹਾਂ ਨੇ ਧੀ ਵਾਮਿਕਾ ਦਾ ਸਵਾਗਤ ਕੀਤਾ।
ਸੋਨਮ ਕਪੂਰ ਨਾਲ ਤੁਲਨਾ ਹੋਣ ’ਤੇ ਭੜਕੀ ਰਵੀਨਾ ਟੰਡਨ,ਟ੍ਰੋਲ ਕਰਨ ਵਾਲਿਆਂ ਲਈ ਕੀਤਾ ਟਵੀਟ
NEXT STORY