ਮੁੰਬਈ: ਪੂਰੇ ਦੇਸ਼ ’ਚ ਫੈਲ ਚੁੱਕੀ ਕੋਰੋਨਾ ਮਹਾਮਾਹੀ ਨਾਲ ਇਸ ਸਮੇਂ ਦੇਸ਼ ਦੇ ਹਰ ਸੂਬੇ ’ਚ ਹਾਲਾਤ ਵਿਗੜ ਰਹੇ ਹਨ। ਹਰ ਪਾਸੇ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ। ਉੱਧਰ ਇਸ ਦੌਰਾਨ ਲੋਕਾਂ ਦੀ ਮਦਦ ਲਈ ਅਦਾਕਾਰ ਅਰਜੁਨ ਕਪੂਰ ਅਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਕਪੂਰ ਨੇ 1 ਕਰੋੜ ਰੁਪਏ ਦਾਨ ਕੀਤੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੇ 30 ਹਜ਼ਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਹੈ। ਦੱਸ ਦੇਈਏ ਕਿ ਇਹ ਮਦਦ ਅਰਜੁਨ ਨੇ ਆਨਲਾਈਨ ਸੈਲੇਬਰਿਟੀ ਫੰਡਰੇਜਿੰਗ ਪਲੇਟਫਾਰਮ ‘ਫੈਨਕਾਇੰਡ’ ਦੇ ਰਾਹੀਂ ਕੀਤੀ ਹੈ।
ਮੁਸ਼ਕਿਲ ਸਮੇਂ ’ਚ ਸਾਨੂੰ ਸਭ ਨੂੰ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ
ਇਸ ’ਤੇ ਗੱਲ ਕਰਦੇ ਹੋਏ ਅਰਜੁਨ ਨੇ ਕਿਹਾ ਕਿ ਇਸ ਮਹਾਮਾਰੀ ਨੇ ਪੂਰੇ ਦੇਸ਼ ਨੂੰ ਦੁੱਖਾਂ ਦੇ ਖੂਹ ’ਚ ਧਕੇਲ ਦਿੱਤਾ ਹੈ ਅਤੇ ਇਸ ਨੇ ਹੀ ਸਾਨੂੰ ਅੱਗੇ ਵਧਣ ਅਤੇ ਦੂਜਿਆਂ ਦੀ ਮਦਦ ਕਰਨ ਲਈ ਉਤਸ਼ਾਹਿਤ ਵੀ ਕੀਤਾ ਹੈ। ਅਜਿਹੇ ’ਚ ਅਸੀਂ ਫੈਨਕਾਇੰਡ ਦੇ ਰਾਹੀਂ ਲੋਕਾਂ ਦੀ ਮਦਦ ਕੀਤੀ ਹੈ ਅਤੇ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅਸੀਂ ਇਸ ਮੁਸ਼ਕਿਲ ਸਮੇਂ ’ਚ ਇਕ ਕਰੋੜ ਰੁਪਏ ਇਕੱਠੇ ਕੀਤੇ ਹਨ।
ਜ਼ਿੰਦਗੀ ਭਰ ਦੀ ਕਮਾਈ ਨਾਲ ਕੀਤੀ ਲੋਕਾਂ ਦੀ ਮਦਦ
ਅਰਜੁਨ ਕਪੂਰ ਨੇ ਇਹ ਵੀ ਦੱਸਿਆ ਕਿ ਮੈਂ ਆਪਣੇ ਜੀਵਨ ਭਰ ਦੀ ਕਮਾਈ ਇਸ ਪਲੇਟਫਾਰਮ ਨੂੰ ਬਣਾਉਣ ’ਚ ਲਗਾ ਦਿੱਤੀ ਹੈ ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਜਿਸ ਦੇ ਰਾਹੀਂ ਅਸੀਂ ਕੁਝ ਮਜ਼ਬੂਤ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਪਾਵਾਂਗੇ।
ਪ੍ਰਵਾਸੀ ਮਜ਼ਦੂਰਾਂ ਨੂੰ ਮਿਲੇਗੀ ਪੈਸਿਆਂ ਦੀ ਮਦਦ
ਅਸੀਂ ਲੋਕਾਂ ਨੂੰ ਮਹੀਨੇ ਦੇ ਰਾਸ਼ਨ ਦੇ ਨਾਲ ਖਾਣੇ ਦੀ ਮੀਲਸ ਅਤੇ ਕੁਝ ਪ੍ਰਵਾਸੀ ਮਜ਼ਦੂਰਾਂ ਨੂੰ ਪੈਸੇ ਵੀ ਦਿੱਤੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਹਾਈਜੀਨ ਕਿਟਸ ਵੀ ਦਿੱਤੀਆਂ ਗਈਆਂ ਹਨ। ਅਜਿਹਾ ਕਰਕੇ ਅੱਜ ਮੇਰੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲ ਰਹੀ ਹੈ।
ਵਿਰਾਟ ਕੋਹਲੀ ਨੇ ਪਤਨੀ ਲਈ ਗਾਇਆ ਰੋਮਾਂਟਿਕ ਗੀਤ, ਸੁਣ ਭਾਵੁਕ ਹੋਈ ਅਨੁਸ਼ਕਾ ਦੇ ਨਿਕਲੇ ਹੰਝੂ (ਵੀਡੀਓ)
NEXT STORY