ਮੁੰਬਈ (ਬਿਊਰੋ)– ‘ਕੁੱਤੇ’ ਦੇ ਟਰੇਲਰ ਨੂੰ ਦਰਸ਼ਕਾਂ ਤੇ ਮੀਡੀਆ ਵਲੋਂ ਮਿਲ ਰਹੇ ਹੁੰਗਾਰੇ ਤੋਂ ਅਰਜੁਨ ਕਪੂਰ ਬਹੁਤ ਖ਼ੁਸ਼ ਹਨ। ਇਸ ਟਰੇਲਰ ਨੂੰ ਲਾਂਚ ਕੀਤਾ ਗਿਆ ਸੀ, ਜਿਸ ਦੀ ਸਾਰਿਆਂ ਵਲੋਂ ਪ੍ਰਸ਼ੰਸਾ ਕੀਤੀ ਗਈ ਹੈ ਕਿਉਂਕਿ ਲੋਕਾਂ ਨੂੰ ਫ਼ਿਲਮ ਦੀ ਕਹਾਣੀ, ਸ਼ਾਨਦਾਰ ਕਾਸਟ ਤੇ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਫ਼ਿਲਮ ’ਚ ਦੇਖਣ ਨੂੰ ਮਿਲੇਗਾ।
ਇਹ ਖ਼ਬਰ ਵੀ ਪੜ੍ਹੋ : ਪ੍ਰਾਈਮ ਵੀਡੀਓ 'ਤੇ ਇਸ ਦਿਨ ਤੋਂ ਮੁਫ਼ਤ ਹੋ ਜਾਵੇਗੀ ਅਕਸ਼ੈ ਕੁਮਾਰ ਦੀ ਫ਼ਿਲਮ 'ਰਾਮ ਸੇਤੂ'
ਇਸ ਦੇ ਨਾਲ ਹੀ ਲੋਕਾਂ ਨੂੰ ‘ਸੰਦੀਪ ਔਰ ਪਿੰਕੀ ਫਰਾਰ’ ਤੋਂ ਬਾਅਦ ਅਰਜੁਨ ਕਪੂਰ ਦਾ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਇਸ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਅਰਜੁਨ ਦਾ ਕਹਿਣਾ ਹੈ ਕਿ ਲੋਕਾਂ ਦੇ ਨਾਲ-ਨਾਲ ਮੀਡੀਆ ਤੇ ਇੰਡਸਟਰੀ ਨੇ ‘ਕੁੱਤੇ’ ਦੇ ਟਰੇਲਰ ਨੂੰ ਬਹੁਤ ਪਸੰਦ ਕੀਤਾ ਹੈ ਤੇ ਇਹ ਦੇਖਣਾ ਸੱਚਮੁੱਚ ਉਤਸ਼ਾਹਜਨਕ ਹੈ, ਉਹ ਮੈਨੂੰ ਇਸ ਫ਼ਿਲਮ ’ਚ ਦੇਖਣ ਲਈ ਉਤਸ਼ਾਹਿਤ ਹਨ।
ਮੈਂ ਮਹਿਸੂਸ ਕੀਤਾ ਹੈ ਕਿ ਲੋਕ ਮੇਰੇ ਤੋਂ ਵਿਸ਼ਵਾਸਯੋਗ ਪ੍ਰਦਰਸ਼ਨ ਚਾਹੁੰਦੇ ਹਨ ਤੇ ਉਹ ਚਾਹੁੰਦੇ ਹਨ ਕਿ ਮੈਂ ਇਸ ਲਈ ਆਪਣੇ ਆਪ ਨੂੰ ਅੱਗੇ ਵਧਾਵਾਂ।
ਦੱਸ ਦੇਈਏ ਕਿ ਫ਼ਿਲਮ ’ਚ ਅਰਜੁਨ ਕਪੂਰ ਤੋਂ ਇਲਾਵਾ ਨਸੀਰੂਦੀਨ ਸ਼ਾਹ, ਤੱਬੂ, ਕੋਂਕਨਾ ਸੇਨ ਸ਼ਰਮਾ, ਕੁਮੁਦ ਮਿਸ਼ਰਾ, ਰਾਧਿਕਾ ਮਦਾਨ ਤੇ ਸ਼ਾਰਦੁਲ ਭਾਰਦਵਾਜ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਾਈਮ ਵੀਡੀਓ 'ਤੇ ਇਸ ਦਿਨ ਤੋਂ ਮੁਫ਼ਤ ਹੋ ਜਾਵੇਗੀ ਅਕਸ਼ੈ ਕੁਮਾਰ ਦੀ ਫ਼ਿਲਮ 'ਰਾਮ ਸੇਤੂ'
NEXT STORY