ਮੁੰਬਈ : ਫਿਲਮ '2 ਸਟੇਟਸ' ਵਿਚ ਆਈ.ਆਈ.ਐੱਮ. ਵਿਦਿਆਰਥੀ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਅਦਕਾਰ ਅਰਜੁਨ ਕਪੂਰ ਆਰ. ਬਾਲਕੀ ਦੀ ਆਉਣ ਵਾਲੀ ਫਿਲਮ 'ਕੀ ਐਂਡ ਕਾ' ਵਿਚ ਇਕ ਘਰੇਲੂ ਪਤੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ, ''ਮੇਰਾ ਕਿਰਦਾਰ ਕਬੀਰ ਇੱਛਾਵਾਦੀ ਨਹੀਂ ਹੈ, ਜੋ ਮੈਥੋਂ ਬਿਲਕੁਲ ਵੱਖਰਾ ਹੈ। ਇਸ ਲਈ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਉਸ ਵਰਗਾ ਹਾਂ।''
ਫਿਲਮ 'ਚ ਇਹ 30 ਸਾਲਾ ਅਦਾਕਾਰ ਕਰੀਨਾ ਕਪੂਰ ਦੇ ਪਤੀ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਆਈ.ਆਈ.ਟੀ. ਗ੍ਰੈਜੂਏਟ ਹੈ, ਜਦਕਿ ਕਰੀਨਾ ਇਕ ਨੌਕਰੀਸ਼ੁਦਾ ਔਰਤ ਦੇ ਕਿਰਦਾਰ 'ਚ ਨਜ਼ਰ ਆਵੇਗੀ।
ਆਪਣੇ ਕਿਰਦਾਰ ਬਾਰੇ ਅਰਜੁਨ ਨੇ ਕਿਹਾ, ''ਮੇਰਾ ਕਿਰਦਾਰ ਵੱਡਾ ਹੋ ਕੇ ਇਕ ਪਿਤਾ ਵਾਂਗ ਨਹੀਂ, ਸਗੋਂ ਮਾਂ ਵਾਂਗ ਬਣਨਾ ਚਾਹੁੰਦਾ ਹੈ ਪਰ ਉਹ ਕੰਮ ਕਰਨ ਵਾਲੇ ਲੋਕਾਂ ਦਾ ਸਤਿਕਾਰ ਕਰਦਾ ਹੈ। ਉਹ ਆਲਸੀ ਹੈ। ਉਹ ਆਈ.ਆਈ.ਟੀ. ਤੋਂ ਪੜ੍ਹਿਆ-ਲਿਖਿਆ ਹੈ ਪਰ ਉਸ ਦਾ ਰਸਤਾ ਸਪੱਸ਼ਟ ਹੈ।
ਅਰਜੁਨ ਨੇ ਕਿਹਾ ਕਿ ਫਿਲਮ 'ਕੀ ਐਂਡ ਕਾ' ਵਿਚ ਇਹ ਤੱਥ ਦੇਖਣਾ ਕਿ ਪਤੀ ਘਰ 'ਚ ਹੈ ਅਤੇ ਪਤਨੀ ਕੰਮ ਕਰ ਰਹੀ ਹੈ, ਇਸ ਤੋਂ ਵਧੇਰੇ ਮਹੱਤਵਪੂਰਨ ਇਸ 'ਚ ਵਿਆਹ ਦੀ ਧਾਰਨਾ ਨੂੰ ਸਮਝਣਾ ਹੈ। ਫਿਲਮ 'ਕੀ ਐਂਡ ਕਾ' ਵਿਚ ਮੈਗਾਸਟਾਰ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਦੀਆਂ ਵੀ ਮਹਿਮਾਨ ਭੂਮਿਕਾਵਾਂ ਹਨ।
ਪਾਕਿਸਤਾਨ ਨੇ ਲਗਾਈ ਸੋਨਮ ਕਪੂਰ ਦੀ ਫਿਲਮ 'ਨੀਰਜਾ' 'ਤੇ ਪਾਬੰਦੀ
NEXT STORY