ਕਰਾਚੀ : ਪੈਨ ਐੱਮ ਉਡਾਨ ਦੇ ਕਰਾਚੀ ਹਵਾਈ ਅੱਡੇ ਤੋਂ 1986 'ਚ ਹਾਈਜੈਕ ਹੋਣ ਦੀ ਸੱਚੀ ਘਟਨਾ 'ਤੇ ਅਧਾਰਿਤ ਸੋਨਮ ਕਪੂਰ ਸਟਾਰਰ ਫਿਲਮ 'ਨੀਰਜਾ' 'ਤੇ ਪਾਕਿਸਤਾਨ 'ਚ ਪਾਬੰਦੀ ਲਗਾ ਦਿੱਤੀ ਗਈ ਹੈ। ਕਿਉਂਕਿ ਇਸ ਨਾਲ ਦੇਸ਼ ਦਾ ਅਕਸ ਖਰਾਬ ਹੁੰਦਾ ਹੈ। ਇਕ ਅਜੀਬੋ-ਗਰੀਬ ਮਾਮਲੇ 'ਚ ਫਿਲਮ ਨੂੰ ਸੈਂਸਰ ਬੋਰਡ ਦੇ ਸਾਹਮਣੇ ਰੱਖੇ ਜਾਣ ਤੋਂ ਪਹਿਲਾਂ ਹੀ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਰਾਮ ਮਾਧਵਾਨੀ ਦੇ ਨਿਰਦੇਸ਼ਨ ਤਹਿਤ ਬਣੀ ਇਹ ਫਿਲਮ ਮੁੰਬਈ ਤੋਂ ਨਿਊਯਾਰਕ ਜਾ ਰਹੀ ਪੈਨ ਐੱਮ ਉਡਾਨ 'ਚ ਸਵਾਰ ਚਾਲਕ ਦਲ ਦੀ ਮੈਂਬਰ ਨੀਰਜਾ ਭਨੋਟ ਦੇ ਜੀਵਨ 'ਤੇ ਅਧਾਰਿਤ ਹੈ। ਹਾਈਜੈਕ ਦੌਰਾਨ ਮੁਸਾਫਿਰਾਂ ਦੀ ਜਾਨ ਬਚਾਉਣ ਦਾ ਯਤਨ ਕਰਨ ਵਾਲੀ ਨੀਰਜਾ ਦਾ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਕੁਝ ਅਖ਼ਬਾਰਾਂ 'ਚ ਆਏ ਵਿਗਿਆਪਨਾਂ ਅਨੁਸਾਰ ਇਹ ਫਿਲਮ ਪਹਿਲੀ ਫਰਵਰੀ ਨੂੰ ਪਾਕਿਸਤਾਨ ਦੇ ਕਈ ਸਿਨੇਪਲੈਕਸ ਅਤੇ ਸਿੰਗਲ ਸਕ੍ਰੀਨ ਸਿਨੇਮਾ 'ਚ ਰਿਲੀਜ਼ ਹੋਣ ਵਾਲੀ ਸੀ ਪਰ ਬਾਅਦ 'ਚ ਸੂਚਨਾ ਮਿਲੀ ਕਿ ਵਪਾਰ ਮੰਤਰਾਲੇ ਨੇ ਪਹਿਲਾਂ ਫਿਲਮ ਆਯਾਤ ਕਰਨ ਦੀ ਮਨਜ਼ੂਰੀ ਦਿੱਤੀ ਸੀ ਪਰ ਬਾਅਦ 'ਚ ਆਪਣਾ ਫੈਸਲਾ ਬਦਲ ਲਿਆ।
ਆਈ.ਐੱਮ.ਜੀ.ਸੀ. ਐਂਟਰਟੇਨਮੈਂਟ ਦੇ ਇਕ ਅਧਿਕਾਰੀ ਨੇ ਦੱਸਿਆ, ''ਮੰਤਰਾਲੇ ਨੇ ਫਿਲਮ ਆਯਾਤ ਕਰਨ ਅਤੇ ਉਸ ਨੂੰ ਪਾਕਿਸਤਾਨ ਦੇ ਸਰਹੱਦੀ ਇਲਾਕੇ 'ਚ ਲਿਆਉਣ ਲਈ ਐੱਨ.ਓ.ਸੀ. (ਇਤਰਾਜ਼ ਨਹੀਂ ਪ੍ਰਮਾਣ ਪੱਤਰ) ਦਿੱਤੀ ਸੀ ਪਰ ਬਾਅਦ 'ਚ ਐੱਨ.ਓ.ਸੀ. ਵਾਪਸ ਲੈ ਲਈ।''
ਸੈਂਸਰ ਬੋਰਡ ਦੇ ਮੁਖੀ ਮਬਸ਼ੇਰ ਹਸਨ ਦਾ ਕਹਿਣੈ ਕਿ ਫਿਲਮ ਨੂੰ ਆਯਾਤ ਨਾ ਕਰਨ ਦਾ ਫੈਸਲਾ ਸੂਚਨਾ ਅਤੇ ਵਪਾਰ ਮੰਤਰਾਲੇ ਨੇ ਲਿਆ ਹੈ। ਉਨ੍ਹਾਂ ਕਿਹਾ, ''ਫਿਲਮ ਨੂੰ ਸਾਡੇ ਕੋਲ ਸੈਂਸਰਸ਼ਿਪ ਲਈ ਕਦੇ ਨਹੀਂ ਲਿਆਂਦਾ ਗਿਆ।'' ਉਨ੍ਹਾਂ ਕਿਹਾ ਕਿ ਵਪਾਰ ਅਤੇ ਸੂਚਨਾ ਮੰਤਰਾਲੇ ਨੇ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੁਲੇਸ਼ਨ ਅਥਾਰਿਟੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਦੇਸ਼ 'ਚ ਕਿਤੇ ਵੀ ਕੇਬਲ ਨੈੱਟਵਰਕ 'ਤੇ 'ਨੀਰਜਾ' ਦਾ ਪ੍ਰਸਾਰਨ ਨਾ ਹੋਵੇ। ਵਪਾਰ ਮੰਤਰਾਲੇ ਦੇ ਇਕ ਅਧਿਕਾਰੀ ਦਾ ਕਹਿਣੈ ਕਿ ਪਾਕਿਸਤਾਨ ਦੇ ਖਰਾਬ ਅਕਸ ਨੂੰ ਪੇਸ਼ ਕਰਨ ਵਾਲੀ ਇਤਰਾਜ਼ਯੋਗ ਸਮੱਗਰੀ ਕਾਰਨ ਆਯਾਤ ਦਾ ਸਰਟੀਫਿਕੇਟ ਵਾਪਸ ਲੈ ਲਿਆ ਗਿਆ।
ਆਈ.ਐੱਮ.ਜੀ.ਸੀ. ਦੇ ਕਾਰਜਕਾਰੀ ਨਿਰਦੇਸ਼ਕ ਆਬਿਦ ਰਾਸ਼ਿਦ ਨੇ ਸਵੀਕਾਰ ਕੀਤਾ ਕਿ 'ਨੀਰਜਾ' ਵਿਚ ਕੁਝ ਪਾਕਿਸਤਾਨ ਵਿਰੋਧੀ ਤੱਤ ਹਨ ਅਤੇ ਉਹ ਮੁਸਲਮਾਨਾਂ ਦਾ ਨਾਕਾਰਾਤਮਕ ਅਕਸ ਪੇਸ਼ ਕਰਦੇ ਹਨ। ਉਨ੍ਹਾਂ ਨੇ ਅੰਦਾਜ਼ਾ ਲਗਾਇਆ, ''ਯਕੀਨਨ ਇਹ ਸਥਾਨਕ ਲੋਕਾਂ ਨੂੰ ਰਾਸ ਨਹੀਂ ਆਉਂਦਾ।'' ਇਸ ਤੋਂ ਪਹਿਲਾਂ ਪਾਕਿਸਤਾਨ ਨੇ 'ਹੈਦਰ', 'ਏਕ ਤਾਂ ਟਾਈਗਰ' ਅਤੇ 'ਫੈਂਟਮ' ਵਰਗੀਆਂ ਫਿਲਮਾਂ 'ਤੇ ਵੀ ਪਾਬੰਦੀ ਲਗਾਈ ਹੈ।
'xXx: the return of xander cage' ਦੇ ਨਿਰਦੇਸ਼ਕ ਡੀ.ਜੇ ਕਾਰੁਸੋ ਨੇ ਕੀਤੀ ਦੀਪਿਕਾ ਦੀ ਤਰੀਫ਼, ਕਿਹਾ...
NEXT STORY