ਮੁੰਬਈ (ਬਿਊਰੋ)– ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ’ਤੇ ਫ਼ਿਲਮਾਂ ਨੂੰ ਬਾਈਕਾਟ ਕਰਨ ਦਾ ਟਰੈਂਡ ਚੱਲ ਰਿਹਾ ਹੈ। ਪਹਿਲਾਂ ‘ਬਾਈਕਾਟ ਲਾਲ ਸਿੰਘ ਚੱਢਾ’ ਦਾ ਹੈਸ਼ਟੈਗ ਚੱਲਿਆ, ਫਿਰ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ’ਤੇ ਨਿਸ਼ਾਨਾ ਵਿੰਨ੍ਹਿਆ। ਉਥੇ ਹੁਣ ਸੋਸ਼ਲ ਮੀਡੀਆ ’ਤੇ ਯੂਜ਼ਰਸ ਸ਼ਾਹਰੁਖ ਖ਼ਾਨ ਦੀ ‘ਪਠਾਨ’, ਰਣਬੀਰ ਕਪੂਰ ਸਟਾਰਰ ‘ਬ੍ਰਹਮਾਸਤਰ’ ਤੇ ਰਿਤਿਕ ਰੌਸ਼ਨ ਦੀ ‘ਵਿਕਰਮ ਵੇਧਾ’ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ।
ਇਥੋਂ ਤਕ ਕਿ ਲੋਕ ਪੂਰੀ ਬਾਲੀਵੁੱਡ ਇੰਡਸਟਰੀ ਦਾ ਬਾਈਕਾਟ ਕਰਨ ਤਕ ਦੀ ਮੰਗ ਕਰ ਰਹੇ ਹਨ ਤੇ ਸੋਸ਼ਲ ਮੀਡੀਆ ’ਤੇ ਹੈਸ਼ਟੈਗ ਬਾਈਕਾਟ ਬਾਲੀਵੁੱਡ ਦਾ ਟਰੈਂਡ ਚਲਾ ਰਹੇ ਹਨ।
ਅਰਜੁਨ ਕਪੂਰ ਨੇ ਬਾਈਕਾਟ ਟਰੈਂਡ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਚੁੱਪ ਰਹਿ ਕੇ ਗਲਤੀ ਕੀਤੀ ਤੇ ਇਹੀ ਸਾਡੀ ਸਮਝਦਾਰੀ ਸੀ ਪਰ ਲੋਕ ਇਸ ਦਾ ਫਾਇਦਾ ਚੁੱਕਣ ਲੱਗੇ ਹਨ। ਮੈਨੂੰ ਲੱਗਦਾ ਹੈ ਕਿ ਅਸੀਂ ਇਹ ਸੋਚ ਕੇ ਗਲਤੀ ਕੀਤੀ ਹੈ ਕਿ ਸਾਡਾ ਕੰਮ ਬੋਲੇਗਾ।’’
ਅਰਜੁਨ ਕਪੂਰ ਅੱਗੇ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਬਰਦਾਸ਼ਤ ਕੀਤਾ, ਇਸ ਲਈ ਲੋਕਾਂ ਨੇ ਇਸ ਨੂੰ ਇਕ ਆਦਤ ਬਣਾ ਲਿਆ ਹੈ। ਸਾਨੂੰ ਇਕੱਠੇ ਆਉਣ ਤੇ ਇਸ ਬਾਰੇ ਕੁਝ ਕਰਨ ਦੀ ਲੋੜ ਹੈ ਕਿਉਂਕਿ ਲੋਕ ਸਾਡੇ ਬਾਰੇ ਜੋ ਲਿਖਦੇ ਹਨ, ਉਹ ਅਸਲੀਅਤ ਤੋਂ ਕਿਤੇ ਦੂਰ ਹੈ। ਜਦੋਂ ਅਸੀਂ ਅਜਿਹੀਆਂ ਫ਼ਿਲਮਾਂ ਕਰਦੇ ਹਾਂ, ਜੋ ਬਾਕਸ ਆਫਿਸ ’ਤੇ ਚੰਗਾ ਕਰਦੀਆਂ ਹਨ ਤਾਂ ਉਸ ਸਮੇਂ ਲੋਕ ਸਾਨੂੰ ਸਾਡੇ ਸਰਨੇਮ ਕਾਰਨ ਨਹੀਂ, ਸਗੋਂ ਫ਼ਿਲਮ ਕਾਰਨ ਪਸੰਦ ਕਰਦੇ ਹਨ।’’
ਅਰਜੁਨ ਦੇ ਬਿਆਨ ਨਾਲ ਲੋਕ ਕਾਫੀ ਨਾਰਾਜ਼ ਹਨ ਤੇ ਉਹ ਉਸ ਨੂੰ ਟਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਅਰਜੁਨ ਕਪੂਰ ਆਪਣੇ ਮਨ ਦੀ ਗੱਲ ਕਹਿ ਸਕਦੇ ਹਨ ਕਿਉਂਕਿ ਉਨ੍ਹਾਂ ਦੀਆਂ ਫ਼ਿਲਮਾਂ ਉਂਝ ਵੀ ਕੋਈ ਨਹੀਂ ਦੇਖਦਾ। ਹੋ ਸਕਦਾ ਹੈ ਕਿ ਜੇਕਰ ਕਿਸੇ ਨੇ ਬਾਈਕਾਟ ਦੀ ਮੰਗ ਕੀਤੀ ਹੁੰਦੀ ਤਾਂ ਲੋਕਾਂ ਨੂੰ ਅਹਿਸਾਸ ਹੁੰਦਾ ਕਿ ਉਨ੍ਹਾਂ ਦੀ ਵੀ ਇਕ ਫ਼ਿਲਮ ਰਿਲੀਜ਼ ਹੋਈ ਹੈ। ਜਿਵੇਂ ਕਿ ਉਹ ਕਹਿੰਦੇ ਹਨ ਕਿ ਕੋਈ ਵੀ ਪ੍ਰਚਾਰ ਚੰਗਾ ਪ੍ਰਚਾਰ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ 'ਡਾਰਲਿੰਗਸ' ਦੀ ਅਦਾਕਾਰਾ ਕੋਰੋਨਾ ਪਾਜ਼ੇਟਿਵ, ਖ਼ੁਦ ਦਿੱਤੀ ਜਾਣਕਾਰੀ
NEXT STORY