ਮੁੰਬਈ : ਮੁੰਬਈ ਕਰੂਜ਼ ਡਰੱਗਸ ਮਾਮਲੇ 'ਚ ਫਸਿਆ ਆਰੀਅਨ ਖ਼ਾਨ ਅੱਜ 27 ਦਿਨਾਂ ਬਾਅਦ ਜੇਲ੍ਹ 'ਚੋਂ ਬਾਹਰ ਆਵੇਗਾ। ਚਾਰ ਵਾਰ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਅਦਾਲਤ ਨੇ ਆਖ਼ਰਕਾਰ ਆਰੀਅਨ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਅੱਜ ਸਵੇਰੇ 5.30 ਵਜੇ ਆਰਥਰ ਰੋਡ ਜੇਲ੍ਹ ਦੀ ਜ਼ਮਾਨਤ ਪੇਟੀ ਖੋਲ੍ਹੀ ਗਈ, ਜਿਸ ਤੋਂ ਬਾਅਦ ਆਰੀਅਨ ਦੀ ਜ਼ਮਾਨਤ ਦੇ ਕਾਗਜ਼ ਜੇਲ੍ਹ ਦੇ ਅੰਦਰ ਪਹੁੰਚ ਚੁੱਕੇ ਹਨ। ਜੇਲ੍ਹ ਸੁਪਰੀਡੈਂਟ ਨਿਤਿਨ ਵਾਇਚਾਲ ਨੇ ਦੱਸਿਆ ਕਿ ਆਰੀਅਨ ਦੇ ਰਿਲੀਜ਼ ਆਰਡਰ ਮਿਲ ਗਏ ਹਨ ਅਤੇ ਰਿਹਾਈ ਦੀ ਪ੍ਰਕਿਰਿਆ ਜਾਰੀ ਹੈ।
ਇਹ ਵੀ ਪੜ੍ਹੋ : ਵਿਧਾਇਕੀ ਰੱਦ ਹੋਣ ਮਗਰੋਂ ਵੀ 'ਮਾਸਟਰ ਬਲਦੇਵ ਸਿੰਘ' ਨੂੰ ਮਿਲੇਗਾ ਫ਼ਾਇਦਾ, ਜਾਣੋ ਕਿਵੇਂ
ਵਾਇਚਾਲ ਦੇ ਮੁਤਾਬਕ ਆਰੀਅਨ 10 ਵਜੇ ਤੋਂ 12 ਵਜੇ ਦੇ ਵਿਚਕਾਰ ਰਿਹਾਅ ਹੋ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਰੁਖ ਖ਼ਾਨ ਖ਼ੁਦ ਬੇਟੇ ਨੂੰ ਲੈਣ ਆਰਥਰ ਜੇਲ੍ਹ ਰੋਡ ਪੁੱਜਣਗੇ। ਸੂਤਰਾਂ ਦਾ ਕਹਿਣਾ ਹੈ ਕਿ ਮੰਨਤ ਤੋਂ ਨਿਕਲੀਆਂ 3 ਐੱਸ. ਯੂ. ਵੀ. ਗੱਡੀਆਂ ਆਰਥਰ ਰੋਡ ਜੇਲ੍ਹ ਕੋਲ ਪਹੁੰਚ ਚੁੱਕੀਆਂ ਹਨ। ਦੂਜੇ ਪਾਸੇ ਬੇਟੇ ਦੀ ਰਿਹਾਈ 'ਤੇ ਸ਼ਾਹਰੁਖ ਖ਼ਾਨ ਦੇ ਘਰ 'ਚ ਖ਼ੁਸ਼ੀ ਵਾਲਾ ਮਾਹੌਲ ਹੈ। ਆਰੀਅਨ ਦੇ ਸੁਆਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਾਰਾ ਘਰ ਸ਼ੁੱਕਰਵਾਰ ਤੋਂ ਹੀ ਲਾਈਟਾਂ ਨਾਲ ਰੌਸ਼ਨ ਹੋ ਗਿਆ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਦੇਰ ਰਾਤ ਉਸ ਦਾ ਜ਼ਮਾਨਤੀ ਆਰਡਰ ਜੇਲ੍ਹ ਦੀਆਂ ਪੇਟੀਆਂ 'ਚ ਪੁੱਜ ਚੁੱਕਾ ਸੀ ਪਰ ਸ਼ਾਮ 5.30 ਵਜੇ ਤੱਕ ਜੇਲ੍ਹ ਅਧਿਕਾਰੀਆਂ ਕੋਲ ਨਹੀਂ ਪਹੁੰਚ ਪਾਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਦੀਆਂ ਸੜਕਾਂ ਖ਼ਤਰੇ ਤੋਂ ਖ਼ਾਲੀ ਨਹੀਂ!, ਇਸ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਵੀ ਪਰੇਸ਼ਾਨ ਕਰ ਦੇਣਗੀਆਂ
ਸੈਸ਼ਨ ਕੋਰਟ ਤੋਂ ਜ਼ਮਾਨਤ ਦੇ ਕਾਗਜ਼ਾਤ ਲੈ ਕੇ ਵਕੀਲ ਸਤੀਸ਼ ਮਾਨਸ਼ਿੰਦੇ ਖ਼ੁਦ ਆਰਥਰ ਰੋਡ ਜੇਲ੍ਹ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਪੁੱਜਣ 'ਚ ਦੇਰੀ ਹੋ ਗਈ। ਜੇਲ੍ਹ ਦੇ ਸੂਤਰਾਂ ਮੁਤਾਬਕ ਰਿਹਾਈ ਦਾ ਇੰਤਜ਼ਾਰ ਕਰ ਰਿਹਾ ਆਰੀਅਨ ਦੁਪਹਿਰ ਤੋਂ ਹੀ ਸਮਾਨ ਲੈ ਕੇ ਜੇਲ੍ਹਰ ਦੇ ਦਫ਼ਤਰ 'ਚ ਬੈਠਾ ਸੀ ਪਰ ਸ਼ਾਮ 6 ਵਜੇ ਤੱਕ ਉਸ ਦੀ ਰਿਹਾਈ ਲਈ ਕਿਸੇ ਵੀ ਤਰ੍ਹਾਂ ਦੀ ਖ਼ਬਰ ਨਹੀਂ ਮਿਲੀ ਤਾਂ ਉਹ ਮਾਯੂਸ ਹੋ ਗਿਆ ਅਤੇ ਵਾਪਸ ਆਪਣੀ ਬੈਰਕ 'ਚ ਚਲਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ 'ਚ ਟਿਕਟ ਅਲਾਟਮੈਂਟ ਦਾ ਮਾਮਲਾ ਆਪਣੇ ਹੱਥਾਂ 'ਚ ਰੱਖੇਗੀ 'ਕਾਂਗਰਸ ਲੀਡਰਸ਼ਿਪ'
ਅੱਜ ਸ਼ਾਹਰੁਖ ਖ਼ਾਨ ਦੇ ਬੰਗਲੇ ਮੰਨਤ ਦੇ ਬਾਹਰ ਫੈਨਜ਼ ਦਾ ਭਾਰੀ ਜਮਾਵੜਾ ਲੱਗਾ ਹੋਇਆ ਹੈ। ਬੇਟੇ ਆਰੀਅਨ ਦੇ ਘਰ ਆਉਣ ਦੀ ਖ਼ੁਸ਼ੀ 'ਚ ਮੰਨਤ ਦੇ ਅੰਦਰ ਅਤੇ ਬਾਹਰ ਤਿਓਹਾਰ ਵਾਲਾ ਮਾਹੌਲ ਬਣਿਆ ਹੋਇਆ ਹੈ। ਫੈਨਜ਼ ਦੀ ਭਾਰੀ ਭੀੜ ਸਵੇਰ ਤੋਂ ਹੀ ਜੁੱਟਣੀ ਸ਼ੁਰੂ ਹੋ ਗਈ ਹੈ, ਜਿਸ ਨੂੰ ਦੇਖਦੇ ਹੋਏ ਮੁੰਬਈ ਪੁਲਸ ਦੀ ਟੀਮ ਤਾਇਨਾਤ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਅੱਜ ਵੀ ਸ਼ਾਹਰੁਖ ਦਾ ਪੁੱਤਰ ਆਰੀਅਨ ਰਹੇਗਾ ਜੇਲ੍ਹ 'ਚ, ਜਾਣੋ ਕੀ ਬਣੀ ਵਜ੍ਹਾ
NEXT STORY