ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਰਾਨ ਤੇ ਅਮਰੀਕਾ-ਇਜ਼ਰਾਈਲ ਦੀ ਜੰਗ ਨੇ ਦੁਨੀਆ 'ਚ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਭਾਰਤ ਦੇ ਗੁਆਂਢੀ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਵੀ ਹਮਲੇ ਤੇਜ਼ ਹੋ ਰਹੇ ਹਨ। ਇਸੇ ਦੌਰਾਨ ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਅੰਦਰ ਸਥਿਤ ਕਈ ਪ੍ਰਮੁੱਖ ਫੌਜੀ ਟਿਕਾਣਿਆਂ 'ਤੇ ਸਟੀਕ ਹਵਾਈ ਹਮਲੇ ਕੀਤੇ ਹਨ। ਇਹ ਕਾਰਵਾਈ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਦੇ ਕਾਬੁਲ ਅਤੇ ਬਗਰਾਮ ਇਲਾਕਿਆਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ।
ਅਫ਼ਗਾਨਿਸਤਾਨ ਦੀ ਇਸ ਏਅਰਸਟ੍ਰਾਈਕ ਰਾਹੀਂ ਰਾਵਲਪਿੰਡੀ ਸਥਿਤ ਪਾਕਿਸਤਾਨ ਹਵਾਈ ਸੈਨਾ ਦੇ ਅਤਿ-ਸੰਵੇਦਨਸ਼ੀਲ ਨੂਰ ਖਾਨ ਏਅਰਬੇਸ ਨੂੰ ਡਰੋਨਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ। ਰਿਪੋਰਟਾਂ ਅਨੁਸਾਰ ਇਸ ਹਮਲੇ 'ਚ ਇਸ ਏਅਰਬੇਸ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਉਹੀ ਏਅਰਬੇਸ ਹੈ ਜਿਸ ਨੂੰ ਮਈ 2025 ਵਿੱਚ ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਦੌਰਾਨ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ- 'ਫਸੇ' ਯਾਤਰੀਆਂ ਲਈ ਏਅਰਲਾਈਨ ਕੰਪਨੀਆਂ ਦਾ ਵੱਡਾ ਐਲਾਨ ! ਖ਼ਤਮ ਹੋਈ ਸਾਰੀ ਟੈਂਸ਼ਨ
ਇਸ ਤੋਂ ਇਲਾਵਾ ਅਫ਼ਗਾਨ ਫੌਜ ਨੇ ਬਲੋਚਿਸਤਾਨ ਦੇ ਕਵੇਟਾ ਵਿੱਚ 12ਵੀਂ ਕੋਰ ਦੇ ਹੈੱਡਕੁਆਰਟਰ ਅਤੇ ਖ਼ੈਬਰ ਪਖਤੂਨਖਵਾ ਦੀ ਮੋਹਮੰਦ ਏਜੰਸੀ ਵਿੱਚ ਖ਼ਵਾਜ਼ਈ ਕੈਂਪ 'ਤੇ ਵੀ ਹਮਲੇ ਕੀਤੇ ਹਨ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਹਮਲਿਆਂ ਵਿੱਚ 32 ਪਾਕਿਸਤਾਨੀ ਫੌਜੀ ਮਾਰੇ ਗਏ ਹਨ ਅਤੇ ਕਈ ਚੌਕੀਆਂ ਤਬਾਹ ਹੋ ਗਈਆਂ ਹਨ। ਦੂਜੇ ਪਾਸੇ ਪਾਕਿਸਤਾਨ ਨੇ 'ਆਪ੍ਰੇਸ਼ਨ ਗ਼ਜ਼ਬ ਲਿਲ ਹੱਕ' ਤਹਿਤ 400 ਤੋਂ ਵੱਧ ਤਾਲਿਬਾਨ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸਥਿਤੀ ਨੂੰ ਖੁੱਲ੍ਹੀ ਜੰਗ ਕਰਾਰ ਦਿੱਤਾ ਹੈ। ਤਾਲਿਬਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਨੇ ਉਨ੍ਹਾਂ ਦੇ ਹਵਾਈ ਖੇਤਰ ਦੀ ਮੁੜ ਉਲੰਘਣਾ ਕੀਤੀ, ਤਾਂ ਜਵਾਬ ਹੋਰ ਵੀ ਸਖ਼ਤ ਹੋਵੇਗਾ। ਇਨ੍ਹਾਂ ਹਮਲਿਆਂ ਨੇ ਦੱਖਣੀ ਏਸ਼ੀਆ ਵਿੱਚ ਇੱਕ ਨਵੀਂ ਜੰਗ ਸ਼ੁਰੂ ਕਰ ਦਿੱਤੀ ਹੈ। ਇੱਕ ਪਾਸੇ ਜਿੱਥੇ ਇਰਾਨ-ਇਜ਼ਰਾਈਲ ਜੰਗ ਚੱਲ ਰਹੀ ਹੈ, ਉੱਥੇ ਹੀ ਪਾਕਿਸਤਾਨ-ਅਫ਼ਗਾਨਿਸਤਾਨ ਵਿਚਾਲੇ ਵਧਦੀ ਦੁਸ਼ਮਣੀ ਨੇ ਗਲੋਬਲ ਪੱਧਰ 'ਤੇ ਚਿੰਤਾ ਵਧਾ ਦਿੱਤੀ ਹੈ। ਅਫ਼ਗਾਨ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜਲਾਲਾਬਾਦ ਨੇੜੇ ਇੱਕ ਪਾਕਿਸਤਾਨੀ ਫਾਈਟਰ ਜੈੱਟ ਨੂੰ ਵੀ ਡੇਗ ਦਿੱਤਾ ਹੈ ਅਤੇ ਪਾਇਲਟ ਨੂੰ ਜਿਉਂਦਾ ਫੜ ਲਿਆ ਹੈ।
ਇਹ ਵੀ ਪੜ੍ਹੋ- ਅਮਰੀਕਾ ਨੇ ਇੰਝ ਮਾਰਿਆ ਖ਼ਾਮੇਨੇਈ ! ਭਿਆਨਕ ਹਮਲਿਆਂ ਦੀ ਵੀਡੀਓ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Big Breaking : ਈਰਾਨੀ ਨੇਤਾ ਨੇ ਅਮਰੀਕਾ ਨਾਲ ਗੱਲਬਾਤ ਤੋਂ ਕੀਤਾ ਇਨਕਾਰ, Trump 'ਤੇ ਵਿੰਨ੍ਹਿਆ ਨਿਸ਼ਾਨਾ
NEXT STORY